ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਗਾਇਕ ਜੱਸੀ ਸਿੱਧੂ, ਕਿਹਾ ‘ਮੇਰੇ ਦੁੱਖ ਅਤੇ ਖੁਸ਼ੀਆਂ ਸਾਂਝਾ ਕਰਨ ਵਾਲਾ ਕੋਈ ਨਹੀਂ’

ਗਾਇਕ ਜੱਸੀ ਸਿੱਧੂ ਜੋ ਕਿ ਪਿਛਲੇ ਕਈ ਸਾਲਾਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਮਨੋਰੰਜਨ ਕਰਦੇ ਆ ਰਹੇ ਹਨ । ਉਹ ਸੋਸ਼ਲ ਮੀਡੀਆ ‘ਤੇ ਉਂਝ ਤਾਂ ਬਹੁਤ ਹੀ ਘੱਟ ਸਰਗਰਮ ਰਹਿੰਦੇ ਨੇ। ਪਰ ਹੁਣ ਉਨ੍ਹਾਂ ਨੇ ਆਪਣੇ ਪਿਤਾ ਨੂੰ ਲੈ ਕੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ ।

Reported by: PTC Punjabi Desk | Edited by: Shaminder  |  July 06th 2023 10:45 AM |  Updated: July 06th 2023 10:45 AM

ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਗਾਇਕ ਜੱਸੀ ਸਿੱਧੂ, ਕਿਹਾ ‘ਮੇਰੇ ਦੁੱਖ ਅਤੇ ਖੁਸ਼ੀਆਂ ਸਾਂਝਾ ਕਰਨ ਵਾਲਾ ਕੋਈ ਨਹੀਂ’

ਗਾਇਕ ਜੱਸੀ ਸਿੱਧੂ (Jassi Sidhu) ਜੋ ਕਿ ਪਿਛਲੇ ਕਈ ਸਾਲਾਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਮਨੋਰੰਜਨ ਕਰਦੇ ਆ ਰਹੇ ਹਨ । ਉਹ ਸੋਸ਼ਲ ਮੀਡੀਆ ‘ਤੇ ਉਂਝ ਤਾਂ ਬਹੁਤ ਹੀ ਘੱਟ ਸਰਗਰਮ ਰਹਿੰਦੇ ਨੇ। ਪਰ ਹੁਣ ਉਨ੍ਹਾਂ ਨੇ ਆਪਣੇ ਪਿਤਾ ਨੂੰ ਲੈ ਕੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਪਿਤਾ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । 

ਹੋਰ ਪੜ੍ਹੋ : ਆਪਣੀ ਮਾਂ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਅਦਾਕਾਰਾ ਨਿਸ਼ਾ ਬਾਨੋ ਪਿਤਾ ਨੂੰ ਯਾਦ ਕਰਕੇ ਹੋਈ ਭਾਵੁਕ

‘ਮੇਰੇ ਕੋਲ ਦੁੱਖ ਅਤੇ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਕੋਈ ਨਹੀਂ’

ਘਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਇਸ ਪੋਸਟ ‘ਚ ਲਿਖਿਆ ‘ਅੱਠ ਸਾਲ ਬਾਅਦ ਮੈਂ ਹਾਲੇ ਵੀ ਇਹ ਉਮੀਦ ਕਰ ਰਿਹਾ ਹਾਂ ਕਿ ਇਹ ਦਰਦ ਘੱਟ ਜਾਵੇਗਾ। ਪਿਛਲੇ ਸਾਲ ਜ਼ਿੰਦਗੀ ‘ਚ ਬਹੁਤ ਕੁਝ ਹੋ ਰਿਹਾ ਹੈ । ਜ਼ਿੰਦਗੀ ‘ਚ ਬਹੁਤ ਸਾਰੇ ਮੌਕੇ ਆਉਂਦੇ ਨੇ । ਜਿੱਥੇ ਤੁਹਾਡਾ ਜਾਂ ਮਾਂ ਦਾ ਨਾ ਹੋਣਾ ਮੇਰਾ ਦਿਲ ਤੋੜਦਾ ਹੈ।

ਮੈਨੂੰ ਆਪਣੇ ਦੋਸਤਾਂ ਤੋਂ ਈਰਖਾ ਜਾਂ ਫਿਰ ਗੁੱਸਾ ਨਹੀਂ ਕਰਨਾ ਚਾਹੀਦਾ ।ਉਨ੍ਹਾਂ ਦੇ ਪਰਿਵਾਰ ਹਨ ਅਤੇ ਮੇਰੇ ਕੋਲ ਸਿਰਫ਼ ਯਾਦਾਂ ਹਨ । ਮੇਰੀਆਂ ਖੁਸ਼ੀਆਂ ਸਾਂਝਾ ਕਰਨ ਵਾਲਾ ਕੋਈ ਨਹੀਂ। ਮੇਰੀ ਗੱਲ ਸੁਣਨ ਵਾਲਾ ਕੋਈ ਨਹੀਂ ਜੋ ਮੈਨੂੰ ਬਾਂਹਾਂ ‘ਚ ਲੈ ਕੇ ਆਖੇ ਕਿ ਸਭ ਕੁਝ ਠੀਕ ਹੋ ਜਾਵੇਗਾ’। ਜੱਸੀ ਸਿੱਧੂ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ । ਜਿਸ ‘ਤੇ ਉਨ੍ਹਾਂ ਦੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network