ਯੂਟਿਊਬਰ ਅਰਮਾਨ ਮਲਿਕ ਦੀ ਖੁੱਲ੍ਹੀ ਪੋਲ, ਪਹਿਲੀ ਪਤਨੀ ਨੇ ਦੱਸਿਆ ਹੈ ਕੌਣ ਹੈ ਲੀਗਲ ਪਤਨੀ
ਬਿੱਗ ਬੌਸ ਓਟੀਟੀ ਸੀਜ਼ਨ-੩ (Bigg Boss OTT-3) ‘ਚ ਅਰਮਾਨ ਮਲਿਕ ਦਾ ਪਰਿਵਾਰ ਛਾਇਆ ਹੋਇਆ ਹੈ। ਹੁਣ ਵੀਕੇਂਡ ਵਾਰ ‘ਚ ਘਰ ਤੋਂ ਬੇਘਰ ਹੋਈ ਅਰਮਾਨ ਮਲਿਕ (Armaan Malik) ਦੀ ਪਹਿਲੀ ਪਤਨੀ ਪਾਇਲ ਮਲਿਕ ਐਕਟਿਵ ਹੋ ਗਈ ਹੈ। ਘਰੋਂ ਬਾਹਰ ਹੋਣ ਤੋਂ ਬਾਅਦ ਪਾਇਲ ਮਲਿਕ ਇੰਟਰਵਿਊ ਦੇ ਦੌਰਾਨ ਕਈ ਖੁਲਾਸੇ ਕਰ ਰਹੀ ਹੈ। ਪਾਇਲ ਮਲਿਕ ਨੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਸੌਂਕਣ ਕ੍ਰਿਤਿਕਾ ਮਲਿਕ ਦੇ ਬਾਰੇ ਕਿਹਾ ਕਿ ਅਰਮਾਨ ਨੇ ਦੂਜੀ ਮਹਿਲਾ ਨੂੰ ਚੁਣ ਕੇ ਗਲਤ ਕੀਤਾ ਹੈ।
ਪਾਇਲ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਰਮਾਨ ਮਲਿਕ ਦੀ ਕਾਨੂੰਨਨ ਤੌਰ ‘ਤੇ ਪਤਨੀ ਹੈ । ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਸ ਨੇ ਅਰਮਾਨ ਮਲਿਕ ਵੱਲੋਂ ਦੋ ਵਿਆਹ ਕੀਤੇ ਜਾਣ ਨੂੰ ਲੈ ਕੇ ਗੱਲਬਾਤ ਕੀਤੀ।
ਅਰਮਾਨ ਨੇ ਜੋ ਗਲਤੀ ਕੀਤੀ ਉਹ ਕਿਸੇ ਆਦਮੀ ਨੂੰ ਨਹੀਂ ਕਰਨੀ ਚਾਹੀਦੀ
ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਪਾਇਲ ਮਲਿਕ ਨੇ ਕਿਹਤ ਕਿ ਅਸੀਂ ਕਦੇ ਵੀ ਦੋ ਵਿਆਹਾਂ ਨੂੰ ਸਪੋਰਟ ਨਹੀਂ ਕੀਤਾ ਅਤੇ ਅਰਮਾਨ ਨੇ ਜੋ ਗਲਤੀ ਕੀਤੀ ਹੈ।ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਅਜਿਹਾ ਕਰ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇੱਕ ਮਹਿਲਾ ਦੇ ਲਈ ਇਸ ਤੋਂ ਵੱਡਾ ਕੋਈ ਦਰਦ ਨਹੀਂ ਹੈ ਕਿ ਉਸ ਦਾ ਪਤੀ ਦੂਜੀ ਔਰਤ ਨੂੰ ਘਰ ਲੈ ਆਵੇ।ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਕੋਈ ਸਹਿਣ ਕਰ ਸਕਦਾ ਹੈ।
- PTC PUNJABI