ਸੋਨੂੰ ਨਿਗਮ ਨੇ ਗੁਲਾਬ ਦੀਆਂ ਪੰਖੁੜੀਆਂ ਨਾਲ ਧੋਏ ਆਸ਼ਾ ਭੋਂਸਲੇ ਦੇ ਪੈਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
Sonu Nigam washed Asha Bhosle's feet : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਆਸ਼ਾ ਭੋਂਸਲੇ ਨੇ ਆਪਣੇ ਗੀਤਾਂ ਨਾਲ ਹਿੰਦੀ ਫਿਲਮਾਂ ਵਿੱਚ ਇੱਕ ਨਵੀਂ ਜਾਨ ਪਾਈ ਹੈ। ਹਾਲ ਹੀ ਵਿੱਚ ਆਸ਼ਾ ਭੋਂਸਲੇ ਦੀ ਇੱਕ ਬਾਈਓਪਿਕ ਰਿਲੀਜ਼ ਹੋਈ ਹੈ। ਇਸ ਮੌਕੇ ਉੱਤੇ ਸੋਨੂੰ ਨਿਗਮ ਨੇ ਆਸ਼ਾ ਭੋਂਸਲੇ ਦੇ ਪੈਰ ਥੋ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਆਸ਼ਾ ਭੋਂਸਲੇ ਦਾ ਨਾਮ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਭਾਰਤ ਦੇ ਮਹਾਨ ਪਲੇਬੈਕ ਗਾਇਕਾਂ ਵਿੱਚੋਂ ਇੱਕ ਹੈ। ਆਸ਼ਾ ਭੋਂਸਲੇ ਨੇ ਕਈ ਮਸ਼ਹੂਰ ਗੀਤਾਂ ਜਿਵੇਂ ਕਿ 'ਪੀਆ ਤੂ ਅਬ ਤੋ ਆਜਾ', 'ਓ ਹਸੀਨਾ ਜ਼ੁਲਫਾਂਵਾਲੀ', 'ਮੇਰਾ ਕੁਝ ਸਮਾਨ', ਦਿਲ ਚੀਜ਼ ਕਯਾ ਹੈ, ਝੁਮਕਾ ਗਿਰਾ ਰੇ ਵਰਗੇ ਗੀਤਾਂ ਨੂੰ ਆਪਣੀ ਦਿਲਕਸ਼ ਆਵਾਜ਼ ਨਾਲ ਸਜਾਇਆ ਹੈ।
ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਗੀਤ ਗਾਏ ਹਨ। 28 ਜੂਨ ਨੂੰ ਆਸ਼ਾ ਭੌਂਸਲੇ ਨੂੰ ਮੁੰਬਈ ਵਿੱਚ ਉਨ੍ਹਾਂ ਦੀ ਬਾਈਓਗ੍ਰਾਫੀ 'ਸਵਰਸਵਾਮਿਨੀ ਆਸ਼ਾ' ਨਾਲ ਸਨਮਾਨਿਤ ਕੀਤਾ ਗਿਆ, ਜਿੱਥੇ ਗਾਇਕ ਸੋਨੂੰ ਨਿਗਮ ਨੇ ਉਨ੍ਹਾਂ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਸਨਮਾਨਿਤ ਕੀਤਾ। ਇਸ ਭਾਵੁਕ ਪਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
#WATCH | Maharashtra: During the biography launch of Singer Asha Bhosle, Singer Sonu Nigam washed her feet as an expression of his respect and gratitude towards her. https://t.co/2F5FKbsZRT pic.twitter.com/6shtVKQpKp
— ANI (@ANI) June 28, 2024
ਸੋਨੂੰ ਨਿਗਮ ਨੇ ਆਸ਼ਾ ਭੌਂਸਲੇ ਨੂੰ ਦਿੱਤਾ ਸਤਿਕਾਰ
ਮੀਡੀਆ ਏਜੰਸੀ ANI ਵੱਲੋਂ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਤੁਸੀਂ ਆਸ਼ਾ ਭੋਂਸਲੇ ਜੀ ਨੂੰ ਆਪਣੀ ਬਾਈਓਗ੍ਰਾਫੀ ਲਾਂਚ ਦੇ ਦੌਰਾਨ ਸਟੇਜ 'ਤੇ ਬੈਠੇ ਦੇਖਿਆ ਜਾ ਸਕਦਾ ਹੈ। ਮਸ਼ਹੂਰ ਬਾਲੀਵੁੱਡ ਗਾਇਕ ਸੋਨੂੰ ਨਿਗਮ ਨੇ ਭਾਰਤ ਦੀ ਮਹਾਨ ਕਲਾਕਾਰ ਆਸ਼ਾ ਤਾਈ ਨੂੰ ਸਨਮਾਨਤ ਕਰਨ ਲਈ ਗੋਡੀਆਂ ਭਾਰ ਬੈਠ ਕੇ ਉਨ੍ਹਾਂ ਦੇ ਪੈਰ ਧੋਤੇ ਤੇ ਉਨ੍ਹਾਂ ਪੈਰਾਂ ਵਿੱਚ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਸੋਨੂੰ ਨਿਗਮ ਆਸ਼ਾ ਜੀ ਦੀ ਰੱਜ ਕੇ ਤਾਰੀਫ ਕੀਤੀ।
ਸੋਨੂੰ ਨਿਗਮ ਨੇ ਆਸ਼ਾ ਭੋਂਸਲੇ ਜੀ ਲਈ ਇੱਕ ਪਿਆਰੀ ਜਿਹੀ ਸਪੀਚ ਵੀ ਦਿੱਤੀ ਤੇ ਉਨ੍ਹਾਂ ਆਸ਼ਾ ਤਾਈ ਦੀ ਵੱਡੀ ਭੈਣ, ਮਰਹੂਮ ਗਾਇਕਾ ਲਤਾ ਮੰਗੇਸ਼ਕਰ ਜੀ ਨੂੰ ਵੀ ਯਾਦ ਕੀਤਾ। ਸੋਨੂੰ ਨਿਗਮ ਨੇ ਆਪਣੀ ਸਪੀਚ ਵਿੱਚ ਦੱਸਿਆ ਕਿ ਕਿਵੇਂ ਲਤਾ ਮੰਗੇਸ਼ਕਰ ਜੀ ਤੇ ਆਸ਼ਾ ਭੋਂਸਲੇ ਜੀ ਨੇ ਭਾਰਤੀ ਸੰਗੀਤ ਦੀ ਸਫਲਤਾ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਤੇ ਇਸ ਨੂੰ ਬੁਲੰਦੀਆਂ ਤੱਕ ਲੈ ਕੇ ਗਏ।
ਹੋਰ ਪੜ੍ਹੋ : ਸੁਸ਼ਮਿਤਾ ਸੇਨ ਨੇ ਇੰਸਟਾਗ੍ਰਾਮ 'ਤੇ ਬਦਲੀ ਆਪਣੀ ਡੇਟ ਆਫ ਬਰਥ, ਜਾਣੋ ਕਿਉਂ
ਆਸ਼ਾ ਭੋਂਸਲੇ ਦੀ ਜੀਵਨੀ ਉੱਤੇ ਅਧਾਰਿਤ ਕਿਤਾਬ ਲਾਂਚ ਕਰਨ ਦੇ ਮੌਕੇ ਉੱਤੇ ਕੋਈ ਹੋਰ ਸੈਲਬਸ ਵੀ ਮੌਜੂਦ ਰਹੇ। ਇਸ ਖਾਸ ਮੌਕੇ ਉੱਤੇ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਵੀ ਮੌਜੂਦ ਸਨ। ਸੀਨੀਅਰ ਅਦਾਕਾਰ ਨੇ ਉਨ੍ਹਾਂ ਨੂੰ ਆਸ਼ਾ ਜੀ ਦੇ ਪੈਰ ਛੂਹੇ ਤੇ ਉਨ੍ਹਾਂ ਨੂੰ ਫੁੱਲ ਵੀ ਭੇਂਟ ਕਰਕੇ ਸਨਮਾਨਿਤ ਕੀਤਾ।
- PTC PUNJABI