ਕੌਣ-ਕੌਣ ਜਾਣਦਾ ਹੈ ਚਾਚੀ ਅਤਰੋ ਨੂੰ ਕਮੈਂਟ ਕਰਕੇ ਦੱਸੋ, ਇਸ ਤਰ੍ਹਾਂ ਸਰੂਪ ਪਰਿੰਦਾ ਦਾ ਨਾਂ ਪਿਆ ਸੀ ਚਾਚੀ ਅਤਰੋ
ਕਮੇਡੀ ਸ਼ੋਅ ਦੇਖਣ ਵਾਲੇ ਲੋਕਾਂ ਨੂੰ ਅਤਰੋ ਚਤਰੋ ਦਾ ਕਿਰਦਾਰ ਤਾਂ ਯਾਦ ਹੀ ਹੋਵੇਗਾ ਕਿਉਂਕਿ ਇਸ ਜੋੜੀ ਨੇ ਇੱਕ ਲੰਮਾਂ ਸਮਾਂ ਛੋਟੇ ਪਰਦੇ ਤੇ ਰਾਜ ਕੀਤਾ ਹੈ । ਜੇਕਰ ਅਤਰੋ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਰਦਾਰ ਸਭ ਦੀ ਜ਼ੁਬਾਨ ਤੇ ਚੜਿਆ ਹੋਇਆ ਸੀ ਕਿਉਂਕਿ ਇਹ ਕਿਰਦਾਰ ਹਰ ਇੱਕ ਦੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦਾ ਸੀ । ਚਾਚੀ ਅਤਰੋ ਦਾ ਕਿਰਦਾਰ ਭਾਵਂੇ ਇੱਕ ਔਰਤ ਦਾ ਸੀ ਪਰ ਇਸ ਨੂੰ ਨਿਭਾਉਂਦੇ ਸਰੂਪ ਪਰਿੰਦਾ ਸਨ । ਸਰੂਪ ਪਰਿੰਦਾ ਉਹ ਸਖਸ਼ ਸਨ ਜਿੰਨਾਂ ਨੇ ਲੱਗਭੱਗ ਪੰਜ ਦਹਾਕੇ ਪੰਜਾਬੀ ਰੰਗ ਮੰਚ ਤੇ ਪਾਲੀਵੁੱਡ ਦੇ ਨਾਵੇਂ ਲਿਖ ਦਿੱਤੇ ਸਨ । ਸਰੂਪ ਪਰਿੰਦਾ ਦਾ ਜਨਮ 1938 ਨੂੰ ਬਠਿੰਡਾ ਵਿੱਚ ਹੋਇਆ ਸੀ ।
Saroop Parinda
ਉਹਨਾਂ ਦਾ ਅਸਲ ਨਾਂ ਸਰੂਪ ਸਿੰਘ ਸੀ ਪਰ ਜਦੋਂ ਉਹ ਰੰਗ ਮੰਚ ਤੇ ਆਏ ਤਾਂ ਉਹਨਾਂ ਨੇ ਆਪਣਾ ਨਾਂ ਸਰੂਪ ਪਰਿੰਦਾ ਰੱਖ ਲਿਆ ਸੀ । ਜਿਸ ਕਲੱਬ ਨਾਲ ਸਰੂਪ ਸਿੰਘ ਜੁੜੇ ਸਨ ਉਸ ਦੇ ਇੱਕ ਮੈਂਬਰ ਦਾ ਨਾਂ ਸਰੂਪ ਪੰਛੀ ਸੀ ਇਸ ਲਈ ਉਹਨਾਂ ਦਾ ਨਾਂ ਕਲੱਬ ਦੇ ਮੈਂਬਰਾਂ ਨੇ ਉਹਨਾਂ ਦਾ ਨਾਂ ਸਰੂਪ ਪਰਿੰਦਾ ਰੱਖ ਦਿੱਤਾ ਸੀ । ਸਰੂਪ ਪਰਿੰਦਾ ਦੇ ਪੰਜ ਭਰਾ ਸਨ । ਉਹਨਾਂ ਦਾ ਵਿਆਹ ਬੀਬੀ ਦਲੀਪ ਕੌਰ ਨਾਲ ਹੋਇਆ ਸੀ ।ਸਰੂਪ ਪਰਿੰਦਾ ਦੇ ਦੋ ਬੇਟੇ ਹਨ ।
Saroop Parinda and his wife
ਜੇਕਰ ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 1954 ਵਿੱਚ ਥਿਏਟਰ ਵਿੱੱਚ ਕਦਮ ਰੱਖਿਆ ਸੀ । ਪਰਿੰਦਾ ਬਚਪਨ ਵਿੱਚ ਰਾਮ ਲੀਲਾ ਵਿੱਚ ਵੱਖ ਵੱਖ ਕਿਰਦਾਰ ਨਿਭਾਉਂਦੇ ਸਨ । ਸਰੂਪ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਵੀ ਕੰਮ ਕਰਦੇ ਰਹੇ ਹਨ । ਲੋਕ ਸੰਪਰਕ ਵਿਭਾਗ ਲਈ ਸਰੂਪ ਪਰਿੰਦਾ ੧੯੫੬ ਤੋਂ ਸ਼ੋਅ ਕਰਦੇ ਰਹੇ ਹਨ । aੁਸ ਸਮੇਂ ਪਰਿੰਦਾ ਨੂੰ 5 ਰੁਪਏ ਪ੍ਰਤੀ ਸ਼ੋਅ ਮਿਲਦਾ ਸੀ । ਸਰੂਪ ਪਰਿੰਦਾ ਕਮੇਡੀ ਕਲਾਕਾਰ ਦੇ ਨਾਲ ਨਾਲ ਭੰਗੜੇ ਦੇ ਵੀ ਚੰਗੇ ਕਲਾਕਾਰ ਸਨ । ਪਰ ਸਰੂਪ ਪਰਿੰਦਾ ਦੀ ਅਸਲ ਪਹਿਚਾਣ ਉਦੋਂ ਬਣੀ ਜਦੋਂ 1988 ਵਿੱਚ ਉਹਨਾਂ ਨੇ ਜਲੰਧਰ ਦੂਰਦਰਸ਼ਨ 'ਤੇ ਅਤਰੋ ਚਤਰੋ ਦੇ ਸਕਿੱਟ ਕੀਤੇ । ਚਤਰੋ ਦਾ ਰੋਲ ਉਹਨਾਂ ਦੇ ਗਵਾਂਢੀ ਸਰਵਰਗ ਵਾਸੀ ਦੇਸਰਾਜ ਨੇ ਨਿਭਾਇਆ ਸੀ ।
https://www.youtube.com/watch?v=JumyynGGnZ8
80 ਦੇ ਦਹਾਕੇ ਵਿੱਚ ਅਤਰੋ ਚਤਰੋ ਦੀ ਜੋੜੀ ਏਨੀਂ ਹਿੱਟ ਹੋਈ ਸੀ ਕਿ ਬਾਅਦ ਵਿੱਚ ਇਸ ਜੋੜੀ ਦੇ ਨਾਂ 'ਤੇ ਕੱਪੜੇ ਵੀ ਵਿੱਕਣ ਲੱਗ ਗਏ ਸਨ ।ਅਤਰੋ ਚਤਰੋ ਦੀ ਇਹ ਜੋੜੀ ਏਨੀਂ ਮਸ਼ਹੂਰ ਹੋਈ ਕਿ ਹਰ ਪਾਸੇ ਇਸ ਜੋੜੀ ਦਾ ਨਾਂ ਚੱਲਣ ਲੱਗ ਗਿਆ ਸੀ । ਇਸ ਜੋੜੀ ਨੇ ਲਗਭਗ ੧੪ ਦੇਸ਼ਾਂ ਵਿੱਚ ਸ਼ੋਅ ਕਰਕੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਲਿਆਂਦੀ । ਸਰੂਪ ਪਰਿੰਦਾ ਨੇ ਲਗਭਗ 30 ਫੀਚਰ ਫਿਲਮਾਂ ਤੇ 50 ਟੈਲੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਕਮਾਲ ਦਿਖਾਇਆ । ਇਸ ਤੋਂ ਇਲਾਵਾ ਸਰੂਪ ਪਰਿੰਦਾ ਟੈਲੀਵਿਜ਼ਨ ਦੇ ਕਈ ਲੜੀਵਾਰ ਨਾਟਕਾਂ ਵਿੱਚ ਵੀ ਨਜ਼ਰ ਆਏ ।
https://www.youtube.com/watch?v=1icty-SpqYM
ਸਰੂਪ ਪਰਿੰਦਾ ਨੇ ਇੱਕ ਕਿਤਾਬ ਵੀ ਲਿਖੀ ਜਿਸ ਦਾ ਟਾਈਟਲ ਸੀ ਮੇਰੇ ਜੀਵਨ ਮੇਰੇ ਹਾਸੇ ।ਸਰੂਪ ਪਰਿੰਦਾ ਨੇ ਦੂਰਦਰਸ਼ਨ ਲਈ ਕਈ ਸੀਰੀਅਲ ਵੀ ਲਿਖੇ ਜਿਵੇਂ ਘਰ ਜਵਾਈ, ਨਸੀਹਤ ਤੋਂ ਇਲਾਵਾ ਹੋਰ ਕਈ ਨਾਟਕ ਲਿਖੇ ।ਕੁਲੀ ਯਾਰ ਦੀ ਸਰੂਪ ਪਰਿੰਦਾ ਦੀ ਪਹਿਲੀ ਫਿਲਮ ਸੀ । ਸਰੂਪ ਪਰਿੰਦਾ ਦੇ ਨਾਂ ਤੇ ਬਠਿੰਡਾ ਦੀ ਇੱਕ ਸੜਕ ਦਾ ਨਾਂ ਵੀ ਪਰਿੰਦਾ ਸੜਕ ਰੱਖਿਆ ਗਿਆ ਹੈ । ਸਰੂਪ ਪਰਿੰਦਾ ਨੇ 1988 ਵਿੱਚ ਜਸਵਿੰਦਰ ਭੱਲਾ ਨਾਲ ਹਿੰਦੀ ਫਿਲਮ ਸਾਸੋਂ ਕੀ ਸਰਗਮ ਵਿੱਚ ਕੰਮ ਕੀਤਾ ਸੀ ।
Saroop Parinda
ਇਸ ਦੌਰਾਨ ਜਸਵਿੰਦਰ ਭੱਲਾ ਨੂੰ ਕਿਹਾ ਕਿ ਉਹ ਦੂਰਦਰਸ਼ਨ ਤੇ ਇੱਕ ਟੀਵੀ ਪ੍ਰੋਗਰਾਮ ਸ਼ੁਰੂ ਕਰਨ ਵਾਲੇ ਹਨ ਜਿਸ ਵਿੱਚ ਸਰੂਪ ਪਰਿੰਦਾ ਨੂੰ ਵੀ ਲਿਆ ਗਿਆ ਪਰ ਔਰਤ ਦੇ ਕਿਰਦਾਰ ਲਈ ਕਿਸੇ ਨਾਂ ਦੀ ਜ਼ਰੂਰਤ ਸੀ । ਇਸ ਲਈ ਸਰੂਪ ਪਰਿੰਦਾ ਨੇ ਕਿਹਾ ਕਿ ਉਹਨਾਂ ਦੇ ਗਵਾਂਢ ਵਿੱਚ ਦੋ ਭੈਣਾਂ ਰਹਿੰਦੀਆਂ ਹਨ ਜਿੰਨਾਂ ਦਾ ਨਾਂ ਅਤਰੋ ਚਤਰੋ ਹੈ । ਇਸ ਲਈ ਇਸ ਪ੍ਰੋਗਰਾਮ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਿਰਦਾਰਾਂ ਦਾ ਨਾਂ ਵੀ ਅਤਰੋ ਚਤਰੋ ਰੱਖ ਦਿੱਤਾ ਗਿਆ । ਹਰ ਇੱਕ ਦੇ ਚਿਹਰੇ ਤੇ ਖੁਸ਼ੀ ਲਿਆਉਣ ਵਾਲੇ ਸਰੂਪ ਪਰਿੰਦਾ ੪ ਮਾਰਚ 2016 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ।