ਗਾਇਕਾ ਪਰਵੀਨ ਭਾਰਟਾ ਦੇ ਬੇਟੇ ਨੂੰ ਵੀ ਲੱਗੀ ਗਾਇਕੀ ਦੀ ਚੇਟਕ, ਸਾਂਝਾ ਕੀਤਾ ਬੇਟੇ ਦੇ ਨਾਲ ਵੀਡੀਓ

ਗਾਇਕਾ ਪਰਵੀਨ ਭਾਰਟਾ ਨੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣਾ ਰਿਹਰਸਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦਾ ਬੇਟਾ ਤਨਵੀਰ ਵੀ ਉਨ੍ਹਾਂ ਦੇ ਨਾਲ ਦਿਖਾਈ ਦੇ ਰਿਹਾ ਹੈ ।

Reported by: PTC Punjabi Desk | Edited by: Shaminder  |  August 12th 2023 03:46 PM |  Updated: August 12th 2023 03:46 PM

ਗਾਇਕਾ ਪਰਵੀਨ ਭਾਰਟਾ ਦੇ ਬੇਟੇ ਨੂੰ ਵੀ ਲੱਗੀ ਗਾਇਕੀ ਦੀ ਚੇਟਕ, ਸਾਂਝਾ ਕੀਤਾ ਬੇਟੇ ਦੇ ਨਾਲ ਵੀਡੀਓ

ਗਾਇਕਾ ਪਰਵੀਨ ਭਾਰਟਾ (Parveen Bharta) ਨੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣਾ ਰਿਹਰਸਲ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦਾ ਬੇਟਾ ਤਨਵੀਰ ਵੀ ਉਨ੍ਹਾਂ ਦੇ ਨਾਲ ਦਿਖਾਈ ਦੇ ਰਿਹਾ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮੇਰੇ ਬੇਟੇ ਤਨਵੀਰ ਨੂੰ ਵੀ ਸੰਗੀਤ ਦੀ ਚੇਟਕ ਲੱਗ ਗਈ ਹੈ’। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ  ਤਨਵੀਰ ਪੂਰੀ ਲੋਰ ਕੋਈ ਸਾਜ਼ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । 

ਹੋਰ ਪੜ੍ਹੋ : ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੀ ਸਕਰੀਨਿੰਗ ‘ਤੇ ਪਤਨੀ ਤਾਨੀਆ ਦੇ ਨਾਲ ਪਹੁੰਚੇ ਬੌਬੀ ਦਿਓਲ, ਵੇਖੋ ਵੀਡੀਓ

ਪਰਵੀਨ ਭਾਰਟਾ ਨੇ ਦਿੱਤੇ ਕਈ ਹਿੱਟ ਗੀਤ 

ਪਰਵੀਨ ਭਾਰਟਾ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕਾ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਦਿਨ ਤਾਂ ਪੁਰਾਣੇ ਯਾਦ ਆਏ ਹੋਣਗੇ’, ‘ਲਾਕੇਟ’, ‘ਸਾਉਣ ਦੀ ਝੜੀ’, ‘ਜ਼ਰੂਰ ਆਊਂਗੀ’, ‘ਛੁੱਟੀਆਂ’, ‘ਚੰਨ ਨਾਲੋਂ ਸੋਹਣੀ’ ਸਣੇ ਕਈ ਹਿੱਟ ਗੀਤ ਦਿੱਤੇ ਹਨ ।ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਪਰਵੀਨ ਭਾਰਟਾ ਨੂੰ ਜਿੱਥੇ ਕਰੜਾ ਸੰਘਰਸ਼ ਕਰਨਾ ਪਿਆ, ਉੱਥੇ ਹੀ ਘਰਦਿਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ । ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਮਿਹਨਤ ਕੀਤੀ ਅਤੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਣਾਈ ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network