Sidhu Moose Wala: ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ- ਕੀ ਲਿਖਾਂ ਪੁੱਤ ਮੈਂ ਕੀ ਦੱਸਾਂ ਗੁੰਗੀਆਂ ਬੋਲੀਆਂ ਸਰਕਾਰਾਂ...

ਸਿੱਧੂ ਮੂਸੇਵਾਲਾ ਦੇ ਮਾਂ ਚਰਨ ਕੌਰ ਨੇ ਪੁੱਤਰ ਦੀ ਪਹਿਲੀ ਬਰਸੀ ਤੋਂ ਪਹਿਲਾਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਕੀ ਲਿਖਾਂ ਪੁੱਤ ਮੈਂ ਕੀ ਦੱਸਾਂ ਗੁੰਗੀਆਂ ਬੋਲੀਆਂ ਸਰਕਾਰਾਂ ਬਾਰੇ'। ਇਸ ਪੋਸਟ ਨੂੰ ਪੜ੍ਹ ਕੇ ਮਰਹੂਮ ਗਾਇਕ ਦੇ ਫੈਨਜ਼ ਬੇਹੱਦ ਭਾਵੁਕ ਹੋ ਗਏ।

Reported by: PTC Punjabi Desk | Edited by: Pushp Raj  |  March 18th 2023 03:02 PM |  Updated: March 18th 2023 03:02 PM

Sidhu Moose Wala: ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ- ਕੀ ਲਿਖਾਂ ਪੁੱਤ ਮੈਂ ਕੀ ਦੱਸਾਂ ਗੁੰਗੀਆਂ ਬੋਲੀਆਂ ਸਰਕਾਰਾਂ...

Sidhu Moose Wala mother new post: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ 1 ਸਾਲ ਦਾ ਸਮਾਂ ਬੀਤਣ ਵਾਲਾ ਹੈ। ਗਾਇਕ ਦੇ ਮਾਪਿਆਂ ਵੱਲੋਂ 19 ਮਾਰਚ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। 

 ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਗਾਇਕ ਦੀ ਮਾਂ ਨੇ ਇੱਕ ਫੈਨ ਦੀ ਵੀਡੀਓ ਅਪਲੋਡ ਕੀਤੀ ਹੈ। ਇਸ ਪੋਸਟ ਦੇ ਵਿੱਚ ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਦੇ ਫੈਨ ਨੂੰ ਵੀ ਧੰਨਵਾਦ ਕਿਹਾ ਹੈ। 

ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਗਾਇਕ ਦਾ ਇੱਕ ਫੈਨ ਉਨ੍ਹਾਂ ਦੀ ਜ਼ਿੰਦਗੀ ਤੇ ਮੌਜੂਦਾ ਸਮੇਂ ਵਿੱਚ ਸਿੱਧੂ ਦੇ ਕਤਲ ਕੇਸ ਨੂੰ ਲੈ ਕੇ ਚੱਲ ਰਹੇ ਨਵੇਂ ਅਪਡੇਟ ਬਾਰੇ ਕਵਿਤਾ ਗਾ ਰਿਹਾ ਹੈ। ਇਸ ਵਿੱਚ ਉਸ ਸਿੱਧੂ ਮੂਸੇਵਾਲਾ ਦੇ ਰੁੱਤਬੇ ਤੇ ਹਾਲ ਹੀ 'ਚ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੇ ਗਏ ਬਿਆਨ ਦਾ ਵੀ ਜ਼ਿਕਰ ਕੀਤਾ ਹੈ। 

ਪੁੱਤਰ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ 

ਸਿੱਧੂ ਮੂਸੇਵਾਲਾ ਦੇ ਮਾਂ ਚਰਨ ਕੌਰ ਨੇ ਪੁੱਤਰ ਨੂੰ ਯਾਦ ਕਰਦੇ ਹੋਏ ਆਪਣੇ ਦਿਲ ਦੇ ਭਾਵ ਸਾਂਝੇ ਕੀਤੇ। ਆਪਣੀ ਪੋਸਟ ‘ਚ ਉਨ੍ਹਾਂ ਨੇ ਲਿਖਿਆ ‘ਸ਼ੁੱਭ...ਕੀ ਲਿਖਾਂ ਪੁੱਤ ਮੈਂ ਕੀ ਦੱਸਾਂ ਗੁੰਗੀਆਂ ਬੋਲੀਆਂ ਸਰਕਾਰਾਂ ਤੇ ਹੋਰਾਂ ਨੂੰ ਕਿ ਤੇਰੇ ਮਾਂ-ਪਿਉ ਤੇ ਤੇਰੇ ਚੌਹਣ ਵਾਲਿਆਂ ਦੇ ਦਿਲ ਤੇ ਕੀ ਬੀਤਦੀ ਐ। ਹਰ ਰੋਜ ਸਾਡੇ ਜਖਮ ਛਿਲਦੇ ਨੇ ਫੇਸਬੁੱਕੀ ਚੰਦ ਕੁ ਵਿਦਵਾਨ ਜਿਹੜੇ ਸੋਨੂੰ ਮਾੜਾ ਬੋਲਕੇ ਹੋਰ ਲੋਕਾਂ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਲੋਕਾਂ ਕਿੰਨੀਆਂ ਵੀ ਚਾਲਾਂ ਵਰਤ ਲੈਣ ਤੁਹਾਡੇ ਅਕਸ ਨੂੰ ਢਾਹ ਨੀ ਲਾ ਸਕਦੇ, ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਐ। ਆਹ ਪਰ ਤੇਰੇ ਚਹੁਣ ਵਾਲੇ ਤੈਨੂੰ ਕਦੇ ਵੀ ਢਾਹ ਨਹੀ ਲੱਗਣ ਦੇਣਗੇ ਧੰਨਵਾਦ ਬੇਟਾ ????????’।

ਹੋਰ ਪੜ੍ਹੋ: Amrinder Gill:ਅਮਰਿੰਦਰ ਗਿੱਲ ਦੇ ਫੈਨਜ਼ ਲਈ ਖੁਸ਼ਖਬਰੀ, ਫੈਨਜ਼ ਗਾਇਕ ਦੀ ਮਿਊਜ਼ਿਕ ਕੰਪਨੀ ਦਾ ਇੰਝ ਬਣ ਸਕਦੇ ਹਨ ਹਿੱਸਾ 

ਫੈਨਜ਼ ਨੇ ਕੀਤਾ ਸਿੱਧੂ ਦੇ ਮਾਪਿਆਂ ਦਾ ਸਮਰਥਨ 

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਗਾਇਕ ਦੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਮਾਂ ਚਰਨ ਕੌਰ ਦਾ ਹੌਸਲਾ ਵਧਾਉਂਦੇ ਹੋਏ ਅਤੇ ਸਿੱਧੂ ਲਈ ਇਨਸਾਫ ਦੀ ਲੜਾਈ 'ਚ ਉਨ੍ਹਾਂ ਦੇ ਨਾਲ ਹੋਣ ਦੀ ਗੱਲ ਕਹਿੰਦੇ ਹੋਏ ਨਜ਼ਰ ਆਏ। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਮਾਂ ਸਾਡਾ ਬਾਈ ਤੇ ਤੇਰਾ ਪੁੱਤ ਇੱਕ ਵਾਰ ਫਿਰ ਆਊਗਾ ਦੁਨੀਆ ‘ਤੇ ਭਰਮ ਭੁਲੇਖੇ ਦੂਰ ਕਰਨ’। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network