ਵਿਕਰਾਂਤ ਮੈਸੀ ਬਨਣ ਵਾਲੇ ਨੇ ਪਿਤਾ, ਅਦਾਕਾਰ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦੱਸਿਆ ਕਦੋਂ ਆਵੇਗਾ ਨਿੱਕਾ ਮਹਿਮਾਨ

ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਪਹਿਲੇ ਬੱਚਾ ਦੇ ਮਾਤਾ-ਪਿਤਾ ਬਨਣ ਵਾਲੇ ਹਨ। ਪੋਸਟ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਲਿਖਿਆ ‘ਅਸੀਂ ਆਪਣਾ ਪਹਿਲਾ ਬੇਬੀ ਅਸਪੈਕਟ ਕਰ ਰਹੇ ਹਾਂ। ਬੇਬੀ 2024 ’ਚ ਆਏਗਾ।

Reported by: PTC Punjabi Desk | Edited by: Pushp Raj  |  September 26th 2023 12:34 PM |  Updated: September 26th 2023 12:34 PM

ਵਿਕਰਾਂਤ ਮੈਸੀ ਬਨਣ ਵਾਲੇ ਨੇ ਪਿਤਾ, ਅਦਾਕਾਰ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦੱਸਿਆ ਕਦੋਂ ਆਵੇਗਾ ਨਿੱਕਾ ਮਹਿਮਾਨ

Vikrant Massey And Sheetal Thakur became parents :  ਇਹ ਸਾਲ ਬੀ-ਟਾਊਨ ਲਈ ਕਾਫ਼ੀ ਖ਼ਾਸ ਹੈ। ਕੁਝ ਸਟਾਰਸ ਜਿੱਥੇ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਉੱਥੇ ਹੀ ਕੁਝ ਹੀ ਸੈਲੇਬਸ ਮਾਤਾ-ਪਿਤਾ ਬਣੇ ਹਨ ਤੇ ਕੁਝ ਜਲਦ ਹੀ ਬਨਣ ਵਾਲੇ ਹਨ। ਇਸ ਲਿਸਟ 'ਚ ਹੁਣ ਟੀਵੀ ਤੇ ਫ਼ਿਲਮ ਅਦਾਕਾਰ ਵਿਕਰਾਂਤ ਮੈਸੀ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ। ਹਾਲ ਹੀ 'ਚ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕਰ ਇਸ ਗੱਲ ਦੀ ਘੋਸ਼ਣਾ ਕਰ ਦਿੱਤੀ ਹੈ।

ਵਿਕਰਾਤ ਮੈਸੀ ਤੇ ਸ਼ੀਤਲ ਠਾਕੁਰ ਜਲਦ ਹੀ ਆਪਣੇ ਆਉਣ ਵਾਲੇ ਪਹਿਲੇ ਬੱਚੇ ਦੀ ਤਿਆਰੀ ਕਰ ਰਹੇ ਹਨ। ਇਸ ਨਾਲ ਹੀ ਉਨ੍ਹਾਂ ਦਾ ਇਹ ਬੱਚਾ ਕਦੋ ਦੁਨੀਆ ’ਚ ਆਉਣ ਵਾਲਾ ਹੈ। ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਖ਼ੂਬਸੂਰਤ ਤਸਵੀਰ ਨਾਲ ਇਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ।

ਵਿਕਰਾਂਤ ਮੈਸੀ ਨੇ ਸ਼ੇਅਰ ਕੀਤੀ ਪੋਸਟ

ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਪਹਿਲੇ ਬੱਚਾ ਦੇ ਮਾਤਾ-ਪਿਤਾ ਬਨਣ ਵਾਲੇ  ਹਨ। ਪੋਸਟ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਲਿਖਿਆ ‘ਅਸੀਂ ਆਪਣਾ ਪਹਿਲਾ ਬੇਬੀ ਅਸਪੈਕਟ ਕਰ ਰਹੇ ਹਾਂ। ਬੇਬੀ 2024 ’ਚ ਆਏਗਾ।

ਇਸ ਪੋਸਟ ਨਾਲ ਹੀ ਉਨ੍ਹਾਂ ਨੇ ਆਪਣੀ ਤੇ ਸ਼ੀਤਲ ਠਾਕੁਰ ਦੇ ਵਿਆਹ ਵਾਲੀ ਫੋਟੋ ਤੇ ਉਸ ਨਾਲ ਸੈਫਟੀ ਪਿਨ ਨਾਲ ਬਣਾਈ ਗਈ ਇਕ ਸੁੰਦਰ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਮਾਤਾ-ਪਿਤਾ ਬਣਨ ਵਾਲੀ ਹੈ। ਹੁਣ ਵਿਕਰਾਂਤ ਤੇ ਸ਼ੀਤਲ ਨੇ ਇਸ ਗੱਲ ’ਤੇ ਮੁਹਰ ਲਗਾ ਦਿੱਤੀ ਹੈ।

ਹੋਰ ਪੜ੍ਹੋ: Ammy Virk: ਕੁੱਲੜ੍ਹ ਪੀਜ਼ਾ ਕਪਲ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਬੋਲੇ ਗਾਇਕ ​​ਐਮੀ ਵਿਰਕ, ਕਿਹਾ- 'ਕਿਸੇ ਦੇ ਪਰਿਵਾਰ ਨੂੰ ਐਨਾ ਨਾਂ ਜਲੀਲ ਕਰੋ'

ਲੰਬੇ ਸਮੇਂ ਤਕ ਕੀਤਾ ਇੱਕ-ਦੂਜੇ ਨੂੰ ਡੇਟ

ਵਿਕਰਾਂਤ ਤੇ ਸ਼ੀਤਲ ਨੇ ਵਿਆਹ ਤੋਂ ਪਹਿਲੇ ਕਰੀਬ ਸੱਤ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਸਾਲ 2019 ’ਚ ਮੰਗਣੀ ਕੀਤੀ ਤੇ ਫਰਵਰੀ 2022 ’ਚ ਵਿਆਹ ਕਰਵਾਇਆ ਸੀ। ਇਨ੍ਹਾਂ ਦੋਵਾਂ ਦੀ ਮੁਲਾਕਾਤ ਵੈੱਬ ਸ਼ੋਅ ‘ਬ੍ਰੋਕਨ ਬਟ ਬਿਊਟੀਫੁਲ’ ਦੇ ਸੈੱਟ ’ਤੇ ਹੋਈ ਸੀ। ਵਿਕਰਾਂਤ ਨੇ ਇੱਕ ਇੰਟਰਵਿਊ ’ਚ ਸ਼ੀਤਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਿਆਹੁਤਾ ਜੀਵਨ ਚੰਗਾ ਚਲ ਰਿਹਾ ਹੈ। ਕਾਫ਼ੀ ਚੀਜ਼ਾਂ ਹਨ ਜੋ ਹੁਣ ਅਲੱਗ ਹਨ। ਮੈਂ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਵਿਆਹ ਕੀਤਾ ਹੈ ਤੇ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਮੰਗ ਸਕਦਾ ਹਾਂ।

- PTC PUNJABI

Popular Posts

LIVE CHANNELS
DOWNLOAD APP

© 2025 PTC Punjabi. All Rights Reserved.
Powered by PTC Network