ਅੱਜ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ, ਜਨਮ ਦਿਨ ‘ਤੇ ਵੇਖੋ ਉਨ੍ਹਾਂ ਦੀਆਂ ਕੁਝ ਅਣਵੇਖੀਆਂ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ (narendra modi ) ਦਾ ਅੱਜ ਜਨਮਦਿਨ (Birthday) ਹੈ । ਉਨ੍ਹਾਂ ਦੇ ਜਨਮਦਿਨ ‘ਤੇ ਦੇਸ਼ ਵਾਸੀਆਂ ਦੇ ਨਾਲ ਨਾਲ ਕਈ ਸਿਆਸੀ ਆਗੂਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਅੱਜ ਨਰਿੰਦਰ ਮੋਦੀ ਵਿਸ਼ਵ ਪੱਧਰ ‘ਤੇ ਸ਼ਕਤੀਸ਼ਾਲੀ ਸਿਆਸੀ ਆਗੂਆਂ ਦੀ ਸੂਚੀ ‘ਚ ਆਉਂਦੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਨ੍ਹਾਂ ‘ਚ ਉਨ੍ਹਾਂ ਨੂੰ ਪਛਾਨਣਾ ਵੀ ਔਖਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਦੇ ਜੀਵਨ ‘ਤੇ ਵੀ ਇੱਕ ਝਾਤ ਪਾਵਾਂਗੇ ।
2014 ‘ਚ ਸੰਭਾਲੀ ਸੀ ਬਤੌਰ ਪੀਐੱਮ ਦੇਸ਼ ਦੀ ਕਮਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ‘ਚ ਦੇਸ਼ ਦੀ ਕਮਾਨ ਬਤੌਰ ਪ੍ਰਧਾਨ ਮੰਤਰੀ ਸੰਭਾਲੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਦੇਸ਼ ਦੀ ਵਾਂਗ ਡੋਰ ਸੰਭਾਲੇ ਹੋਏ ਹਨ । ਇੱਕ ਸਧਾਰਣ ਪਰਿਵਾਰ ‘ਚ ਜਨਮੇ ਪ੍ਰਧਾਨ ਮੰਤਰੀ ਲਈ ਸਫਲਤਾ ਦੇ ਇਸ ਸਿਖਰ ਤੱਕ ਪਹੁਚਣਾ ਏਨਾਂ ਸੁਖਾਲਾ ਨਹੀਂ ਸੀ ।ਪ੍ਰਧਾਨ ਮੰਤਰੀ ਦਾ ਜਨਮ ਗੁਜਰਾਤ ਦੇ ਵੜਨਗਰ ‘ਚ ਹੋਇਆ ਸੀ ।
ਉਨ੍ਹਾਂ ਦੇ ਪਿਤਾ ਜੀ ਦਾ ਨਾਮ ਦਾਮੋਦਰਦਾਸ ਮੂਲਚੰਦ ਮੋਦੀ ਸੀ ਅਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਮ ਹੀਰਾਬੇਨ ਸੀ। ਉਹ ਆਪਣੇ ਪੰਜ ਭੈਣ ਭਰਾਵਾਂ ਚੋਂ ਦੂਜੇ ਨੰਬਰ ‘ਤੇ ਆਉਂਦੇ ਹਨ । ਉਨ੍ਹਾਂ ਦੇ ਪਿਤਾ ਜੀ ਦੀ ਰੇਲਵੇ ਸਟੇਸ਼ਨ ‘ਤੇ ਚਾਹ ਦੀ ਦੁਕਾਨ ਸੀ ।
ਪੀਐੱਮ ਖੁਦ ਵੀ ਦੱਸ ਚੁੱਕੇ ਹਨ ਕਿ ਉਹ ਖੁਦ ਵੀ ਚਾਹ ਦੀ ਦੁਕਾਨ ‘ਤੇ ਚਾਹ ਵੇਚਦੇ ਹੁੰਦੇ ਸਨ । ਪਰ ਦੇਸ਼ ਅਤੇ ਰਾਜਨੀਤੀ ਪ੍ਰਤੀ ਇਹ ਉਨ੍ਹਾਂ ਦਾ ਜਜ਼ਬਾ ਹੀ ਸੀ ਜੋ ਉਨ੍ਹਾਂ ਨੂੰ ਇਸ ਮੁਕਾਮ ਤੱਕ ਲੈ ਆਇਆ । ਪ੍ਰਧਾਨ ਮੰਤਰੀ ਦਾ ਸੰਘਰਸ਼ ਸਾਡੇ ਸਭ ਦੇ ਲਈ ਪ੍ਰੇਰਣਾ ਸਰੋਤ ਹੈ, ਕਿ ਜੇ ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੈ ਤਾਂ ਜ਼ਿੰਦਗੀ ‘ਚ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੈ।
ਐੱਨ.ਸੀ.ਸੀ ‘ਚ ਵੀ ਹੋਏ ਸਨ ਸ਼ਾਮਿਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੀਬੇਟ, ਨਾਟਕਾਂ ‘ਚ ਹਿੱਸਾ ਲੈਣਾ ਬਹੁਤ ਪਸੰਦ ਸੀ । ਉਹਨਾਂ ਨੇ ਐੱਨਸੀਸੀ ‘ਚ ਵੀ ਭਾਗ ਲਿਆ ਸੀ । ਇਸ ਤੋਂ ਇਲਾਵਾ ਉਹ ਹੋਰ ਕਈ ਐਕਟੀਵਿਟੀਜ਼ ‘ਚ ਵੀ ਭਾਗ ਲੈਂਦੇ ਸਨ ।
ਆਰ ਐੱਸ ਐੱਸ ਨਾਲ ਵੀ ਜੁੜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰ ਐੱਸ ਐੱਸ ਦੇ ਨਾਲ ਵੀ ਜੁੜੇ ਰਹੇ ਸਨ । ਸੱਤਰ ਦੇ ਦਾਹਕੇ ‘ਚ ਉਹ ਸੰਘ ਦੇ ਮਿਹਨਤੀ ਮੈਂਬਰ ਬਣੇ ਸਨ । ਉਨ੍ਹਾਂ ਨੇ ਅਮਰੀਕਾ ਤੋਂ ਮੈਨੇਜਮੈਂਟ ਅਤੇ ਪਬਲਿਕ ਰਿਲੇਸ਼ਨ ‘ਚ ਤਿੰਨ ਮਹੀਨੇ ਦਾ ਕੋਰਸ ਵੀ ਕੀਤਾ ਹੈ ।
- PTC PUNJABI