ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਮੁਸਲਿਮ ਕੁੜੀ ਦਾ ਵੀਡੀਓ, ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਿਖਾ ਗਿਆ’

ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ । ਪਰ ਆਪਣੇ ਫੈਨਸ ਦੇ ਦਿਲਾਂ ‘ਚ ਉਹ ਹਮੇਸ਼ਾ ਲਈ ਜਗ੍ਹਾ ਬਣਾ ਚੁੱਕਿਆ ਹੈ । ਉਸ ਦੇ ਪ੍ਰਸ਼ੰਸਕ ਅਤੇ ਚਾਹੁਣ ਵਾਲੇ ਉਸ ਦੀਆਂ ਚੰਗਿਆਈਆਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਸ ਦੀ ਮੁਸਲਿਮ ਫੈਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

Reported by: PTC Punjabi Desk | Edited by: Shaminder  |  July 07th 2023 10:59 AM |  Updated: July 07th 2023 10:59 AM

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਮੁਸਲਿਮ ਕੁੜੀ ਦਾ ਵੀਡੀਓ, ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਿਖਾ ਗਿਆ’

ਸਿੱਧੂ ਮੂਸੇਵਾਲਾ (Sidhu Moosewala) ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹੈ । ਪਰ ਆਪਣੇ ਫੈਨਸ ਦੇ ਦਿਲਾਂ ‘ਚ ਉਹ ਹਮੇਸ਼ਾ ਲਈ ਜਗ੍ਹਾ ਬਣਾ ਚੁੱਕਿਆ ਹੈ । ਉਸ ਦੇ ਪ੍ਰਸ਼ੰਸਕ ਅਤੇ ਚਾਹੁਣ ਵਾਲੇ ਉਸ ਦੀਆਂ ਚੰਗਿਆਈਆਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਸ ਦੀ ਮੁਸਲਿਮ ਫੈਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਇਹ ਕੁੜੀ ਦੱਸ ਰਹੀ ਹੈ ਕਿ ਸਿੱਧੂ ਮੂਸੇਵਾਲਾ ਨੇ ਉਸ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਿਖਾਇਆ ਸੀ ।

ਹੋਰ ਪੜ੍ਹੋ : ਜਸਵਿੰਦਰ ਭੱਲਾ ਦਾ ਪਤਨੀ ਦੇ ਨਾਲ ਮਜ਼ੇਦਾਰ ਵੀਡੀਓ ਹੋਇਆ ਵਾਇਰਲ, ਪਤਨੀ ਦੇ ਨਾਲ ਬਹਿਸ ਕਰਦੇ ਆਏ ਨਜ਼ਰ

‘ਸਿੱਧੂ ਕਹਿੰਦਾ ਹੁੰਦਾ ਸੀ ਕਿ ਜਿਸ ਦਿਨ ਲੋਕ ਇਹ ਸਮਝ ਗਏ ਕਿ ਧਰਮ ਇਨਸਾਨ ਲਈ ਬਣਿਆ ਨਾਂ ਕਿ ਇਨਸਾਨ ਧਰਮਾਂ ਲਈ।ਉਸ ਦਿ ਸਾਰਾ ਰੌਲਾ ਮੁੱਕ ਜਾਣਾ ਹੈ।ਕੁੜੀ ਨੇ ਕਿਹਾ ਕਿ ਇਹ ਗੱਲ ਸਿੱਧੂ ਮੂਸੇਵਾਲਾ ਦੇ ਗੀਤ 295 ਆਉਣ ਤੋਂ ਪਹਿਲਾਂ ਦੀ ਹੈ ।

ਉਸ ਨੇ ਮੈਨੂੰ ਕਿਹਾ ਕਿ ਮੇਰਾ ਕੀ ਆ ਕੱਲ੍ਹ ਨੂੰ ਮੈਂ ਟਿੱਕਾ ਲਗਾ ਲਵਾਂਗਾ, ਰੋਜ਼ਾ ਰੱਖ ਲਵਾਂਗਾ। ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ। ਤੂੰ ਅਧਿਆਪਕ ਹੈਂ। ਤੇਰਾ ਕੋਈ ਧਰਮ ਨਹੀਂ, ਬਲਕਿ ਸਾਰੇ ਹੀ ਧਰਮ ਤੇਰੇ ਨੇ’।

29 ਮਈ 2022  ਨੂੰ ਕੀਤਾ ਗਿਆ ਸੀ ਗਾਇਕ ਦਾ ਕਤਲ 

 ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ 29 ਮਈ 2022ਨੂੰ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਜਾ ਰਿਹਾ ਸੀ ।ਪਰ ਪਿੰਡ ਜਵਾਹਰਕੇ ਦੇ ਨਜ਼ਦੀਕ ਉਸ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਘੇਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network