‘ਪੰਚਾਇਤ’ ਦੇ ਇਸ ਅਦਾਕਾਰ ਨੇ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦੇ ਵਿਆਹ ‘ਚ ਧੋਤੇ ਸਨ ਭਾਂਡੇ, ਸਿਤਾਰਿਆਂ ਨਾਲ ਤਸਵੀਰ ਖਿਚਵਾਉਣ ਕਾਰਨ ਮਿਲੀ ਦੁਤਕਾਰ

ਅਸੀਂ ਗੱਲ ਕਰ ਰਹੇ ਹਾਂ ‘ਪੰਚਾਇਤ’ ਸੀਰੀਜ਼ ਦੇ ਅਦਾਕਾਰ ਆਸਿਫ਼ ਖ਼ਾਨ ਦੀ । ਜਿਸ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੇ ਦੌਰਾਨ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਸ਼ੇਅਰ ਕੀਤੀਆਂ ਅਤੇ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਵੀ ਗੱਲਬਾਤ ਕੀਤੀ ।

Reported by: PTC Punjabi Desk | Edited by: Shaminder  |  June 27th 2024 02:19 PM |  Updated: June 27th 2024 02:19 PM

‘ਪੰਚਾਇਤ’ ਦੇ ਇਸ ਅਦਾਕਾਰ ਨੇ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦੇ ਵਿਆਹ ‘ਚ ਧੋਤੇ ਸਨ ਭਾਂਡੇ, ਸਿਤਾਰਿਆਂ ਨਾਲ ਤਸਵੀਰ ਖਿਚਵਾਉਣ ਕਾਰਨ ਮਿਲੀ ਦੁਤਕਾਰ

ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਦਿਲ ‘ਚ ਜਜ਼ਬਾ ਹੋਣਾ ਚਾਹੀਦਾ ਹੈ। ਉਤਰਾਅ ਚੜਾਅ ਜ਼ਿੰਦਗੀ ਦਾ ਹਿੱਸਾ ਹੈ ਅਤੇ ਸੰਘਰਸ਼ਾਂ ਦੀ ਭੱਠੀ ‘ਚ ਤਪ ਕੇ ਹੀ ਇਨਸਾਨ ਸੋਨਾ ਬਣਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਅਦਾਕਾਰ ਦੀ ਕਹਾਣੀ ਦੱਸਣ ਜਾ ਰਹੇ ਹਾਂ ।ਜਿਸ ਨੇ ਆਪਣੇ ਸੰਘਰਸ਼ ਦੀ ਬਦੌਲਤ ਮਨੋਰੰਜਨ ਜਗਤ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਅਸੀਂ ਗੱਲ ਕਰ ਰਹੇ ਹਾਂ ‘ਪੰਚਾਇਤ’ ਸੀਰੀਜ਼ ਦੇ ਅਦਾਕਾਰ ਆਸਿਫ਼ ਖ਼ਾਨ (Aasif Khan) ਦੀ । ਜਿਸ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੇ ਦੌਰਾਨ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਸ਼ੇਅਰ ਕੀਤੀਆਂ ਅਤੇ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਵੀ ਗੱਲਬਾਤ ਕੀਤੀ ।  

ਹੋਰ ਪੜ੍ਹੋ  : ਸਤਿੰਦਰ ਸਰਤਾਜ ਨੇ ਸੈਨ ਫਰਾਂਸਿਸਕੋ ‘ਚ ਬਿਨ੍ਹਾਂ ਡਰਾਈਵਰ ਵਾਲੀ ਕਾਰ ‘ਚ ਕੀਤਾ ਸਫ਼ਰ, ਵੀਡੀਓ ਕੀਤਾ ਸਾਂਝਾ

ਪਿਤਾ ਦਾ ਹੋ ਗਿਆ ਸੀ ਦਿਹਾਂਤ 

ਅਦਾਕਾਰ ਆਸਿਫ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ਅਤੇ ਆਪਣਾ ਤੇ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਉਨ੍ਹਾਂ ਨੂੰ ਮਿਹਨਤ ਮਜ਼ਦੂਰੀ ਵੀ ਕਰਨੀ ਪਈ ਸੀ । ਉਨ੍ਹਾਂ ਨੇ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦੀ ਰਿਸੈਪਸ਼ਨ ਪਾਰਟੀ ‘ਚ ਵੀ ਵੇਟਰ ਬਣ ਕੇ ਕੰਮ ਕੀਤਾ ਸੀ ।ਇਸ ਦੇ ਨਾਲ ਹੀ ਹੋਟਲ ‘ਚ ਕੰਮ ਕਰਨ ਦੇ ਦੌਰਾਨ ਲੋਕਾਂ ਦੇ ਜੂਠੇ ਭਾਂਡੇ ਵੀ ਮਾਂਜੇ ਸਨ । ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਹੋਟਲ ‘ਚ ਸੈਫ ਅਲੀ ਖ਼ਾਨ ਤੇ ਕਰੀਨਾ ਦੇ ਵਿਆਹ ਦੀ ਪਾਰਟੀ ਹੈ ਤਾਂ ਉਹ ਸਿਤਾਰਿਆਂ ਦੇ ਨਾਲ ਤਸਵੀਰਾਂ ਖਿਚਵਾਉਣ ਦੇ ਲਈ ਗਿਆ ਤਾਂ ਕਿਸੇ ਵੀ ਫ਼ਿਲਮੀ ਸਿਤਾਰੇ ਨੇ ਉਸ ਦੇ ਨਾਲ ਤਸਵੀਰ ਨਹੀਂ ਖਿਚਵਾਈ ਅਤੇ ਇਹ ਗੱਲ ਉਸ ਦੇ ਦਿਲ ‘ਤੇ ਲੱਗ ਗਈ।ਉਹ ਰਾਤ ਨੂੰ ਬਾਥਰੂਮ ‘ਚ ਵੜ ਕੇ ਬਹੁਤ ਰੋਇਆ ਸੀ। 

ਨੌਕਰੀ ਛੱਡ ਥਿਏਟਰ ਕੀਤਾ ਜੁਆਇਨ 

ਇਸ ਤੋਂ ਬਾਅਦ ਆਸਿਫ ਖ਼ਾਨ ਨੇ ਨੌਕਰੀ ਛੱਡ ਦਿੱਤੀ ਅਤੇ ਇੱਕ ਮਾਲ ‘ਚ ਕੰਮ ਕਰਨਾ ਸ਼ੁਰੂ ਕੀਤਾ । ਇਸ ਤੋਂ ਬਾਅਦ ਆਡੀਸ਼ਨ ਦੇਣੇ ਸ਼ੁਰੂ ਕਰ ਦਿੱਤੇ ਅਤੇ ਰਾਜਸਥਾਨ ਦੇ ਇੱਕ ਥਿਏਟਰ ਗਰੁੱਪ ‘ਚ ਸ਼ਾਮਿਲ ਹੋ ਗਿਆ । ਇੱਥੋਂ ਹੀ ਉਸ ਦੀ ਅਦਾਕਾਰੀ ਦੇ ਖੇਤਰ ‘ਚ ਕੰਮ ਕਰਨ ਦੀ ਰੀਝ ਪੂਰੀ ਹੋਈ ਤੇ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਜਿਸ ‘ਚ ਟਾਇਲਟ ਏਕ ਪ੍ਰੇਮ ਕਥਾ, ਪਰੀ, ਪਗਲੈਟ ਸਣੇ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰ ਕੀਤੇ ਸਨ।

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network