ਚਾਰੂ ਅਤੇ ਰਾਜੀਵ ਦੀ ਧੀ ਹੋਈ ਇੱਕ ਸਾਲ ਦੀ, ਭੂਆ ਸੁਸ਼ਮਿਤਾ ਸੇਨ ਨੇ ਵੀ ਪੋਸਟ ਪਾ ਕੇ ਭਤੀਜੀ ਨੂੰ ਦਿੱਤੀ ਜਨਮਦਿਨ ਦੀ ਵਧਾਈ

Reported by: PTC Punjabi Desk | Edited by: Lajwinder kaur  |  November 01st 2022 09:14 PM |  Updated: November 01st 2022 09:29 PM

ਚਾਰੂ ਅਤੇ ਰਾਜੀਵ ਦੀ ਧੀ ਹੋਈ ਇੱਕ ਸਾਲ ਦੀ, ਭੂਆ ਸੁਸ਼ਮਿਤਾ ਸੇਨ ਨੇ ਵੀ ਪੋਸਟ ਪਾ ਕੇ ਭਤੀਜੀ ਨੂੰ ਦਿੱਤੀ ਜਨਮਦਿਨ ਦੀ ਵਧਾਈ

Charu Asopa Wishes daughter Ziana On 1st Birthday: ਚਾਰੂ ਅਸੋਪਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਪਤੀ ਰਾਜੀਵ ਸੇਨ ਤੋਂ ਤਲਾਕ ਦੀਆਂ ਖਬਰਾਂ ਵਿਚਕਾਰ ਚਾਰੂ ਅਸੋਪਾ ਅੱਜ ਆਪਣੀ ਧੀ ਦਾ ਪਹਿਲਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਜੀ ਹਾਂ ਚਾਰੂ ਅਸੋਪਾ ਅਤੇ ਰਾਜੀਵ ਸੇਨ ਦੀ ਧੀ ਜ਼ਿਆਨਾ ਇੱਕ ਸਾਲ ਦੀ ਹੋ ਗਈ ਹੈ। ਜਿਸ ਕਰਕੇ ਚਾਰੂ ਅਸੋਪਾ ਅਤੇ ਰਾਜੀਵ ਸੇਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਧੀ ਨੂੰ ਬਰਥਡੇਅ ਵਿਸ਼ ਕੀਤੀ ਹੈ।

charu asopa divorce from rajeev sen image source: instagram

ਹੋਰ ਪੜ੍ਹੋ : ਤਲਾਕ ਦੀਆਂ ਖਬਰਾਂ ਵਿਚਾਲੇ ਚਾਰੂ ਅਸੋਪਾ ਆਪਣੀ ਧੀ ਦੇ ਨਾਲ ਨਵੇਂ ਘਰ 'ਚ ਹੋਈ ਸ਼ਿਫਟ, ਛੱਡਿਆ ਪਤੀ ਦਾ ਘਰ

ਉੱਧਰ ਭੂਆ ਸੁਸ਼ਮਿਤਾ ਸੇਨ ਨੇ ਵੀ ਆਪਣੀ ਭਤੀਜੀ ਜ਼ਿਆਨਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਅਦਾਕਾਰਾ ਨੇ ਆਪਣੀ ਭਤੀਜੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਦੋਵੇਂ ਜਣੀਆਂ ਸ਼ੀਸ਼ਾ ਵਿੱਚ ਦੇਖ ਰਹੀਆਂ ਹਨ।

sushmita sen image source: instagram

ਦੱਸ ਦਈਏ ਚਾਰੂ ਅਸੋਪਾ ਅਤੇ ਰਾਜੀਵ ਸੇਨ ਸਾਲ 2019 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਹਾਂ ਦੇ ਰਿਸ਼ਤੇ ‘ਚ ਦਰਾਰ ਦੀਆਂ ਖਬਰਾਂ ਆਉਣ ਲੱਗੀਆਂ। ਪਰ ਫਿਰ ਦੋਵਾਂ ਵਿੱਚ ਸਭ ਠੀਕ ਹੋ ਗਿਆ ਸੀ। ਜਿਸ ਤੋਂ ਬਾਅਦ ਪਿਛਲੇ ਸਾਲ ਪਰਮਾਤਮਾ ਨੇ ਦੋਵਾਂ ਨੂੰ ਧੀ ਦੀ ਦਾਤ ਬਖ਼ਸ਼ੀ ਸੀ। ਪਰ ਧੀ ਦੇ ਜਨਮ ਤੋਂ ਬਾਅਦ ਕੁਝ ਹੀ ਮਹੀਨੇ ਇਹ ਰਿਸ਼ਤਾ ਠੀਕ ਚੱਲਿਆ ਤੇ ਫਿਰ ਦੋਵਾਂ ਵਿਚਕਾਰ ਫੇਰ ਤੋਂ ਦੂਰੀ ਦੀਆਂ ਖ਼ਬਰਾਂ ਆਉਣ ਲੱਗ ਗਈਆਂ। ਜਿਸ ਕਰਕੇ ਦੋਵਾਂ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ।

image source: instagram

ਪਰ ਤਲਾਕ ਲੈਣ ਤੋਂ ਕੁਝ ਸਮੇਂ ਪਹਿਲਾਂ ਹੀ ਇਸ ਜੋੜੇ ਨੇ ਆਪਣੀ ਧੀ ਲਈ ਫਿਰ ਤੋਂ ਇਕੱਠੇ ਰਹਿਣ ਦਾ ਫੈਸਲਾ ਕੀਤਾ ਤੇ ਤਲਾਕ ਨੂੰ ਟਾਲ ਦਿੱਤਾ ਸੀ। ਦੋਵੇਂ ਆਪਣੇ ਰਿਸ਼ਤੇ ਨੂੰ ਇੱਕ ਹੋਰ ਮੌਕਾ ਦੇਣਾ ਚਾਹੁੰਦੇ ਸਨ, ਪਰ ਹੁਣ ਚਾਰੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਤਲਾਕ ਲੈਣ ਜਾ ਰਹੀ ਹੈ। ਹਾਲ ਹੀ 'ਚ ਚਾਰੂ ਨੇ ਰਾਜੀਵ ਸੇਨ ਦਾ ਘਰ ਛੱਡ ਦਿੱਤਾ ਹੈ ਤੇ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਗਈ ਹੈ।

 

View this post on Instagram

 

A post shared by Sushmita Sen (@sushmitasen47)

 

View this post on Instagram

 

A post shared by Charu Asopa Sen (@asopacharu)

 

View this post on Instagram

 

A post shared by Rajeev Sen (@rajeevsen9)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network