ਗੁਰਮੀਤ ਦਾ ਸੱਜਣ ਨਿਕਲਿਆ ਗੈਰ, ਹੁਣ ਗੁਰਮੀਤ ਨੂੰ ਲੱਗਦਾ ਹੈ ਜ਼ਹਿਰ 

Reported by: PTC Punjabi Desk | Edited by: Shaminder  |  October 23rd 2018 09:55 AM |  Updated: October 23rd 2018 09:55 AM

ਗੁਰਮੀਤ ਦਾ ਸੱਜਣ ਨਿਕਲਿਆ ਗੈਰ, ਹੁਣ ਗੁਰਮੀਤ ਨੂੰ ਲੱਗਦਾ ਹੈ ਜ਼ਹਿਰ 

ਗੁਰਮੀਤ ਸਿੰਘ ਦਾ ਨਵਾਂ ਗੀਤ 'ਚੰਨਾ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਨੇ ਅਤੇ ਮਿਊਜ਼ਿਕ ਖੁਦ ਗੁਰਮੀਤ ਸਿੰਘ ਨੇ ਦਿੱਤਾ ਹੈ । ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਹਿਬੂਬ ਦੀ ਬੇਵਫਾਈ ਦੇ ਕਾਰਨ ਇੱਕ ਸ਼ਖਸ ਵਿੱਚੋਂ ਵਿੱਚ ਪਰੇਸ਼ਾਨ ਹੁੰਦਾ ਰਹਿੰਦਾ ਹੈ । ਪਰ ਮਹਿਬੂਬ ਨਾਲ ਬੇਹੱਦ ਪਾਕ ਮੁਹੱਬਤ ਕਰਨ ਵਾਲਾ ਇਹ ਸ਼ਖਸ ਉਸ ਦੀ ਬੇਵਫਾਈ ਦੇ ਬਾਵਜੂਦ ਉਸ ਨੂੰ ਬੇਪਨਾਹ ਪਿਆਰ ਕਰਦਾ ਹੈ । ਇਹ ਸੋਚ ਕੇ ਕਿ ਉਸ ਦਾ ਮਹਿਬੂਬ ਇੱਕ ਦਿਨ ਸਮਝ ਜਾਏਗਾ ਕਿ ਅਸਲ ਪਿਆਰ ਉਸ ਨੂੰ ਕੌਣ ਕਰਦਾ ਹੈ ।

ਹੋਰ ਵੇਖੋ : ਮੁੰਡਿਆ ਦੇ ਕਾਲਜੇ ਮਚਾ ਰਿਹਾ ਹੈ ਮੰਨਤ ਨੂਰ ਦਾ ‘ਮੇਕਅੱਪ’

ਪਰ ਪਿਆਰ 'ਚ ਅੰਨੀ ਹੋਈ ਪ੍ਰੇਮਿਕਾ ਲਗਾਤਾਰ ਉਸ ਨੂੰ ਧੋਖਾ ਦਿੰਦੀ ਹੈ । ਪ੍ਰੇਮਿਕਾ ਇਸ ਗੱਲ ਤੋਂ ਵੀ ਬੇਖਬਰ ਹੁੰਦੀ ਹੈ ਕਿ ਜਿਸ ਪਿਆਰ ਲਈ ਉਹ ਆਪਣੇ ਪ੍ਰੇਮੀ ਨੂੰ ਧੋਖਾ ਦੇ ਰਹੀ ਹੈ ਉਹ ਉਸ ਨਾਲ ਇਸ਼ਕ ਹਕੀਕੀ ਨਹੀਂ ਬਲਕਿ ਜਿਸਮਾਨੀ ਤੌਰ 'ਤੇ ਹੀ ਪਿਆਰ ਕਰਦਾ ਹੈ । ਇਸ ਗੀਤ ਦਾ ਵੀਡਿਓ ਪ੍ਰਮੋਦ ਸ਼ਰਮਾ ਰਾਣਾ ਨੇ ਤਿਆਰ ਕੀਤਾ ਹੈ । ਜਿਸ ਨੂੰ ਕਿ ਬਹੁਤ ਹੀ ਵਧੀਆ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ । ਇਸ ਗੀਤ ਦੇ ਜ਼ਰੀਏ ਅਜੋਕੇ ਸਮੇਂ 'ਚ ਕਿਸ ਤਰ੍ਹਾਂ ਦੋਗਲੇ ਇਨਸਾਨ ਧੋਖਾ ਦੇਣ 'ਚ ਮਾਹਿਰ ਨੇ ਇਸ ਨੂੰ ਬਾਖੂਬੀ ਵਿਖਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ।

ਇਸ ਗੀਤ 'ਚ ਫੀਮੇਲ ਕਲਾਕਾਰ ਦੇ ਤੌਰ 'ਤੇ ਕਰਿਜ਼ਮਾ ਕੌਲ ਨੇ ਕੰਮ ਕੀਤਾ ਹੈ ।ਜਿਸ ਨੇ ਗੀਤ ਦੀ ਜ਼ਰੂਰਤ ਦੇ ਹਿਸਾਬ ਨਾਲ ਵਧੀਆ ਅਦਾਕਾਰੀ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network