Sanjay Dutt: ਪਾਕਿਸਤਾਨ ਦੇ ਦਿੱਗਜ ਕ੍ਰਿਕਟਰ ਨੂੰ ਕਿਉਂ ਮਿਲਣਾ ਚਾਹੁੰਦੇ ਹਨ ਸੰਜੇ ਦੱਤ? ਵਾਇਰਲ ਵੀਡੀਓ 'ਚ ਕਿਹਾ- ਜਾਵੇਦ ਭਾਈ ਸਲਾਮ
Sanjay Dutt want to meet Pakistan's legendary cricketer: ਬਾਲੀਵੁੱਡ ਸੁਪਰਸਟਾਰ ਸੰਜੇ ਦੱਤ ਨੇ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਜਾਵੇਦ ਮਿਆਂਦਾਦ ਲਈ ਖਾਸ ਸੰਦੇਸ਼ ਦਿੱਤਾ ਹੈ। ਉਨ੍ਹਾਂ ਦਾ ਇਹ ਸੰਦੇਸ਼ ਲੰਕਾ ਪ੍ਰੀਮੀਅਰ ਲੀਗ (LPL) ਦੇ ਚੌਥੇ ਐਡੀਸ਼ਨ ਦੀ ਸ਼ੁਰੂਆਤ ਤੋਂ ਕੁਝ ਦਿਨ ਪਹਿਲਾਂ ਆਇਆ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਸੰਜੇ ਦੱਤ ਦਾ ਪਾਕਿਸਤਾਨੀ ਕ੍ਰਿਕਟਰ ਲਈ ਸੰਦੇਸ਼
ਇਸ ਵੀਡੀਓ ਨੂੰ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਜਾਵੇਦ ਮਿਆਂਦਾਦ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ ਜਿਸ 'ਚ ਮੁੰਨਾ ਭਾਈ ਸਟਾਰ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਸੰਜੂ ਬਾਬਾ ਕਹਿੰਦਾ ਹੈ ਕਿ ਉਹ ਜਾਵੇਦ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹੈ।
ਵੀਡੀਓ ਵਿੱਚ ਸੰਜੇ ਦੱਤ ਨੇ ਕਿਹਾ- ਜਾਵੇਦ ਭਾਈ ਸਲਾਮ। ਮੈਂ ਤੁਹਾਡਾ ਵੀਡੀਓ ਦੇਖਿਆ। ਅਸੀਂ ਬਹੁਤ ਮਸਤੀ ਕੀਤੀ। ਇੰਨੇ ਲੰਬੇ ਸਮੇਂ ਬਾਅਦ ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗਾ। ਕੈਂਡੀ ਵਿੱਚ ਤੁਹਾਨੂੰ ਮਿਲਣ ਲਈ ਉਤਸੁਕ ਹਾਂ। ” ਵੀਡੀਓ ਵਿੱਚ ਉਸਦੇ ਨਾਲ ਇੱਕ ਹੋਰ ਵਿਅਕਤੀ ਵੀ ਹੈ ਜੋ ਅੱਗੇ ਸੁਝਾਅ ਦਿੰਦਾ ਹੈ ਕਿ ਬਾਲੀਵੁੱਡ ਅਦਾਕਾਰ ਅਗਲੇ ਮਹੀਨੇ ਅਗਸਤ ਵਿੱਚ ਲੰਕਾ ਪ੍ਰੀਮੀਅਰ ਲੀਗ ਦੌਰਾਨ ਸ੍ਰੀਲੰਕਾ ਦੇ ਕੈਂਡੀ ਵਿੱਚ ਉਸਨੂੰ ਮਿਲ ਸਕਦਾ ਹੈ।
Thank you Dear @duttsanjay and @OmarKhanOK2 for all the love, anxiously waiting to join @BLoveKandy in August 2023 in #LPL2023. pic.twitter.com/we3Y0aPFBY
— Javed Miandad (@Javed__Miandad) July 11, 2023
ਹੋਰ ਪੜ੍ਹੋ: 'Pathan Jawan': ਪਠਾਨ' ਤੋਂ ਬਾਅਦ 'ਜਵਾਨ' 'ਚ ਇੱਕਠੇ ਨਜ਼ਰ ਆਉਣਗੇ ਸ਼ਾਹਰੁਖ ਤੇ ਸਲਮਾਨ ਖ਼ਾਨ, ਸਲਮਾਨ ਨੇ ਕਿਹਾ
ਜਾਵੇਦ ਮਿਆਂਦਾਦ ਟੀਮ ਬੀ-ਲਵ ਕੈਂਡੀ ਦੇ ਮੈਂਟਰ ਹਨ
ਦੱਤ ਨੇ ਆਪਣੇ ਦੋ ਸਾਥੀਆਂ ਉਮਰ ਖਾਨ ਅਤੇ ਸ਼ੇਖ ਮਾਰਵਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਲ ਇਸ ਸਾਲ ਜੂਨ ਵਿੱਚ ਬੀ-ਲਵ ਕੈਂਡੀ ਦੀ ਮਲਕੀਅਤ ਸੰਭਾਲ ਲਈ ਸੀ। ਮਿਆਂਦਾਦ ਦੇ ਨਾਲ ਹੀ ਸਾਬਕਾ ਟੈਸਟ ਕ੍ਰਿਕਟਰ ਵਸੀਮ ਅਕਰਮ ਨੂੰ ਵੀ ਟੀਮ ਦਾ ਮੈਂਟਰ ਨਿਯੁਕਤ ਕੀਤਾ ਗਿਆ ਹੈ। ਫਰੈਂਚਾਇਜ਼ੀ ਨੂੰ ਸਾਬਕਾ ਭਾਰਤੀ ਕਪਤਾਨ ਅਜ਼ਹਰੂਦੀਨ ਦਾ ਵੀ ਸਮਰਥਨ ਹਾਸਲ ਹੈ। ਸਾਬਕਾ ਪਾਕਿਸਤਾਨੀ ਸਪਿਨਰ ਮੁਸ਼ਤਾਕ ਅਹਿਮਦ ਟੀਮ ਦੇ ਮੁੱਖ ਕੋਚ ਹਨ।
- PTC PUNJABI