‘Kheench Te Nach’ ਦਾ ਟੀਜ਼ਰ ਆਇਆ ਸਾਹਮਣੇ, ਪਾਰਟੀ ਸੌਂਗ ਲਈ ਦਰਸ਼ਕ ਹੋ ਜਾਣ ਤਿਆਰ, ਦੇਖੋ ਟੀਜ਼ਰ

Reported by: PTC Punjabi Desk | Edited by: Lajwinder kaur  |  November 25th 2021 04:03 PM |  Updated: November 26th 2021 06:32 AM

‘Kheench Te Nach’ ਦਾ ਟੀਜ਼ਰ ਆਇਆ ਸਾਹਮਣੇ, ਪਾਰਟੀ ਸੌਂਗ ਲਈ ਦਰਸ਼ਕ ਹੋ ਜਾਣ ਤਿਆਰ, ਦੇਖੋ ਟੀਜ਼ਰ

CHANDIGARH KARE AASHIQUI : ਆਯੁਸ਼ਮਾਨ ਖੁਰਾਣਾ ਤੇ ਵਾਨੀ ਕਪੂਰ ( Ayushmann Khurrana,  Vaani Kapoor ) ਦੀ ਵੱਖਰੀ ਲਵ ਸਟੋਰੀ ਵਾਲੀ ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' Chandigarh Kare Aashiqui ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਗੀਤ ਇੱਕ-ਇੱਕ ਕਰਕੇ ਰਿਲੀਜ਼ ਕੀਤੇ ਜਾ ਰਹੇ ਹਨ। ਜੀ ਹਾਂ ਬਹੁਤ ਜਲਦ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਪੜ੍ਹੋ : Singhu Border ਪਹੁੰਚੇ ਹਰਭਜਨ ਮਾਨ ਆਪਣੇ ਪੁੱਤਰ ਅਵਕਾਸ਼ ਮਾਨ ਦੇ ਨਾਲ, ਬਜ਼ੁਰਗ ਕਿਸਾਨਾਂ ਦਾ ਹਾਲ-ਚਾਲ ਪੁੱਛਦੇ ਨਜ਼ਰ ਆਏ ਗਾਇਕ, ਦੇਖੋ ਵੀਡੀਓ

feature image of kheench te nach teaser

ਗੀਤ ਦਾ ਲਿੰਕ ਆਯੁਸ਼ਮਾਨ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਦ ਹੋਏ ਲਿਖਿਆ ਹੈ- ‘ ਆਸ਼ਿਕੀ ਕਾ ਰੰਗ ਅਬ ਸਭ ਪੇ ਚੜ੍ਹਾਗਾ ! #KheenchTeNach ਗੀਤ ਕੱਲ ਰਿਲੀਜ਼ ਹੋਣ ਜਾ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜੀ ਹਾਂ ਇਹ ਗੀਤ ਪਾਰਟੀ ਸੌਂਗ ਹੋਣ ਵਾਲਾ ਹੈ । ਟੀਜ਼ਰ ‘ਚ ਆਯੁਸ਼ਮਾਨ ਖੁਰਾਣਾ ਤੇ ਵਾਨੀ ਕਪੂਰ ਡਾਂਸ ਅਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਗੀਤ ਡੀ.ਜੇ ਉੱਤੇ ਵੱਜਣ ਦੇ ਲਈ ਤਿਆਰ ਹੈ।

inside image of vaani

ਇਹ ਗੀਤ Sachin –Jigar, Vishal Dadlani, Shalmali Kholgade ਅਤੇ Brijesh Shandilya ਨੇ ਮਿਲਕੇ ਗਾਇਆ ਹੈ। ਇਸ ਗੀਤ ਦੇ ਬੋਲ ਵੀ ਖੁਦ ਸਚਿਨ ਤੇ ਜੀਗਰ ਨੇ ਮਿਲਕੇ ਲਿਖੇ ਹਨ। Vayu ਵੱਲੋਂ ਗੀਤ ਦੇ ਬੋਲ ਲਿਖੇ ਗਏ ਹਨ।

ਹੋਰ ਪੜ੍ਹੋ : ਸਿੱਪੀ ਗਿੱਲ ਦੀ ਆਉਣ ਵਾਲੀ ਫ਼ਿਲਮ ‘Marjaney’ ਦਾ ਧਮਾਕੇਦਾਰ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਪੰਜਾਬ ਦੇ ਮਾੜੇ ਸਿਸਟਮ ਅਤੇ ਗੈਂਗਸਟਰਵਾਦ ਨੂੰ ਕਰ ਰਿਹਾ ਹੈ ਬਿਆਨ

ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਕਾਮੇਡੀ, ਪਿਆਰ, ਰੋਮਾਂਸ ਅਤੇ ਇਮੋਸ਼ਨ ਸਾਰੇ ਹੀ ਰੰਗ ਦੇਖਣ ਨੂੰ ਮਿਲਣਗੇ। ਫ਼ਿਲਮ ‘ਚ ਆਯੁਸ਼ਮਾਨ ਫਿੱਟਨੈਸ ਫ੍ਰੀਕ-ਟ੍ਰੇਨਰ ਮਨੂ ਨਾਂਅ ਦੇ ਗੱਭਰੂ ਦਾ ਕਿਰਦਾਰ ਨਿਭਾਉਂਦਾ ਹੋਇਆ ਨਜ਼ਰ ਆਵੇਗਾ ਅਤੇ ਵਾਨੀ ਜੋ ਮਾਨਵੀ ਨਾਂਅ ਦੀ ਮੁਟਿਆਰ ਦੇ ਕਿਰਦਾਰ ਚ ਨਜ਼ਰ ਆਵੇਗੀ ਜੋ ਕਿ ਜਿੰਮ ‘ਚ ਜ਼ੁੰਬਾ ਸਿਖਾਉਂਦੀ ਹੈ। ਪਰ ਮਾਨਵੀ ਇੱਕ ਟਰਾਂਸ-ਵੂਮੈਨ ਹੈ । ਫ਼ਿਲਮ ਚ ਪੰਜਾਬੀ ਅਦਾਕਾਰਾ ਸਾਵਨ ਰੂਪੋਵਾਲੀ ਵੀ ਨਜ਼ਰ ਆਵੇਗੀ। ਅਨੋਖੀ ਪ੍ਰੇਮ ਕਹਾਣੀ ਵਾਲੀ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨਾ ਪਸੰਦ ਆ ਪਾਉਂਦੀ ਹੈ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ। ਇਹ ਫ਼ਿਲਮ 10 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network