Tania Abrol wedding: 'ਚੱਕ ਦੇ ਇੰਡੀਆ' ਦੀ ਬਲਬੀਰ ਕੌਰ ਨੇ ਕਰਵਾਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

Reported by: PTC Punjabi Desk | Edited by: Pushp Raj  |  February 11th 2023 01:50 PM |  Updated: February 11th 2023 02:46 PM

Tania Abrol wedding: 'ਚੱਕ ਦੇ ਇੰਡੀਆ' ਦੀ ਬਲਬੀਰ ਕੌਰ ਨੇ ਕਰਵਾਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

Chak De India Dalbir Kaur got Married: ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ, ਲਗਾਤਾਰ ਇੱਕ ਤੋਂ ਬਾਅਦ ਇੱਕ ਬਾਲੀਵੁੱਡ ਸਟਾਰਸ ਦੇ ਵਿਆਹ ਦੀਆਂ ਖ਼ਬਰਾਂ ਮੀਡੀਆ 'ਚ ਛਾਈਆਂ ਹੋਈਆਂ ਹਨ। ਸਿਡ-ਕਿਆਰਾ, ਅਭਿਸ਼ੇਕ ਪਾਠਕ ਦੇ ਵਿਆਹ ਦੀਆਂ ਖਬਰਾਂ ਤੋਂ ਬਾਅਦ ਫ਼ਿਲਮ ਚੱਕ ਦੇ ਇੰਡਿਆ ਫੇਮ ਦੀ ਬਲਬੀਰ ਕੌਰ ਯਾਨੀ ਕਿ ਤਾਨੀਆ ਅਬਰੋਲ ਨੇ ਆਪਣੇ ਬੁਆਏਫ੍ਰੈਂਡ ਆਸ਼ੀਸ਼ ਸ਼ਰਮਾ ਨਾਲ ਵਿਆਹ ਕਰਵਾ ਲਿਆ ਹੈ। ਹੁਣ ਅਦਾਕਾਰਾ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image source: Instagram

ਸ਼ਾਹਰੁਖ ਖ਼ਾਨ ਦੀ ਸੁਪਰਹਿਟ ਫ਼ਿਲਮ 'ਚੱਕ ਦੇ ਇੰਡੀਆ' ਦੀ ਬਲਬੀਰ ਕੌਰ ਦਾ ਕਿਰਦਾਰ ਨਿਭਾਉਣ ਵਾਲੀ ਤਾਨੀਆ ਅਬਰੋਲ ਅੱਜ ਵਿਆਹ ਬੰਧਨ ਵਿੱਚ ਬੱਝ ਗਈ ਹੈ। ਤਾਨੀਆ ਨੇ ਆਪਣੇ ਬੁਆਏਫ੍ਰੈਂਡ ਆਸ਼ੀਸ਼ ਵਰਮਾ ਨਾਲ ਵਿਆਹ ਕਰਵਾ ਲਿਆ ਹੈ। ਇਸ ਅਦਾਕਾਰਾ ਦੇ ਵਿਆਹ ਵਿੱਚ ਉਸ ਦੇ ਪਰਿਵਾਰਕ ਮੈਂਬਰ ਤੇ ਕਰੀਬੀ ਦੋਸਤ ਸ਼ਾਮਿਲ ਹੋਏ। ਇਨ੍ਹਾਂ ਚੋਂ ਇੱਕ ਮਸ਼ਹੂਰ ਜੋੜੀ ਸੀ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ।

ਹਾਲ ਹੀ ਵਿੱਚ ਅਦਾਕਾਰ ਅਭਿਨਵ ਸ਼ੁਕਲਾ ਨੇ ਆਪਣੀ ਪਤਨੀ ਰੁਬੀਨਾ ਦਿਲੈਕ ਦੇ ਨਾਲ ਤਾਨੀਆ ਦੇ ਵਿਆਹ ਸਮਾਗਮ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਪਲ ਨੇ ਨਵ ਵਿਆਹੀ ਜੋੜੀ ਲਈ ਖ਼ਾਸ ਕੈਪਸ਼ਨ ਲਿਖਿਆ। ਦੋਹਾਂ ਨੇ ਤਾਨੀਆ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਲਿਖਿਆ, "''ਅਸੀਂ ਇੱਕੋ ਸੂਰਜ ਦੇ ਹੇਠਾਂ ਰੁੱਤਾਂ ਬਿਤਾਈਆਂ ਹਨ, ਤੁਸੀਂ ਛੋਟੇ ਹੋ ਪਰ ਸਮਝਦਾਰ ਹੋ ਅਤੇ ਮੈਂ ਵਧੇਰੇ ਮਜ਼ੇਦਾਰ ਹਾਂ, ਉਤਾਰ ਚੜਾਅ ਚਲਦਾ ਰਹਿੰਦਾ ਹੈ, ਤੁਸੀਂ ਮੈਰੀ ਭੈਣ ਤੇ ਦੋਸਤ ਦੋਵੇਂ ਹੋ। ਤੁਹਾਨੂੰ ਲਾੜੀ ਦੇ ਰੂਪ ਵਿੱਚ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ।''

image source: Instagram

ਮਸ਼ਹੂਰ ਟੀਵੀ ਕਪਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰੁਬੀਨਾ ਦਿਲੈਕ ਕਾਲੇ ਰੰਗ ਦੀ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ, ਜਦੋਂ ਕਿ ਤਾਨੀਆ ਅਬਰੋਲ ਨੇ ਹਰੇ ਅਤੇ ਮਹਿਰੂਨ ਰੰਗ ਦਾ ਬਹੁਤ ਹੀ ਸੋਹਣਾ ਮੈਚਿੰਗ ਲਹਿੰਗਾ ਪਾਇਆ ਹੋਇਆ ਹੈ ਅਤੇ ਗਲੇ ਵਿੱਚ ਕੁੰਦਨ ਦਾ ਇੱਕ ਭਾਰੀ ਹਾਰ ਪਾਇਆ ਹੋਇਆ ਹੈ। ਤਾਨੀਆ ਬ੍ਰਾਈਲਡ ਲੁੱਕ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਜੇਕਰ ਅਭਿਨਵ ਸ਼ੁਕਲਾ ਦੇ ਡਰੈਸਅਪ ਬਾਰੇ ਗੱਲ ਕਰੀਏ ਤਾਂ ਅਭਿਨਵ ਗ੍ਰੇ ਰੰਗ ਦੀ ਹਾਈ ਨੈਕ ਟੀ-ਸ਼ਰਟ ਅਤੇ ਹਲਕੇ ਗ੍ਰੇਅ ਸ਼ੇਡ ਦੀ ਫਾਰਮਲ ਪੈਂਟ ਪਹਿਨ ਕੇ ਲੁੱਕ ਪੂਰਾ ਕਰਦੇ ਹੋਏ ਨਜ਼ਰ ਆਏ।

image source: Instagram

ਹੋਰ ਪੜ੍ਹੋ: Nawazuddin Siddiqui: ਆਪਸੀ ਝਗੜੇ ਵਿਚਾਲੇ ਆਲੀਆ ਨੇ ਸ਼ੇਅਰ ਕੀਤਾ ਨਵਾਜ਼ੂਦੀਨ ਸਿੱਦੀਕੀ ਦੀ ਅਣਦੇਖੀ ਵੀਡੀਓ, ਬੱਚਿਆਂ ਬਾਰੇ ਇਹ ਕਹਿੰਦੇ ਹੋਏ ਨਜ਼ਰ ਆਏ ਅਦਾਕਾਰ

ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਇਸ ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਯੂਜ਼ਰਸ ਨੇ ਤਾਨੀਆ ਨੂੰ ਉਸ ਦੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈਆਂ ਦਿੱਤੀਆਂ।

 

View this post on Instagram

 

A post shared by Abhinav Shukla (@ashukla09)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network