ਸਿੱਧੂ ਮੂਸੇਵਾਲਾ ਨੂੰ ਜਦੋਂ ਇੱਕ ਪ੍ਰਸਿੱਧ ਗੀਤਕਾਰ ਨੇ ਨਹੀਂ ਸੀ ਦਿੱਤੇ ਗੀਤ, ਵਰ੍ਹਦੇ ਮੀਂਹ ‘ਚ ਰੋ ਪਿਆ ਸੀ ਗਾਇਕ, ਖਾਧੀ ਸੀ ਇਹ ਸਹੁੰ

ਸਿੱਧੂ ਮੂਸੇਵਾਲਾ ਨੂੰ ਇਸ ਮੁਕਾਮ ਨੂੰ ਬਨਾਉਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ।ਖ਼ਾਸ ਕਰਕੇ ਉਦੋਂ ਜਦੋਂ ਸਿੱਧੂ ਮੂਸੇਵਾਲਾ ਖੁਦ ਗੀਤ ਨਹੀਂ ਸਨ ਲਿਖਦੇ । ਇੱਕ ਇੰਟਰਵਿਊ ਦੇ ਦੌਰਾਨ ਸਿੱਧੂ ਮੂਸੇਵਾਲਾ ਗੱਲ ਕਰਦੇ ਹੋਏ ਭਾਵੁਕ ਹੋ ਗਏ ਸਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਇੱਕ ਸ਼ਖਸ ਜੋ ਕਿ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗੀਤਕਾਰ ਸੀ ।

Reported by: PTC Punjabi Desk | Edited by: Shaminder  |  August 24th 2024 10:35 AM |  Updated: August 24th 2024 10:41 AM

ਸਿੱਧੂ ਮੂਸੇਵਾਲਾ ਨੂੰ ਜਦੋਂ ਇੱਕ ਪ੍ਰਸਿੱਧ ਗੀਤਕਾਰ ਨੇ ਨਹੀਂ ਸੀ ਦਿੱਤੇ ਗੀਤ, ਵਰ੍ਹਦੇ ਮੀਂਹ ‘ਚ ਰੋ ਪਿਆ ਸੀ ਗਾਇਕ, ਖਾਧੀ ਸੀ ਇਹ ਸਹੁੰ

ਸਿੱਧੂ ਮੂਸੇਵਾਲਾ (Sidhu Moose wala)ਅੱਜ ਬੇਸ਼ੱਕ ਦੁਨੀਆ ‘ਤੇ ਮੌਜੂਦ ਨਹੀਂ ਹੈ। ਪਰ ਉਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਜੋ ਕਰ ਦਿਖਾਇਆ, ਉਸ ਨੂੰ ਕਰਨ ਦੇ ਲਈ ਮੁੱਦਤਾਂ ਲੱਗ ਜਾਂਦੀਆਂ ਨੇ ।ਪਰ ਸਿੱਧੂ ਮੂਸੇਵਾਲਾ ਨੂੰ ਇਸ ਮੁਕਾਮ ਨੂੰ ਬਨਾਉਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ।ਖ਼ਾਸ ਕਰਕੇ ਉਦੋਂ ਜਦੋਂ ਸਿੱਧੂ ਮੂਸੇਵਾਲਾ ਖੁਦ ਗੀਤ ਨਹੀਂ ਸਨ ਲਿਖਦੇ । ਇੱਕ ਇੰਟਰਵਿਊ ਦੇ ਦੌਰਾਨ ਸਿੱਧੂ ਮੂਸੇਵਾਲਾ ਗੱਲ ਕਰਦੇ ਹੋਏ ਭਾਵੁਕ ਹੋ ਗਏ ਸਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਇੱਕ ਸ਼ਖਸ ਜੋ ਕਿ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗੀਤਕਾਰ ਸੀ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੂੰ ਮਿਲਣ ਦੀ ਦਿਲੀ ਇੱਛਾ ਰੱਖਦਾ ਹੈ ਇਹ ਪਾਕਿਸਤਾਨੀ ਕ੍ਰਿਕੇਟਰ, ਦਿਲਜੀਤ ਨੇ ਵੀ ਭਰੀ ਹਾਮੀ

ਜਿਸ ਦੀ ਉਹ ਬਹੁਤ ਇੱਜ਼ਤ ਕਰਦੇ ਸਨ, ਉਨ੍ਹਾਂ ਦੇ ਕੋਲ ਗੀਤ ਲੈਣ ਗਏ ਸਨ। ਪਰ ਉਸ ਨੇ ਗੀਤ ਨਹੀਂ ਸੀ ਦਿੱਤਾ ਅਤੇ ਲਾਰੇ ਲੱਪੇ ਲਗਾਈ ਜਾ ਰਿਹਾ ਸੀ। ਇੱਕ ਦਿਨ ਵਰ੍ਹਦੇ ਮੀਂਹ ‘ਚ ਸਿੱਧੂ ਮੂਸੇਵਾਲਾ ਉਸ ਦੇ ਬੁਲਾਉਣ ‘ਤੇ ਉਸ ਕੋਲ ਗੀਤ ਲੈਣ ਦੇ ਲਈ ਪਹੁੰਚਿਆ ਸੀ ਤਾਂ ਜ਼ੋਰਾਂ ਦੀ ਬਰਸਾਤ ਹੋ ਰਹੀ ਸੀ। ਪਰ ਗਾਇਕ ਨੂੰ ਬੁਲਾ ਕੇ ਉਸ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਬਰਸਾਤ ਬਹੁਤ ਹੋ ਰਹੀ ਹੈ ਮੈਂ ਨਹੀਂ ਆ ਸਕਦਾ ।

ਸਿੱਧੂ ਮੂਸੇਵਾਲਾ ਦਾ ਕਹਿਣਾ ਸੀ ਕਿ ਉੱਤੋਂ ਬਰਸਾਤ ਹੋ ਰਹੀ ਸੀ ਅਤੇ ਮੇਰੀਆਂ ਅੱਖਾਂ ‘ਚ ਪਾਣੀ ਆ ਗਿਆ ਸੀ। ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਬਾਈ ਨੇ ਮੈਨੂੰ ਉਸ ਦਿਨ ਗੀਤ ਨਹੀਂ ਦਿੱਤਤਾ । ਕਿਉਂਕਿ ਉਹ ਜੇ ਗੀਤ ਦੇ ਦਿੰਦਾ ਤਾਂ ਸ਼ਾਇਦ ਮੈਂ ਇਸ ਮੁਕਾਮ ‘ਤੇ ਨਾ ਪਹੁੰਚਦਾ ।ਉਸ ਦਿਨ ਸਿੱਧੂ ਮੂਸੇਵਾਲਾ ਨੇ ਇਹ ਸਹੁੰ ਖਾ ਲਈ ਸੀ ਕਿ ਉਹ ਅੱਜ ਤੋਂ ਬਾਅਦ ਨਾ ਤਾਂ ਕਿਸੇ ਦਾ ਲਿਖਿਆ ਗੀਤ ਗਾਉਣਗੇ । ਉਹ ਖੁਦ ਲਿਖਣਗੇ, ਭਾਵੇਂ ਉਹ ਕਾਮਯਾਬ ਹੋਣ ਜਾਂ ਨਹੀਂ।ਸਿੱਧੂ ਮੂਸੇਵਾਲਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network