ਗਾਇਕ ਸੁਖਬੀਰ ਸਿੰਘ ਨੇ ਅੰਬਾਨੀ ਪਰਿਵਾਰ ਦੇ ਘਰ ਲਾਈਆਂ ਰੌਣਕਾਂ, ਜਸ਼ਨ ‘ਚ ਡੁੱਬੇ ਅਕਾਸ਼ ਅੰਬਾਨੀ, ਵੇਖੋ ਵੀਡੀਓ
ਗਾਇਕ ਸੁਖਬੀਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਅਨੰਤ ਅੰਬਾਨੀ ਦੇ ਵਿਆਹ ‘ਚ ਪਰਫਾਰਮ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਖਬੀਰ ਆਪਣੇ ਗੀਤ ‘ਤੇ ਪਰਫਾਰਮ ਕਰ ਰਿਹਾ ਹੈ ਅਤੇ ਅਕਾਸ਼ ਅੰਬਾਨੀ ਤੇ ਉਸ ਦੀ ਪਤਨੀ ਉਸ ਦੇ ਗੀਤਾਂ ‘ਤੇ ਝੂਮਦੇ ਹੋਏ ਨਜ਼ਰ ਆ ਰਹੇ ਹਨ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਅਰਜੁਨ ਕਪੂਰ ਤੇ ਹੋਰ ਕਈ ਅਦਾਕਾਰ ਵੀ ਨੱਚਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਮਾਸਟਰ ਸਲੀਮ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ 8 ਸਾਲ ਦੀ ਉਮਰ ’ਚ ਹੀ ਗੀਤ ਗਾ ਕੇ ਸੁਰਾਂ ਦਾ ਬਣ ਗਿਆ ਸੀ ਮਾਸਟਰ
ਅਨੰਤ ਅੰਬਾਨੀ ਨੇ ਵੀ ਕੀਤਾ ਡਾਂਸ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਨੰਤ ਅੰਬਾਨੀ ਨੇ ਵੀ ਸੰਜੇ ਦੱਤ ਦੇ ਨਾਲ ਖੂਬ ਡਾਂਸ ਕੀਤਾ ਸੀ । ਅਨੀਤਾ ਅੰਬਾਨੀ ਵੀ ਪੁੱਤਰ ਦੇ ਵਿਆਹ ਨੂੰ ਲੈ ਕੇ ਪੱਬਾਂ ਭਾਰ ਸੀ ਅਤੇ ਉਸ ਨੇ ਵੀ ਬੇਟੇ ਅਨੰਤ ਦੇ ਨਾਲ ਡਾਂਸ ਕੀਤਾ । ਜਿਸ ਦੀਆਂ ਕਈ ਵੀਡੀਓਸ ਸਾਹਮਣੇ ਆਈਆਂ ਹਨ ।
ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੇ ਪੁੱਤਰ ਦੇ ਨਾਲ ਉਹ ਡਾਂਸ ਕਰਦੇ ਹੋਏ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਗਾਇਕਾਂ ਨੇ ਪ੍ਰੀ ਵੈਡਿੰਗ ਫੰਕਸ਼ਨ ‘ਚ ਰੌਣਕਾਂ ਲਗਾਈਆਂ ਸਨ। ਜਿਸ ‘ਚ ਦਿਲਜੀਤ ਦੋਸਾਂਝ ਅਤੇ ਹਾਲੀਵੁੱਡ ਦੇ ਕਈ ਗਾਇਕਾਂ ਨੇ ਰੌਣਕਾਂ ਲਗਾ ਕੇ ਸਮਾਂ ਬੰਨਿਆ ਸੀ।
- PTC PUNJABI