ਉਰਫ਼ੀ ਜਾਵੇਦ ਦੇ ਨਾਲ ਫਲਾਈਟ ‘ਚ ਬਦਸਲੂਕੀ, ਮੁੰਡਿਆਂ ਦੇ ਗਰੁੱਪ ਨੇ ਕੀਤੀ ਛੇੜਛਾੜ
ਉਰਫੀ ਜਾਵੇਦ (Uorfi Javed) ਆਪਣੀ ਅਜੀਬੋ ਗਰੀਬ ਡਰੈਸਿੰਗ ਸੈਂਸ ਦੇ ਲਈ ਜਾਣੀ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ ਆਏ ਦਿਨ ਉਸ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਆਪਣੀਆਂ ਇਨ੍ਹਾਂ ਡਰੈੱਸਾਂ ਦੇ ਕਾਰਨ ਅਕਸਰ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਪਰ ਉਰਫੀ ਨੂੰ ਇਸ ਦੇ ਨਾਲ ਕੋਈ ਮਤਲਬ ਨਹੀਂ।
ਹੋਰ ਪੜ੍ਹੋ : ਅਦਾਕਾਰ ਵਿਵੇਕ ਓਬਰਾਏ ਦੇ ਨਾਲ ਕਰੋੜਾਂ ਦੀ ਠੱਗੀ, ਤਿੰਨ ਲੋਕਾਂ ਦੇ ਖਿਲਾਫ ਹੋਇਆ ਮਾਮਲਾ ਦਰਜ
ਉਸ ਨੇ ਤਾਂ ਬਸ ਕਿਸੇ ਨਾ ਕਿਸੇ ਤਰ੍ਹਾਂ ਚਰਚਾ ‘ਚ ਰਹਿਣਾ ਹੁੰਦਾ ਹੈ ਬਸ, ਪਰ ਅੱਜ ਅਸੀਂ ਤੁਹਾਨੂੰ ਉਰਫੀ ਦੇ ਬਾਰੇ ਇੱਕ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ ਜੋ ਹਰ ਕਿਸੇ ਨੂੰ ਪ੍ਰੇਸ਼ਾਨ ਕਰ ਸਕਦੀ ਹੈ । ਜੀ ਹਾਂ ਉਰਫੀ ਜਾਵੇਦ ਬੀਤੇ ਦਿਨ ਫਲਾਈਟ ਦੇ ਜ਼ਰੀਏ ਮੁੰਬਈ ਤੋਂ ਗੋਆ ਦੇ ਲਈ ਰਵਾਨਾ ਹੋਈ ਸੀ । ਪਰ ਇਸੇ ਦੌਰਾਨ ਕੁਝ ਮੁੰਡਿਆਂ ਦੇ ਗਰੁੱਪ ਨੇ ਉਸ ਦੇ ਨਾਲ ਬਦਸਲੂਕੀ ਕੀਤੀ ।
ਉਰਫੀ ਜਾਵੇਦ ਨੇ ਸਾਂਝੀ ਕੀਤੀ ਪੋਸਟ
ਅਦਾਕਾਰਾ ਉਰਫੀ ਜਾਵੇਦ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਨਾਲ ਹੋਈ ਬਦਸਲੂਕੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਮੁੰਡਿਆਂ ਦੇ ਉਸ ਗਰੁੱਪ ਦੀ ਵੀ ਇੱਕ ਤਸਵੀਰ ਸ਼ੇਅਰ ਕੀਤੀ ਹੈ ।
ਜਿਨ੍ਹਾਂ ਨੇ ਅਦਾਕਾਰਾ ਦੇ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ । ਉਰਫੀ ਨੇ ਇਸ ਪੋਸਟ ‘ਚ ਲਿਖਿਆ ਕਿ ‘ਲੜਕੇ ਸ਼ਰਾਬੀ ਸਨ ਅਤੇ ਅਤੇ ਉਹ ਇਕਾਨਮੀ ਕਲਾਸ ‘ਚ ਸਫ਼ਰ ਕਰ ਰਹੀ ਸੀ । ਉਰਫੀ ਨੇ ਅੱਗੇ ਕਿਹਾ ਕਿ ਉਹ ਜਨਤਕ ਵਿਅਕਤੀ ਹੈ, ਇਸ ਦਾ ਇਹ ਮਤਲਬ ਨਹੀਂ ਕਿ ਉਹ ਕਿਸੇ ਦੀ ਜਨਤਕ ਜਾਇਦਾਦ ਹੈ’।
- PTC PUNJABI