ਬਿਲਟ ਰਿਵਾਰਡਸ ਦੇ ਅੰਕੁਰ ਜੈਨ ਨੇ ਸਾਬਕਾ ਰੈਸਲਰ ਨਾਲ ਰਚਾਇਆ ਵਿਆਹ, ਮਿਸਰ ‘ਚ ਹੋਇਆ ਸਮਾਰੋਹ

ਬਿਲਟ ਰਿਵਾਰਡਸ ਦੇ ਸੀਈਓ ਅੰਕੂਰ ਜੈਨ ਨੇ ਸਾਬਕਾ ਡਬਲਿਊ ਡਬਲਿਊ ਈ ਰੈਸਲਰ ਏਰੀਕਾ ਦੇ ਨਾਲ ਵਿਆਹ ਕਰਵਾਇਆ ਹੈ। ਇਹ ਵਿਆਹ ਮਿਸਰ ‘ਚ ਹੋਇਆ ਹੈ । ਅੰਕੂਰ ਜੈਨ ਨੇ ਆਪਣੇ ਵਿਆਹ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਅਸੀਂ ਨਿਊਯਾਰਕ ਦੇ ਰਹਿਣ ਵਾਲੇ ਹਾਂ ਅਤੇ ਕਿਸੇ ਦੂਜੇ ਵਰਲਡ ਐਨਵਾਇਰਮੈਂਟ ‘ਚ ਰਹਿਣਾ ਸਾਡੇ ਲਈ ਬੇਹੱਦ ਖ਼ਾਸ ਹੈ।

Reported by: PTC Punjabi Desk | Edited by: Shaminder  |  May 01st 2024 01:58 PM |  Updated: May 01st 2024 02:06 PM

ਬਿਲਟ ਰਿਵਾਰਡਸ ਦੇ ਅੰਕੁਰ ਜੈਨ ਨੇ ਸਾਬਕਾ ਰੈਸਲਰ ਨਾਲ ਰਚਾਇਆ ਵਿਆਹ, ਮਿਸਰ ‘ਚ ਹੋਇਆ ਸਮਾਰੋਹ

 ਬਿਲਟ ਰਿਵਾਰਡਸ ਦੇ ਸੀਈਓ ਅੰਕੂਰ ਜੈਨ (Ankur jain) ਨੇ ਸਾਬਕਾ ਡਬਲਿਊ ਡਬਲਿਊ ਈ ਰੈਸਲਰ ਏਰੀਕਾ ( Erika Hammond) ਦੇ ਨਾਲ ਵਿਆਹ ਕਰਵਾਇਆ ਹੈ। ਇਹ ਵਿਆਹ ਮਿਸਰ ‘ਚ ਹੋਇਆ ਹੈ । ਅੰਕੂਰ ਜੈਨ ਨੇ ਆਪਣੇ ਵਿਆਹ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਅਸੀਂ ਨਿਊਯਾਰਕ ਦੇ ਰਹਿਣ ਵਾਲੇ ਹਾਂ ਅਤੇ ਕਿਸੇ ਦੂਜੇ ਵਰਲਡ ਐਨਵਾਇਰਮੈਂਟ ‘ਚ ਰਹਿਣਾ  ਸਾਡੇ ਲਈ  ਬੇਹੱਦ ਖ਼ਾਸ ਹੈ।ਅੰਕੁਰ ਜੈਨ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਮਿਸਰ ‘ਚ ਹੋਏ ਇਸ ਵਿਆਹ ‘ਚ ਵੱਡੀ ਗਿਣਤੀ ‘ਚ ਮਹਿਮਾਨ ਸ਼ਾਮਿਲ ਹੋਏ ਸਨ ।

ਹੋਰ ਪੜ੍ਹੋ : ਜਲੰਧਰ ਆਡੀਸ਼ਨਸ ‘ਚ ‘ਡਾਂਸ ਪੰਜਾਬੀ ਡਾਂਸ’ ‘ਚ ਨੌਜਵਾਨਾਂ ਨੇ ਦਿਖਾਇਆ ਆਪਣੇ ਡਾਂਸ ਦਾ ਹੁਨਰ

ਵਿਆਹ ‘ਚ ਵੱਡੇ ਪੱਧਰ ‘ਤੇ ਫੰਕਸ਼ਨ ਹੋਏ। ਜਿਸ ‘ਚ ਦੋਵਾਂ ਦੇ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਨੇ ਸ਼ਿਰਕਤ ਕੀਤੀ ਸੀ । ਇਸ ਵਿਆਹ ‘ਚ ਕਿਸੇ ਤਰ੍ਹਾਂ ਦੀ ਕੋਈ ਵੀ ਬ੍ਰਾਈਡਲ ਪਾਰਟੀ ਨਹੀਂ ਸੀ ਰੱਖੀ ਗਈ ਅਤੇ ਨਾਂ ਹੀ ਵਿਆਹ ‘ਚ ਟ੍ਰੈਡੀਸ਼ਨਲ ਵੈਡਿੰਗ ਕੇਕ ਰੱਖਿਆ ਗਿਆ ਸੀ। ਵਿਆਹ ਨੁੰ ਲੈ ਕੇ ਇਹ ਜੋੜੀ ਕਾਫੀ ਐਕਸਾਈਟਡ ਦਿਖਾਈ ਦਿੱਤੀ ।

ਅੰਕੁਰ ਜੈਨ ਦਾ ਕਹਿਣਾ ਹੈ ਕਿ ਅਸੀਂ ਪੁਰਾਣੀਆਂ ਪ੍ਰੰਪਰਾਵਾਂ ਦੇ ਨਾਲ ਵਿਆਹ ਕਰਾ ਵਾਲਿਆਂ ਲੋਕਾਂ ‘ਚ ਨਹੀਂ ਹਾਂ ।ਅਸੀਂ ਫੁੱਲਾਂ ‘ਤੇ ਵੀਹ ਹਜ਼ਾਰ ਡਾਲਰ ਕਿਉਂ ਖਰਚ ਕਰੀਏ । ਇਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ’। ਦੱਸ ਦਈਏ ਕਿ ਇਸ ਜੋੜੇ ਨੇ ਆਪਣੇ ਵਿਆਹ ਦੇ ਮਹਿਮਾਨਾਂ ਲਈ ਪਹੁੰਚਣ ਦੇ ਲਈ ਪਹੁੰਚਣ ਦੇ ਲਈ ਖ਼ਾਸ ਸਹੂਲਤ ਰੱਖੀ ਸੀ ਤੇ ਮਹਿਮਾਨਾਂ ਦੇ ਲਈ ਅਫਰੀਕਾ ‘ਚ ਟਰਾਂਸਪੋਟੇਸ਼ਨ ਦੇ ਲਈ ਸਫਾਰੀ ਦਾ ਇੰਤਜ਼ਾਮ ਕੀਤਾ ਗਿਆ ਸੀ।

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network