ਸੈਫ ਅਲੀ ਖ਼ਾਨ ਦਾ ਅੱਜ ਹੈ ਜਨਮ ਦਿਨ, ਜਾਣੋ ਜਦੋਂ ਕਰੀਨਾ ਕਪੂਰ ਨੇ ਸੈਫ ਅਲੀ ਖ਼ਾਨ ਨੂੰ ਵਿਆਹ ਦੀ ਦਿੱਤੀ ਸੀ ਵਧਾਈ ਤਾਂ ਸੈਫ਼ ਨੇ ਕਿਹਾ ਸੀ ‘ਬੇਟਾ ਥੈਂਕ ਯੂ’
ਸੈਫ ਅਲੀ ਖ਼ਾਨ (Saif Ali khan )ਅੱਜ ਆਪਣਾ ਜਨਮ ਦਿਨ(Birthday) ਮਨਾ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਛੋਟੇ ਨਵਾਬ ਦੇ ਨਾਮ ਨਾਲ ਮਸ਼ਹੂਰ ਸੈਫ ਅਲੀ ਖ਼ਾਨ ਦੀ ਮਾਂ ਵੀ ਇੱਕ ਪ੍ਰਸਿੱਧ ਅਭਿਨੇਤਰੀ ਰਹੇ ਹਨ ਅਤੇ ਅਦਾਕਾਰੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ।
ਹੋਰ ਪੜ੍ਹੋ : ਸੁਨਿਧੀ ਚੌਹਾਨ ਦਾ ਅੱਜ ਹੈ ਜਨਮ ਦਿਨ, ਚਾਰ ਸਾਲ ਦੀ ਉਮਰ ‘ਚ ਸ਼ੁਰੂ ਕੀਤਾ ਸੀ ਗਾਉਣਾ,ਅੱਜ ਹੈ ਬਾਲੀਵੁੱਡ ਦੀ ਟੌਪ ਗਾਇਕਾ
ਉਨ੍ਹਾਂ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੇ ਦੌਰਾਨ ਹੁਣ ਤੱਕ ਕਈ ਐਕਸ਼ਨ, ਕਾਮੇਡੀ ਤੇ ਰੋਮਾਂਸ ਦੇ ਨਾਲ ਭਰਪੂਰ ਫ਼ਿਲਮਾਂ ‘ਚ ਕੰਮ ਕੀਤਾ ਹੈ। 16 ਅਗਸਤ ਨੂੰ ਜਨਮੇ ਸੈਫ ਅਲੀ ਖ਼ਾਨ ਦਾ ਜਨਮ ਦਿੱਲੀ ‘ਚ ਅਦਾਕਾਰਾ ਸ਼ਰਮੀਲਾ ਟੈਗੋਰ ਤੇ ਨਵਾਬ ਮੰਸੂਰ ਅਲੀ ਖ਼ਾਨ ਪਟੌਦੀ ਦੇ ਘਰ ਹੋਇਆ ।
ਨਵਾਬਾਂ ਦੇ ਖ਼ਾਨਦਾਨ ਨਾਲ ਹੈ ਸਬੰਧ
ਸੈਫ ਅਲੀ ਖ਼ਾਨ ਦਾ ਸਬੰਧ ਹਰਿਆਣਾ ਦੇ ਪਟੌਦੀ ਰਿਆਸਤ ਨਾਲ ਹੈ। ਸੈਫ ਅਲੀ ਖ਼ਾਨ ਦੇ ਦਾਦਾ ਤੇ ਪੜਦਾਦਾ ਪਟੌਦੀ ਦੇ ਪ੍ਰਸਿੱਧ ਨਵਾਬਾਂ ਚੋਂ ਇੱਕ ਸਨ ।ਉਨ੍ਹਾਂ ਦੀ ਮਾਂ ਪ੍ਰਸਿੱਧ ਅਦਾਕਾਰਾ ਸਨ ਅਤੇ ਪਿਤਾ ਪ੍ਰਸਿੱਧ ਕ੍ਰਿਕੇਟਰ ਸਨ । ਸੈਫ ਅਲੀ ਖ਼ਾਨ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਭੈਣਾਂ ਸਹੋਾ ਅਲੀ ਖਾਨ ਅਤੇ ਸਬਾ ਅਲੀ ਖ਼ਾਨ ਵੀ ਹਨ ।ਸਬਾ ਅਲੀ ਖ਼ਾਨ ਇੱਕ ਜਵੈਲਰੀ ਡਿਜ਼ਾਈਨਰ ਹੈ ਜਦੋਂਕਿ ਸੋਹਾ ਅਲੀ ਖ਼ਾਨ ਅਦਾਕਾਰਾ ਹਨ।
ਹਿਮਾਚਲ ਦੇ ਸਕੂਲ ਚੋਂ ਸਿੱਖਿਆ ਹਾਸਲ ਕੀਤੀ
ਸੈਫ ਅਲੀ ਖ਼ਾਨ ਨੇ ਹਿਮਾਚਲ ਪ੍ਰਦੇਸ਼ ਦੇ ਲਾਰੈਂਸ ਸਕੂਲ ਸਨਾਵਰ ‘ਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਲਾਕਰਸ ਪਾਰਕ ਸਕੂਲ ਅਤੇ ਵਿਨਚੇਸਟਰ ਕਾਲਜ ‘ਚ ਆਪਣੀ ਉਚੇਰੀ ਸਿੱਖਿਆ ਹਾਸਲ ਕੀਤੀ ਹੈ।ਇਹ ਦੋਵੇਂ ਕਾਲਜ ਯੂ.ਕੇ ‘ਚ ਹਨ ।
11 ਸਾਲ ਵੱਡੀ ਅਦਾਕਾਰਾ ‘ਤੇ ਆਇਆ ਦਿਲ
ਸੈਫ ਅਲੀ ਖ਼ਾਨ ਦਾ ਦਿਲ ਆਪਣੇ ਤੋਂ ਵੱਡੀ ਅਦਾਕਾਰਾ ਅੰਮ੍ਰਿਤਾ ਸਿੰਘ ‘ਤੇ ਆ ਗਿਆ ਸੀ। ਅੰਮ੍ਰਿਤਾ ਸਿੰਘ ਦੇ ਨਾਲ ਸੈਫ ਅਲੀ ਖ਼ਾਨ ਨੇ ਵਿਆਹ ਵੀ ਕਰਵਾ ਲਿਆ ਅਤੇ ਇਸ ਵਿਆਹ ਤੋਂ ਬਾਅਦ ਦੋਵਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ । ਧੀ ਸਾਰਾ ਅਲੀ ਖ਼ਾਨ ਤੇ ਪੁੱਤਰ ਇਬ੍ਰਾਹੀਮ ਅਲੀ ਖ਼ਾਨ ।
ਸੈਫ ਦੇ ਪਹਿਲੇ ਵਿਆਹ ‘ਚ ਸ਼ਾਮਿਲ ਹੋਈ ਸੀ ਕਰੀਨਾ
ਕਰੀਨਾ ਕਪੂਰ ਸੈਫ ਅਲੀ ਖ਼ਾਨ ਦੇ ਵਿਆਹ ‘ਚ ਸ਼ਾਮਿਲ ਹੋਈ ਸੀ ਅਤੇ ਉਸ ਨੇ ਸੈਫ ਨੂੰ ਵਧਾਈ ਦਿੰਦੇ ਹੋਏ ਕਿਹਾ ਸੀ ਕਿ ‘ਬਧਾਈ ਹੋ ਅੰਕਲ’। ਜਿਸ ‘ਤੇ ਸੈਫ ਅਲੀ ਖ਼ਾਨ ਨੇ ਕਿਹਾ ਸੀ ਥੈਂਕ ਯੂ ਬੇਟਾ’। ਪਰ ਮਜ਼ੇ ਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਸੈਫ ਨੇ ਅੰਮ੍ਰਿਤਾ ਸਿੰਘ ਨੂੰ ਤਲਾਕ ਦੇ ਦਿੱਤੀ ਤੇ ੨੦੧੩ ‘ਚ ਦੂਜਾ ਵਿਆਹ ਕਰੀਨਾ ਕਪੂਰ ਦੇ ਨਾਲ ਕਰਵਾਇਆ । ਕਰੀਨਾ ਕਪੂਰ ਤੋਂ ਸੈਫ ਅਲੀ ਖ਼ਾਨ ਦੇ ਦੋ ਬੇਟੇ ਹਨ।
- PTC PUNJABI