Sonam Bajwa: ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਆਪਣੇ ਬਚਪਨ ਦੀਆਂ ਯਾਦਾਂ, ਕਿਹਾ-'ਪਿੰਡ 'ਚ ਰਹਿੰਦੇ ਕਦੇ ਨਹੀਂ ਖਾਧੇ ਸੀ ਬਰਗਰ ਪੀਜ਼ੇ
Sonam Bajwa Childhood: ਸੋਨਮ ਬਾਜਵਾ ( ) ਪੰਜਾਬੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਹੈ, ਜੋ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਸੁਰਖੀਆਂ 'ਚ ਹੈ। ਬਾਕਸ ਆਫਿਸ 'ਤੇ ਇਹ ਪੰਜਾਬੀ ਫ਼ਿਲਮ ਬਾਲੀਵੁੱਡ ਦੀਆਂ ਵੱਡੀਆਂ ਵੱਡੀਆਂ ਸਟਾਰਰ ਫਿਲਮਾਂ ਨੂੰ ਵੀ ਟੱਕਰ ਦੇ ਰਹੀ ਹੈ। ਇਸ ਦੌਰਾਨ ਸੋਨਮ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕੁਝ ਖੁਲਾਸੇ ਕੀਤੇ ਤੇ ਬਚਪਨ ਦੀਆਂ ਯਾਦਾਂ ਨੂੰ ਵੀ ਸਾਂਝੇ ਕੀਤੇ ਹਨ।
ਹਾਲ ਹੀ 'ਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਸੋਨਮ ਬਾਜਵਾ ਨੇ ਆਪਣੇ ਬਚਪਨ ਅਤੇ ਮਨਪਸੰਦ ਭੋਜਨ ਬਾਰੇ ਗੱਲ ਕੀਤੀ ਅਤੇ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਸਾਰਾ ਬਚਪਨ ਪਿੰਡ ਵਿੱਚ ਬੀਤਿਆ ਹੈ।
ਸੋਨਮ ਬਾਜਵਾ ਨੇ ਇਕ ਇੰਟਰਵਿਊ 'ਚ ਆਪਣੇ ਬਚਪਨ ਅਤੇ ਸੁਪਨਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਸ ਦਾ ਪੂਰਾ ਬਚਪਨ ਇਕ ਅਜਿਹੇ ਪਿੰਡ 'ਚ ਬੀਤਿਆ, ਜਿੱਥੇ ਇਕ ਰੈਸਟੋਰੈਂਟ ਵੀ ਨਹੀਂ ਸੀ। ਅਦਾਕਾਰਾ ਨੇ ਦੱਸਿਆ ਕਿ ਜਦੋਂ ਉਹ ਛੋਟੀ ਸੀ ਤਾਂ ਉਸ ਦਾ ਇੱਕੋ ਇੱਕ ਸੁਫਨਾ 'ਮਿਸ ਇੰਡੀਆ' ਬਨਣਾ ਸੀ। ਉਸ ਨੂੰ ਕੋਈ ਪਤਾ ਨਹੀਂ ਸੀ ਕਿ ਇਸ ਤੋਂ ਬਾਅਦ ਉਹ ਕੀ ਕਰੇਗੀ, ਕਿਵੇਂ ਕਰੇਗੀ।
ਸੋਨਮ ਕਹਿੰਦੀ ਹੈ- 'ਜਦੋਂ ਮੈਂ ਛੋਟੀ ਸੀ, ਮੇਰਾ ਇਕ ਹੀ ਸੁਫਨਾ ਸੀ ਕਿ ਮੈਂ ਮਿਸ ਇੰਡੀਆ ਬਣਾਂ, ਪਰ, ਉਸ ਤੋਂ ਬਾਅਦ ਕੀ ਹੋਵੇਗਾ, ਮੈਨੂੰ ਕੋਈ ਪਤਾ ਨਹੀਂ ਸੀ। ਇਸ ਲਈ ਜਦੋਂ ਮੈਂ ਮਿਸ ਇੰਡੀਆ ਲਈ ਗਈ ਸੀ, ਮੈਂ ਜਿੱਤ ਨਹੀਂ ਸਕੀ ਅਤੇ ਜਿਵੇਂ ਹੀ ਮੈਂ ਬਾਹਰ ਆਈ ਤਾਂ ਮੈਨੂੰ ਮੇਰੇ ਪਹਿਲੇ ਆਡੀਸ਼ਨ ਲਈ ਬੁਲਾਇਆ ਗਿਆ ਜੋ ਇੱਕ ਪੰਜਾਬੀ ਫ਼ਿਲਮ ਲਈ ਸੀ। ਮੈਨੂੰ ਕੁਝ ਪਤਾ ਨਹੀਂ ਸੀ, ਕੀ ਹੁੰਦਾ ਹੈ ਕਿਵੇਂ ਹੁੰਦਾ ਹੈ।
ਸੋਨਮ ਬਾਜਵਾ ਅੱਗੇ ਕਹਿੰਦੀ ਹੈ- 'ਮੈਨੂੰ ਨਹੀਂ ਪਤਾ ਸੀ ਕਿ ਆਡੀਸ਼ਨ ਕਿਵੇਂ ਦੇਣੇ ਹਨ। ਜਿਸ ਤੋਂ ਬਾਅਦ ਨਿਰਦੇਸ਼ਕ ਨੇ ਮੈਨੂੰ ਸਮਝਾਇਆ ਤਾਂ ਮੈਂ ਉਂਝ ਹੀ ਅਜਿਹਾ ਕੀਤਾ। ਇਸ ਤੋਂ ਬਾਅਦ ਜਿਵੇਂ ਹੀ ਮੈਂ ਹੇਠਾਂ ਆ ਕੇ ਕਾਰ ਸਟਾਰਟ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਫੋਨ ਕੀਤਾ ਅਤੇ ਦੱਸਿਆ ਕਿ ਇਸ ਫ਼ਿਲਮ ਲਈ ਤੁਹਾਨੂੰ ਚੁਣ ਲਿਆ ਗਿਆ ਹੈ। ਫ਼ਿਲਮ ਦੀ ਸ਼ੂਟਿੰਗ ਕੈਨੇਡਾ ਵਿੱਚ ਹੋਵੇਗੀ, ਇਸ ਲਈ ਆਪਣੇ ਪਾਸਪੋਰਟ ਦੇ ਵੇਰਵੇ ਭੇਜੋ।
ਹੋਰ ਪੜ੍ਹੋ: Sumati Singh:ਹਾਦਸੇ 'ਚ ਵਿਗੜ ਗਿਆ ਸੀ ਇਸ ਅਦਾਕਾਰਾ ਦਾ ਚਿਹਰਾ, ਦੋ ਵਾਰ ਕਰਵਾਉਣੀ ਪਈ ਨੱਕ ਦੀ ਸਰਜਰੀ
ਆਪਣੇ ਬਚਪਨ ਬਾਰੇ ਗੱਲ ਕਰਦੇ ਹੋਏ ਸੋਨਮ ਨੇ ਕਿਹਾ- 'ਮੈਨੂੰ ਯਾਦ ਹੈ ਕਿ ਮੈਂ ਬਚਪਨ 'ਚ ਕਦੇ ਜੰਕ ਫੂਡ ਨਹੀਂ ਖਾਧਾ ਸੀ। ਕਿਉਂਕਿ ਮੈਂ ਇੱਕ ਪਿੰਡ ਵਿੱਚ ਵੱਡੀ ਹੋਈ ਸੀ। ਇਸ ਲਈ ਅਜਿਹੀ ਕੋਈ ਥਾਂ ਨਹੀਂ ਸੀ ਜਿੱਥੇ ਤੁਸੀਂ ਜਾ ਕੇ ਖਾ ਸਕਦੇ ਹੋ। ਉੱਥੇ ਕੋਈ ਰੈਸਟੋਰੈਂਟ ਨਹੀਂ ਸੀ। ਸੋਨਮ ਦੱਸਦੀ ਹੈ ਕਿ ਉਸ ਨੂੰ ਘਰ ਦਾ ਖਾਣਾ ਬਹੁਤ ਪਸੰਦ ਹੈ। ਜਦੋਂ ਵੀ ਉਹ ਦੇਸੀ ਘਿਓ ਨਾਲ ਘਰ ਦਾ ਖਾਣਾ ਖਾਂਦੀ ਹੈ ਤਾਂ ਉਸ ਦਾ ਮਨ ਖੁਸ਼ ਹੋ ਜਾਂਦਾ ਹੈ।
- PTC PUNJABI