ਮਸ਼ਹੂਰ ਅਦਾਕਾਰਾ ਦੇ ਪਤੀ ਦੀ ਵਿਆਹ ਤੋਂ ਇੱਕ ਸਾਲ ਬਾਅਦ ਹੋਈ ਮੌਤ, ਅਦਾਕਾਰਾ ਨੇ ਹਾਲ ਹੀ ‘ਚ ਮਨਾਈ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ

ਮੌਤ ਕਦੋਂ ਕਿੱਥੇ ਅਤੇ ਕਿਵੇਂ ਆਉਣੀ ਹੈ । ਇਹ ਸਭ ਕੁਝ ਇਨਸਾਨ ਦੇ ਜਨਮ ਤੋਂ ਹੀ ਤੈਅ ਹੋ ਜਾਂਦਾ ਹੈ । ਮੌਤ ਨਾਂ ਤਾਂ ਉਮਰ ਵੇਖਦੀ ਹੈ ਅਤੇ ਨਾਂ ਹੀ ਕਿਸੇ ਇਨਸਾਨ ਦੇ ਘਰ ਦੇ ਹਾਲਾਤ । ਪਰ ਜਦੋਂ ਬੇਵਕਤੀ ਕੋਈ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਇਸ ਦਾ ਦੁੱਖ ਕਿਸੇ ਤੋਂ ਵੀ ਸਹਾਰਿਆ ਨਹੀਂ ਜਾ ਸਕਦਾ । ਟੀਵੀ ਅਤੇ ਤਮਿਲ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਰੂਤੀ ਸ਼ਨਮੁਗਾ ਪ੍ਰਿਆ ਦੇ ਪਤੀ ਅਰਵਿੰਦ ਸ਼ੇਖਰ ਵੀ ਬੇਵਕਤੀ ਅਕਾਲ ਚਲਾਣਾ ਕਰ ਗਏ ਹਨ ।

Reported by: PTC Punjabi Desk | Edited by: Shaminder  |  August 05th 2023 10:54 AM |  Updated: August 05th 2023 10:54 AM

ਮਸ਼ਹੂਰ ਅਦਾਕਾਰਾ ਦੇ ਪਤੀ ਦੀ ਵਿਆਹ ਤੋਂ ਇੱਕ ਸਾਲ ਬਾਅਦ ਹੋਈ ਮੌਤ, ਅਦਾਕਾਰਾ ਨੇ ਹਾਲ ਹੀ ‘ਚ ਮਨਾਈ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ

ਮੌਤ ਕਦੋਂ ਕਿੱਥੇ ਅਤੇ ਕਿਵੇਂ ਆਉਣੀ ਹੈ । ਇਹ ਸਭ ਕੁਝ ਇਨਸਾਨ ਦੇ ਜਨਮ ਤੋਂ ਹੀ ਤੈਅ ਹੋ ਜਾਂਦਾ ਹੈ । ਮੌਤ ਨਾਂ ਤਾਂ ਉਮਰ ਵੇਖਦੀ ਹੈ ਅਤੇ ਨਾਂ ਹੀ ਕਿਸੇ ਇਨਸਾਨ ਦੇ ਘਰ ਦੇ ਹਾਲਾਤ । ਪਰ ਜਦੋਂ ਬੇਵਕਤੀ ਕੋਈ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਇਸ ਦਾ ਦੁੱਖ ਕਿਸੇ ਤੋਂ ਵੀ ਸਹਾਰਿਆ ਨਹੀਂ ਜਾ ਸਕਦਾ । ਟੀਵੀ ਅਤੇ ਤਮਿਲ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਰੂਤੀ  ਸ਼ਨਮੁਗਾ ਪ੍ਰਿਆ (Sruthi Shanmuga Priya) ਦੇ ਪਤੀ ਅਰਵਿੰਦ ਸ਼ੇਖਰ ਵੀ ਬੇਵਕਤੀ ਅਕਾਲ ਚਲਾਣਾ ਕਰ ਗਏ ਹਨ ।

ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਕਾਜੋਲ ਦਾ ਜਨਮ ਦਿਨ, ਜਾਣੋਂ ਕਿਵੇਂ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਕਾਰਨ ਚਲੀ ਗਈ ਸੀ ਅਦਾਕਾਰਾ ਦੀ ਯਾਦਦਾਸ਼ਤ

ਅਦਾਕਾਰਾ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਹਾਲ ਹੀ ‘ਚ ਉਸ ਨੇ ਵਿਆਹ ਦੀ ਪਹਿਲੀ ਐਨੀਵਰਸਰੀ ਮਨਾਈ ਸੀ । 

ਦਿਲ ਦਾ ਦੌਰਾ ਪੈਣ ਕਾਰਨ ਮੌਤ 

ਅਦਾਕਾਰਾ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ । ਉਸ ਦੀ ਮੌਤ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਹੈਰਾਨ ਹੈ ਕਿ ਅਦਾਕਾਰਾ ਦਾ ਪਤੀ ਚੰਗਾ ਭਲਾ ਤੰਦਰੁਸਤ ਸੀ । ਜਿਸ ਤੋਂ ਬਾਅਦ ਸ਼ਰੂਤੀ ਨੂੰ ਹਰ ਕੋਈ ਹੌਸਲਾ ਦੇ ਰਿਹਾ ਹੈ ਅਤੇ ਇਸ ਦੁੱਖ ਦੀ ਘੜੀ ‘ਚ ਹਮਦਰਦੀ ਪ੍ਰਗਟ ਕਰਨ ਦੇ ਲਈ ਉਸ ਦੇ ਘਰ ਇੰਡਸਟਰੀ ਦੀਆਂ ਕਈ ਹਸਤੀਆਂ ਪਹੁੰਚ ਰਹੀਆਂ ਹਨ । 

ਅਦਾਕਾਰਾ ਨੇ ਸਾਂਝੀ ਕੀਤੀ ਭਾਵੁਕ ਪੋਸਟ 

ਪਤੀ ਦੇ ਦਿਹਾਂਤ ਤੋਂ ਬਾਅਦ ਅਦਾਕਾਰਾ ਨੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਅਦਾਕਾਰਾ ਨੇ ਲਿਖਿਆ ‘ਸਰੀਰ ਹੀ ਵੱਖ ਹੋਇਆ ਹੈ, ਤੁਹਾਡੀ ਆਤਮਾ ਤੇ ਵਿਚਾਰ ਹਮੇਸ਼ਾ ਮੇਰੇ ਨਾਲ ਰਹਿਣਗੇ’। 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network