ਸੰਨੀ ਦਿਓਲ ਦਾ ਬੰਗਲਾ ਹੋਣ ਜਾ ਰਿਹਾ ਨੀਲਾਮ ! ਅਦਾਕਾਰ ‘ਤੇ ਲੱਗੇ ਇਹ ਇਲਜ਼ਾਮ

ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਜਿਸ ਨੂੰ ਲੈ ਕੇ ਪੂਰਾ ਦਿਓਲ ਪਰਿਵਾਰ ਪੱਬਾਂ ਭਾਰ ਹੈ । ਹੁਣ ਸੰਨੀ ਦਿਓਲ ਦੇ ਫੈਨਸ ਦੇ ਲਈ ਬੁਰੀ ਖਬਰ ਹੈ । ਉਹ ਇਹ ਹੈ ਕਿ ਸੰਨੀ ਦਿਓਲ ਦੇ ਬੰਗਲੇ ਦੀ ਨੀਲਾਮੀ ਦਾ ਈ- ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ।

Reported by: PTC Punjabi Desk | Edited by: Shaminder  |  August 20th 2023 09:12 PM |  Updated: August 20th 2023 09:12 PM

ਸੰਨੀ ਦਿਓਲ ਦਾ ਬੰਗਲਾ ਹੋਣ ਜਾ ਰਿਹਾ ਨੀਲਾਮ ! ਅਦਾਕਾਰ ‘ਤੇ ਲੱਗੇ ਇਹ ਇਲਜ਼ਾਮ

ਸੰਨੀ ਦਿਓਲ (Sunny Deol) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਜਿਸ ਨੂੰ ਲੈ ਕੇ ਪੂਰਾ ਦਿਓਲ ਪਰਿਵਾਰ ਪੱਬਾਂ ਭਾਰ ਹੈ । ਹੁਣ ਸੰਨੀ ਦਿਓਲ ਦੇ ਫੈਨਸ ਦੇ ਲਈ ਬੁਰੀ ਖਬਰ ਹੈ । ਉਹ ਇਹ ਹੈ ਕਿ ਸੰਨੀ ਦਿਓਲ ਦੇ ਬੰਗਲੇ ਦੀ ਨੀਲਾਮੀ ਦਾ ਈ- ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ।

ਹੋਰ ਪੜ੍ਹੋ :  ਅਦਾਕਾਰਾ ਰੁਪਿੰਦਰ ਰੂਪੀ ਨੇ ਮੁਟਿਆਰਾਂ ਨਾਲ ਮਨਾਇਆ ਤੀਆਂ ਦਾ ਤਿਉੇਹਾਰ, ਕੁੜੀਆਂ ਨਾਲ ਖੂਬ ਨੱਚੀ ਅਦਾਕਾਰਾ

ਅਦਾਕਾਰ ‘ਤੇ ਇਲਜ਼ਾਮ ਹਨ ਕਿ ਉਸ ਨੇ ਬੈਂਕ ਤੋਂ ਵੱਡੀ ਰਕਮ ਦਾ ਕਰਜ਼ਾ ਲਿਆ ਸੀ ਜਿਸ ਨੂੰ ਉਹ ਮੋੜ ਨਹੀਂ ਸਕੇ ।ਬੈਂਕ ਆਫ ਬੜੋਦਾ ਵੱਲੋਂ ਅੱਜ ਅਖਬਾਰਾਂ ‘ਚ ਇਸ ਬੰਗਲੇ ਦੀ ਨੀਲਾਮੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ।ਖਬਰਾਂ ਮੁਤਾਬਕ ਅਦਾਕਾਰ ਨੇ ਆਪਣੇ ਬੰਗਲੇ ਸੰਨੀ ਵਿਲਾ ਨੂੰ ਗਿਰਵੀ ਰੱਖਿਆ ਸੀ ।   

ਕਰਜ਼ਾ ਨਹੀਂ ਮੋੜਿਆ ਅਦਾਕਾਰ ਨੇ 

ਖਬਰਾਂ ਮੁਤਾਬਕ ਸੰਨੀ ਦਿਓਲ ਨੇ ਬੈਂਕ ਆਫ ਬੜੌਦਾ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਵਿਆਜ ਸਣੇ ਦੇਣਾ ਸੀ ਜੋ ਹਾਲੇ ਤੱਕ ਨਹੀਂ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਬੈਂਕ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ।ਨੀਲਾਮੀ 25 ਸਤੰਬਰ ਨੂੰ ਹੋਣੀ ਹੈ ।ਦੱਸ ਦਈਏ ਕਿ ਅਦਾਕਾਰ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਕਰੋੜਾਂ ਦੀ ਕਮਾਈ ਕਰ ਰਹੀ ਹੈ ਅਤੇ ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network