ਸਿੰਮੀ ਚਾਹਲ ਨੇ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਮੇਰੇ ਲਈ ਮੁੰਡਾ ਪੈਦਾ ਹੋੋਇਆ ਤਾਂ ਮੈਨੂੰ ਜ਼ਰੂਰ ਮਿਲੇਗਾ’
ਸਿੰਮੀ ਚਾਹਲ(Simi Chahal) ਅਕਸਰ ਆਪਣੀ ਮਾਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ । ਬੀਤੇ ਦਿਨੀਂ ਵੀ ਉਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਮਠਿਆਈ ਖਾਂਦੀ ਹੋਈ ਨਜ਼ਰ ਆਈ ਸੀ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੀ ਮਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।
ਹੋਰ ਪੜ੍ਹੋ : ਹਰ ਪੰਜਾਬੀ ਗੀਤ ‘ਚ ਨਜ਼ਰ ਆਉਂਦੀ ਸੀ ਮਾਡਲ ਅਕਸ਼ਿਤਾ, ਜਾਣੋ ਅਕਸ਼ਿਤਾ ਦੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਬਾਰੇ
ਸਿੰਮੀ ਚਾਹਲ ਆਪਣੀ ਮਾਂ ਦੇ ਨਾਲ ਬਾਲੀਵੁੱਡ ਫ਼ਿਲਮ ਦੇ ਇੱਕ ਡਾਇਲੌਗ ‘ਤੇ ਲਿਪਸਿੰਕ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਸਿੰਮੀ ਚਾਹਲ ਦੀ ਮਾਂ ਵੀ ਬਹੁਤ ਖੁਸ਼ ਦਿਖਾਈ ਦੇ ਰਹੇ ਹਨ।
ਸਿੰਮੀ ਚਾਹਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਸਿੰਮੀ ਚਾਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਰੱਬ ਦਾ ਰੇਡੀਓ, ਦਾਣਾ ਪਾਣੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ ।
ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਅਦਾਕਾਰਾ ਇੱਕ ਗੀਤ ਮਾਡਲ ਦੇ ਤੌਰ ‘ਤੇ ਦਿਖਾਈ ਦਿੱਤੀ ਸੀ । ਜਿਸ ਤੋਂ ਬਾਅਦ ਉਸ ਦੇ ਹੱਥ ਕਈ ਪ੍ਰੋਜੈਕਟ ਲੱਗੇ ਅਤੇ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ।
- PTC PUNJABI