ਸੇਲਿਨਾ ਜੇਟਲੀ ਨੇ ਭਾਵੁਕ ਪੋਸਟ ਪਾ ਕੇ ਦੱਸਿਆ ਕਿਸ ਤਰ੍ਹਾਂ ਹੋਈ ਉਹਨਾਂ ਦੇ ਬੱਚੇ ਦੀ ਮੌਤ
ਕਿਸੇ ਮਾਂ ਕੋਲੋ ਉਸ ਦਾ ਬੱਚਾ ਵਿਛੜ ਜਾਵੇ ਉਸ ਦਾ ਦਰਦ ਇੱਕ ਮਾਂ ਨੂੰ ਹੀ ਪਤਾ ਹੁੰਦਾ ਹੈ । ਅਜਿਹੇ ਹੀ ਦਰਦ ਨੂੰ ਬਿਆਨ ਕੀਤਾ ਹੈ ਅਦਾਕਾਰਾ ਸੇਲਿਨਾ ਜੇਟਲੀ ਨੇ । ਸੇਲਿਨਾ ਨੇ 'ਵਰਲਡ ਪ੍ਰੀ-ਮਿਓਚਰ ਡੇਅ' 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਸੀ। ਇਸ ਪੋਸਟ ਰਾਹੀਂ ਉਨ੍ਹਾਂ ਨੇ ਆਪਣੇ 'ਤੇ ਬੀਤੇ ਉਸ ਸਮੇਂ ਬਾਰੇ ਦੱਸਿਆ ਜਦੋਂ ਉਨ੍ਹਾਂ ਨੇ ਆਪਣੇ ਬੱਚੇ ਨੂੰ ਗੁਆਇਆ ਸੀ।
ਹੋਰ ਪੜ੍ਹੋ :
ਉਨ੍ਹਾਂ ਨੇ ਆਪਣੇ ਬੱਚੇ ਨਾਲ ਕੋਲਾਜ 'ਚ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਫੈਨਜ਼ ਕੋਲੋਂ ਆਪਣੇ ਬੱਚੇ ਲਈ ਦੁਆਵਾਂ ਵੀ ਮੰਗੀਆਂ ਹਨ। ਸੇਲਿਨਾ ਨੇ ਆਪਣੀ ਇਸ ਪੋਸਟ 'ਚ ਲਿਖਿਆ, 'ਹਰ ਸਾਲ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਲੱਖਾਂ ਬੱਚਿਆਂ ਖ਼ਾਤਿਰ ਜਾਗਰੂਕਤਾ ਪੈਦਾ ਕਰਨ ਲਈ 'ਵਰਲਡ ਪ੍ਰੀ-ਮਿਚਓਰ ਡੇਅ' 17 ਨਵੰਬਰ 2011 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ।
ਕਿਸੇ ਵੀ ਬੱਚੇ ਲਈ ਉਸਦਾ ਪ੍ਰੀ-ਮਿਚਓਰ ਜਨਮ ਹੋਣਾ ਇਕ ਬਹੁਤ ਹੀ ਗੰਭੀਰ ਸਮੱਸਿਆ ਹੈ। ਹਾਲਾਂਕਿ ਜਿਥੇ ਇਕ ਪਾਸੇ ਇਹ ਦਰਦ ਕਾਫੀ ਗਹਿਰਾ ਹੈ ਉਥੇ ਹੀ ਦੂਸਰੇ ਪਾਸੇ ਇਕ ਉਮੀਦ ਦੀ ਕਿਰਨ ਵੀ ਹੈ। ਅਸੀਂ ਉਸ ਦਰਦ 'ਚੋਂ ਲੰਘੇ ਹਾਂ, ਜਦੋਂ ਸਾਡਾ ਇਕ ਬੱਚਾ NICU 'ਚ ਸੀ ਅਤੇ ਦੂਸਰੇ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਅਸੀਂ NICU ਦੇ ਡਾਕਟਰ ਅਤੇ ਨਰਸਾਂ ਦਾ ਧੰਨਵਾਦ ਕਰਦੇ ਹਾਂ ਕਿ ਆਰਥਰ ਸਾਡੇ ਨਾਲ ਘਰ ਆ ਸਕਿਆ।