ਮੰਦਰ ‘ਚ ਛੋਟੀ ਡਰੈੱਸ ਪਾ ਕੇ ਆਈ ਸੀ ਕੁੜੀ, ਅਦਾਕਾਰਾ ਕੰਗਨਾ ਰਣੌਤ ਨੇ ਟਵੀਟ ਕਰ ਪਾਈ ਝਾੜ
ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।ਉਸ ਦੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਅਦਾਕਾਰਾ ਦਾ ਇੱਕ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਜਿਸ ‘ਚ ਅਦਾਕਾਰਾ ਨੇ ਛੋਟੇ ਕੱਪੜੇ ਪਾ ਕੇ ਮੰਦਰ ‘ਚ ਜਾਣ ਵਾਲੀ ਕੁੜੀ ‘ਤੇ ਨਿਸ਼ਾਨਾ ਸਾਧਿਆ ਹੈ । ਜਿਸ ‘ਚ ਅਦਾਕਾਰਾ ਨੇ ਇੱਕ ਟਵੀਟ ਕਰਦਿਆਂ ਲਿਖਿਆ ‘ਇਹ ਪੱਛਮੀ ਕੱਪੜੇ ਹਨ, ਜਿਨ੍ਹਾਂ ਦੀ ਖੋਜ ਗੋਰੇ ਲੋਕਾਂ ਦੇ ਵੱਲੋਂ ਕੀਤੀ ਗਈ ਅਤੇ ਮੈਂ ਵੀ ਇੱਕ ਵਾਰ ਸ਼ਾਰਟਸ ਅਤੇ ਟੀ-ਸ਼ਰਟ ‘ਚ ਮੰਦਰ ਗਈ ਸੀ।
ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਬਾਡੀਗਾਰਡ ਨੇ ਅਦਾਕਾਰ ਵਿੱਕੀ ਕੌਸ਼ਲ ਨੂੰ ਮਾਰਿਆ ਧੱਕਾ, ਵੀਡੀਓ ਹੋ ਰਿਹਾ ਵਾਇਰਲ
ਪਰ ਮੈਨੂੰ ਮੰਦਰ ‘ਚ ਜਾਣ ਦੀ ਇਜਾਜ਼ਤ ਨਹੀਂ ਸੀ।ਜਿਸ ਤੋਂ ਬਾਅਦ ਮੈਨੂੰ ਕੱਪੜੇ ਬਦਲ ਕੇ ਮੰਦਰ ਜਾਣਾ ਪਿਆ ਸੀ । ਇਹ ਜੋਕਰ ਰਾਤ ਨੂੰ ਪਹਿਨਣ ਵਾਲੇ ਕੱਪੜੇ ਪਹਿਨ ਕੇ ਪਹੁੰਚ ਗਈ । ਮੰਦਰ ‘ਚ ਛੋਟੇ ਕੱਪੜਿਆਂ ‘ਚ ਗਈ ।ਅਜਿਹੇ ਮੂਰਖਾਂ ਦੇ ਲਈ ਸਖਤ ਨਿਯਮ ਬਣਾਏ ਜਾਣੇ ਚਾਹੀਦੇ ਹਨ’।
ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਰਹਿੰਦੀ ਸਰਗਰਮ
ਕੰਗਨਾ ਰਣੌਤ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਹ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੀ ਹੋਈ ਨਜ਼ਰ ਆਉਂਦੀ ਹੈ । ਹਾਲ ਹੀ ‘ਚ ਉਸ ਨੇ ਦਿਲਜੀਤ ਦੋਸਾਂਝ ਅਤੇ ਰਿਤਿਕ ਰੌਸ਼ਨ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੇ ਕੰਮ ‘ਤੇ ਵੀ ਸਵਾਲ ਚੁੱਕੇ ਸਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਜਿਸ ‘ਚ ਤਨੂ ਵੈਡਸ ਮਨੂ, ਗੈਂਗਸਟਰ ਏ ਲਵ ਸਟੋਰੀ, ਪੰਗਾ, ਫੈਸ਼ਨ, ਥਲਾਈਵੀ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।
These are western clothes, invented and promoted by white people, I was once at the Vatican wearing shorts and t shirt, I wasn’t even allowed in the premises, I had to go back to my hotel and change…. These clowns who wear night dresses like they are casuals are nothing but lazy… https://t.co/EtPssi3ZZj
— Kangana Ranaut (@KanganaTeam) May 26, 2023
- PTC PUNJABI