ਸ਼ੋਇਬ ਇਬ੍ਰਾਹਿਮ ਨੇ ਪ੍ਰੈਗਨੈਂਟ ਪਤਨੀ ਦੀਪਿਕਾ ਕੱਕੜ 'ਤੇ ਇੰਝ ਲੁੱਟਾਇਆ ਪਿਆਰ, ਵੇਖੋ ਖੂਬਸੂਰਤ ਵੀਡੀਓ

ਟੀਵੀ ਦੇ ਮਸ਼ਹੂਰ ਕਪਲ ਦੀਪਿਕਾ ਕੱਕੜ ਅਤੇ ਸ਼ੋਇਬ ਇਬ੍ਰਾਹਿਮ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਸ਼ੋਇਬ ਇਨ੍ਹੀਂ ਦਿਨੀਂ ਆਪਣੀ ਪਤਨੀ ਦਾ ਖਾਸ ਖਿਆਲ ਰੱਖ ਰਹੇ ਹਨ। ਹਾਲ ਹੀ ਵਿੱਚ ਇਹ ਖੂਬਸੂਰਤ ਨਜ਼ਾਰਾ ਉਨ੍ਹਾਂ ਦੀ ਨਵੀਂ ਵੀਡੀਓ 'ਚ ਵੇਖਣ ਨੂੰ ਮਿਲਿਆ।

Reported by: PTC Punjabi Desk | Edited by: Pushp Raj  |  April 09th 2023 11:30 AM |  Updated: April 09th 2023 11:30 AM

ਸ਼ੋਇਬ ਇਬ੍ਰਾਹਿਮ ਨੇ ਪ੍ਰੈਗਨੈਂਟ ਪਤਨੀ ਦੀਪਿਕਾ ਕੱਕੜ 'ਤੇ ਇੰਝ ਲੁੱਟਾਇਆ ਪਿਆਰ, ਵੇਖੋ ਖੂਬਸੂਰਤ ਵੀਡੀਓ

Shoaib Ibrahim and Dipika Kakar : ਟੀਵੀ ਦੀ ਮਸ਼ਹੂਰ ਜੋੜੀ ਦੀਪਿਕਾ ਕੱਕੜ ਅਤੇ ਸ਼ੋਇਬ ਇਬ੍ਰਾਹਿਮ ਜਲਦੀ ਹੀ ਮਾਤਾ-ਪਿਤਾ ਬਨਣ ਜਾ ਰਹੇ ਹਨ। ਇਨ੍ਹੀਂ ਦਿਨੀਂ ਜਿੱਥੇ ਦੀਪਿਕਾ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ, ਉੱਥੇ ਹੀ ਸ਼ੋਇਬ ਇਬ੍ਰਾਹਿਮ ਆਪਣੀ ਪਤਨੀ ਦਾ ਖਾਸ ਖਿਆਲ ਰੱਖ ਰਹੇ ਹਨ। ਉਨ੍ਹਾਂ ਨੇ ਆਪਣੀ ਪਤਨੀ ਅਤੇ ਪਰਿਵਾਰ ਲਈ ਇਫਤਾਰੀ ਵੀ ਬਣਾਈ, ਜਿਸ ਕਾਰਨ ਸ਼ੋਇਬ ਸੋਸ਼ਲ ਮੀਡੀਆ 'ਤੇ ਲਾਈਮਲਾਈਟ 'ਚ ਆ ਗਏ ਹਨ।

ਪਤਨੀ ਤੇ ਪਰਿਵਾਰ ਲਈ ਸ਼ੋਇਬ ਨੇ ਬਣਾਈ ਇਫਤਾਰੀ

ਦੀਪਿਕਾ ਕੱਕੜ ਹਰ ਸਾਲ ਆਪਣੇ ਸਹੁਰਿਆਂ ਲਈ ਇਫਤਾਰੀ ਜਾਂ ਸੇਹਰੀ ਬਣਾਉਂਦੀ ਹੈ। ਇਸ ਸਾਲ ਅਦਾਕਾਰਾ ਗਰਭਵਤੀ ਹੈ, ਇਸ ਦੇ ਬਾਵਜੂਦ ਉਹ ਹਰ ਰੋਜ਼ ਕੁਝ ਨਾ ਕੁਝ ਪਕਾਉਂਦੀ ਰਹਿੰਦੀ ਹੈ ਪਰ ਪਹਿਲੀ ਵਾਰ ਸ਼ੋਇਬ ਇਬ੍ਰਾਹਿਮ ਨੇ ਰਸੋਈ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਦੀਪਿਕਾ ਨੂੰ ਛੁੱਟੀ ਦੇ ਦਿੱਤੀ। 

ਇਸ ਰਮਜ਼ਾਨ ਮਹੀਨੇ ਦੇ ਦੌਰਾਨ ਆਪਣੇ ਸ਼ੋਅ ਦੇ ਸ਼ੂਟ ਤੋਂ ਫ੍ਰੀ ਹੋ ਕੇ ਸ਼ੋਇਬ ਇਬ੍ਰਾਹਿਮ ਨੇ ਇਫਤਾਰੀ ਪਕਾਈ ਅਤੇ ਦੀਪਿਕਾ ਨੇ ਇਸ ਖੂਬਸੂਰਤ ਪਲ ਨੂੰ ਕੈਮਰੇ 'ਚ ਕੈਦ ਕੀਤਾ। ਇਸ ਨੂੰ ਪੋਸਟ ਕਰਦੇ ਹੋਏ ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ, ''ਇੱਥੇ ਗੰਭੀਰ ਕੁਕਿੰਗ ਹੋ ਰਹੀ ਹੈ।'' ਕਈ ਦਿਲ ਦੇ ਇਮੋਜੀ ਵੀ ਬਣਾਏ। ਸ਼ੋਇਬ ਨੇ ਇਸ ਨਾਲ ਜੁੜਿਆ ਇੱਕ ਵੀਲੌਗ ਵੀ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਦੀ ਮਾਂ ਵੀ ਉਨ੍ਹਾਂ ਨੂੰ ਖਾਣਾ ਬਣਾਉਂਦੇ ਹੋਏ ਦੇਖ ਕੇ ਕਾਫੀ ਖੁਸ਼ ਹੈ।

ਦੀਪਿਕਾ ਕੱਕੜ ਜਲਦ ਹੀ ਬਨਣ ਵਾਲੀ ਹੈ ਮਾਂ 

ਦੀਪਿਕਾ ਕੱਕੜ ਜਲਦ ਹੀ ਮਾਂ ਬਨਣ ਵਾਲੀ ਹੈ। ਦੀਪਿਕਾ ਨੇ ਕੁਝ ਸਮਾਂ ਪਹਿਲਾਂ ਆਪਣੇ ਪਤੀ ਸ਼ੋਇਬ ਨਾਲ ਪ੍ਰੈਗਨੈਂਸੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਸੀ। ਪ੍ਰੈਗਨੈਂਸੀ ਦੇ ਨਾਲ ਹੀ ਦੀਪਿਕਾ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਸ ਦਾ ਪਿਛਲੇ ਸਾਲ ਗਰਭਪਾਤ ਹੋਇਆ ਸੀ ਪਰ ਹੁਣ ਉਹ ਬਹੁਤ ਖੁਸ਼ ਹੈ।

ਹੋਰ ਪੜ੍ਹੋ: Shocking! ਰਵੀ ਦੂਬੇ ਦੇ ਝੜਦੇ ਵਾਲ ਤੇ ਚਿਹਰੇ 'ਤੇ ਝੁਰੀਆਂ ਵੇਖ ਫੈਨਜ਼ ਹੋਏ ਪਰੇਸ਼ਾਨ, ਜਾਣੋ ਅਦਾਕਾਰ ਦਾ ਕਿਉਂ ਹੋਇਆ ਅਜਿਹਾ ਹਾਲ       

ਬੱਚੇ ਲਈ ਇੱਕ ਹੋਰ ਘਰ ਖਰੀਦਿਆ

ਦੱਸ ਦੇਈਏ ਕਿ ਦੀਪਿਕਾ ਕੱਕੜ ਵਿਆਹ ਦੇ 5 ਸਾਲ ਬਾਅਦ ਮਾਂ ਬਨਣ ਜਾ ਰਹੀ ਹੈ। 2018 ਵਿੱਚ, ਉਸ ਨੇ ਸ਼ੋਇਬ ਇਬ੍ਰਾਹਿਮ ਨਾਲ ਦੂਜਾ ਵਿਆਹ ਕੀਤਾ। ਹੁਣ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਕਾਫੀ ਉਤਸ਼ਾਹਿਤ ਹੈ। ਦਰਅਸਲ ਬੱਚੇ ਦੇ ਆਉਣ ਦੀ ਖੁਸ਼ੀ 'ਚ ਜੋੜੇ ਨੇ ਇਕ ਹੋਰ ਘਰ ਖਰੀਦਿਆ ਹੈ ਜੋ ਉਨ੍ਹਾਂ ਦੇ ਅਪਾਰਟਮੈਂਟ ਦੇ ਬਿਲਕੁਲ ਨੇੜੇ ਹੈ। ਹੁਣ ਦੋਵੇਂ ਘਰਾਂ ਨੂੰ ਮਿਲਾ ਕੇ ਨਵਿਆਇਆ ਜਾ ਰਿਹਾ ਹੈ। ਦੀਪਿਕਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network