Rajesh Khanna death anniversary: ਜਿਸ ਬੰਗਲੇ ਨੂੰ ਮਨਹੂਸ ਕਿਹਾ ਜਾਂਦਾ ਸੀ ਉਸ ਨੇ ਹੀ ਬਦਲੀ ਸੀ ਰਾਜੇਸ਼ ਖੰਨਾ ਦੀ ਕਿਸਮਤ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਅਣਸੁਣੇ ਕਿੱਸੇ
Rajesh Khanna death anniversary: ਬਾਬੂ ਮੋਸ਼ਾਏ ਦੇ ਡਾਇਲਾਗ ਨਾਲ ਫ਼ਿਲਮੀ ਦੁਨੀਆ 'ਚ ਆਪਣੇ ਆਪ ਨੂੰ ਅਮਰ ਕਰ ਲੈਣ ਵਾਲੇ ਐਕਟਰ ਰਾਜੇਸ਼ ਖੰਨਾ ਆਪਣੀ ਸਮੇਂ ਦੇ ਅਜਿਹੇ ਐਕਟਰ ਸਨ, ਜੋ ਅੱਜ ਵੀ ਲੋਕਾਂ ਦੇ ਮਨਾਂ 'ਚ ਜ਼ਿੰਦਾ ਹਨ। ਰਾਜੇਸ਼ ਖੰਨਾ ਨੇ ਬਾਲੀਵੁੱਡ 'ਚ ਕਈ ਸੁਪਰਹਿੱਟ ਫ਼ਿਲਮਾਂ ਕੀਤੀਆਂ। ਅੱਜ ਰਾਜੇਸ਼ ਖੰਨਾ ਦੀ ਬਰਸੀ ਹੈ ਇਸ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ ਬਾਰੇ।
Remembering RAJESH KHANNA (KAKA) on his 11th Death anniversary 🥺♥️🤌….From "Aradhana" to "Anand," his performances shone bright,In our hearts, he remains, a symbol of romance and grace,A superstar whose presence time cannot erase. #RajeshKhanna pic.twitter.com/dU1DlQNvQ4
— 𝙔𝙪𝙫𝙧𝙖𝙟 𝙆𝙝𝙖𝙣𝙣𝙖❤️ (@yuvrajkhanna161) July 18, 2023
ਕਿੰਝ ਹੋਈ ਸੀ ਰਾਜੇਸ਼ ਖੰਨਾ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਆਪਣੀ ਅਦਾਕਾਰੀ ਅਤੇ ਡਾਇਲਾਗਸ ਦੇ ਦਮ 'ਤੇ ਫ਼ਿਲਮੀ ਦੁਨੀਆ 'ਚ ਆਪਣਾ ਨਾਂ ਬਣਾਉਣ ਵਾਲੇ ਰਾਜੇਸ਼ ਖੰਨਾ ਨੇ ਫਿਲਮਾਂ 'ਚ ਐਂਟਰੀ ਕਰਦੇ ਹੀ ਆਪਣਾ ਨਾਂ ਬਦਲ ਲਿਆ। ਅਦਾਕਾਰ ਦਾ ਅਸਲੀ ਨਾਂ ਜਤਿਨ ਖੰਨਾ ਸੀ, ਪਰ, ਰਾਜੇਸ਼ ਖੰਨਾ ਨੇ ਉਸਨੂੰ ਨਾਮ ਅਤੇ ਪ੍ਰਸਿੱਧੀ ਦਿੱਤੀ। ਇੰਡਸਟਰੀ 'ਚ ਕਾਕਾ ਕਹੇ ਜਾਣ ਵਾਲੇ ਰਾਜੇਸ਼ ਖੰਨਾ ਨੇ ਆਪਣੇ ਦੌਰ 'ਚ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ ਦਿੱਤੀਆਂ, ਸ਼ਾਇਦ ਇਹੀ ਕਾਰਨ ਹੈ ਕਿ ਅੱਜ ਦੁਨੀਆ ਉਨ੍ਹਾਂ ਦੀ ਅਣਹੋਂਦ ਦੇ ਬਾਵਜੂਦ ਉਨ੍ਹਾਂ ਨੂੰ ਯਾਦ ਕਰਦੀ ਹੈ।
ਮਨਹੂਸ ਬੰਗਲੇ ਨੇ ਕਿੰਝ ਚਮਕਾਈ ਰਜਿੰਦਰ ਕੁਮਾਰ ਤੇ ਰਾਜੇਸ਼ ਖੰਨਾ ਦੀ ਕਿਸਮਤ
ਰਾਜੇਸ਼ ਖੰਨਾ ਦੇ ਆਸ਼ੀਰਵਾਦ ਬੰਗਲੇ ਨੂੰ ਹਾਟੇਂਡ ਹਾਊਸ ਕਿਹਾ ਜਾਂਦਾ ਸੀ । ਮੁੰਬਈ ਦੇ ਪਾਸ਼ ਇਲਾਕੇ ਵਿੱਚ ਬਣੇ ਇਸ ਬੰਗਲੇ ਨੂੰ ਲੋਕ ਭੂਤ ਬੰਗਲਾ ਕਹਿੰਦੇ ਸਨ । ਕਈ ਸਾਲ ਪਹਿਲਾਂ ਇਹ ਬੰਗਲਾ ਖਾਲੀ ਪਿਆ ਸੀ ਤੇ ਕੋਈ ਵੀ ਇਸ ਬੰਗਲੇ ਦੇ ਨੇੜੇ ਤੋਂ ਗੁਜ਼ਰਨ ਤੋਂ ਵੀ ਡਰਦਾ ਸੀ । ਘਰ ਵਿੱਚ ਅਕਸਰ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਸਨ । ਰਾਜੇਸ਼ ਖੰਨਾ ਤੋਂ ਪਹਿਲਾਂ ਆਸ਼ੀਰਵਾਦ ਬੰਗਲੇ ਦੇ ਮਾਲਕ ਅਦਾਕਾਰ ਰਜਿੰਦਰ ਕੁਮਾਰ ਸਨ।
ਰਜਿੰਦਰ ਕੁਮਾਰ ਨੂੰ ਜਦੋਂ ਇਸ ਬੰਗਲੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਖਰੀਦਣਾ ਚਾਹਿਆ ਪਰ ਕਿਸੇ ਨੇ ਅਦਾਕਾਰ ਨੂੰ ਕਿਹਾ ਕਿ ਇਹ ਭੂਤੀਆ ਹੈ ਤੇ ਇਸ ਨੂੰ ਨਾ ਖਰੀਦੋ ,ਪਰ ਉਨ੍ਹਾਂ ਨੇ ਕਿਸੇ ਦੀ ਨਹੀਂ ਮੰਨੀ ਤੇ ਸਿਰਫ਼ 60 ਹਜ਼ਾਰ ਵਿੱਚ ਰਾਜਿੰਦਰ ਨੇ ਇਹ ਬੰਗਲਾ ਖਰੀਦ ਲਿਆ । ਰਾਜਿੰਦਰ ਪਾਠ ਪੂਜਾ ਕਰਵਾ ਕੇ ਇਸ ਵਿੱਚ ਸ਼ਿਫਟ ਹੋ ਗਏ ਤੇ ਉਨ੍ਹਾਂ ਨੇ ਇਸ ਬੰਗਲੇ ਦਾ ਨਾਂਅ ਆਪਣੀ ਬੇਟੀ ਡਿੰਪਲ ਦੇ ਨਾਂਅ ਤੇ ਰੱਖਿਆ । ਇਸ ਬੰਗਲੇ ਵਿੱਚ ਸ਼ਿਫਟ ਹੁੰਦੇ ਹੀ ਰਜਿੰਦਰ ਕੁਮਾਰ ਦੀ ਕਿਸਮਤ ਬਦਲ ਗਈ ਤੇ ਦਿਨਾਂ ਵਿੱਚ ਹੀ ਉਹ ਸਟਾਰ ਬਣ ਗਏ । ਉਨ੍ਹਾਂ ਦੀਆਂ ਫ਼ਿਲਮਾਂ ਕਈ ਹਫ਼ਤੇ ਸਿਨੇਮਾ ਵਿੱਚ ਰਹਿੰਦੀਆਂ ਸਨ ਇਸੇ ਲਈ ਉਨ੍ਹਾਂ ਨੂੰ ਜੁਬਲੀ ਕੁਮਾਰ ਕਹਿੰਦੇ ਸਨ ।
ਕੁਝ ਸਾਲਾਂ ਬਾਅਦ ਰਜਿੰਦਰ ਕੁਮਾਰ ਨੇ ਇੱਕ ਹੋਰ ਜਗ੍ਹਾ ਤੇ ਬੰਗਲਾ ਲੈ ਲਿਆ ਸੀ । ਇਸ ਸਭ ਦੇ ਚਲਦੇ ਰਾਜੇਸ਼ ਖੰਨਾ ਬਾਲੀਵੁੱਡ ਵਿੱਚ ਆਪਣੀ ਪਹਿਚਾਣ ਬਨਾਉਣ ਲੱਗੇ ਹੋਏ ਸਨ, ਉਨ੍ਹਾਂ ਨੂੰ ਇਹ ਬੰਗਲਾ ਬਹੁਤ ਪਸੰਦ ਸੀ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਜਿਸ ਤਰ੍ਹਾਂ ਰਜਿੰਦਰ ਕੁਮਾਰ ਦੀ ਕਿਸਮਤ ਇਸ ਬੰਗਲੇ ਵਿੱਚ ਆਉਣ ਨਾਲ ਬਦਲੀ ਹੈ ਸ਼ਾਇਦ ਉਨ੍ਹਾਂ ਦੀ ਵੀ ਕਿਸਮਤ ਬਦਲ ਜਾਵੇ।
💛 Remembering Rajesh Khanna in his Death Anniversary 29 December 1942 – 18 July 2012He was Indian cinema’s first superstar - Rajesh Khanna’s charisma remains unmatched to this day#LycaGold #RajeshKhanna #Superstar #Legend #Actor #Bollywood #Film #HitFilms #Movies #Remember pic.twitter.com/v92qTBcBvs
— Lyca Gold Radio (@lycagoldradio) July 18, 2023
ਰਾਜੇਸ਼ ਖੰਨਾ ਨੇ ਰਜਿੰਦਰ ਕੁਮਾਰ ਨੂੰ ਇਹ ਬੰਗਲਾ ਉਨ੍ਹਾਂ ਨੂੰ ਵੇਚਣ ਲਈ ਕਿਹਾ ਪਰ ਉਹ ਨਹੀਂ ਮੰਨੇ ਪਰ ਅਖੀਰ ਰਾਜੇਸ਼ ਖੰਨਾ ਕਿਸੇ ਤਰੀਕੇ ਉਨ੍ਹਾਂ ਨੂੰ ਮਨਾ ਲਿਆ ਤੇ ਇਹ ਬੰਗਲਾ ਖਰੀਦ ਲਿਆ। ਰਾਜੇਸ਼ ਖੰਨਾ ਦੇ ਇਸ ਬੰਗਲੇ ਵਿੱਚ ਸ਼ਿਫਟ ਹੁੰਦੇ ਹੀ ਉਹ ਸੁਪਰ ਸਟਾਰ ਬਣ ਗਏ । ਕਹਿੰਦੇ ਹਨ ਕਿ ਇੱਕ ਸਮਾਂ ਸੀ ਜਦੋਂ ਇਸ ਬੰਗਲੇ ਦੇ ਅੰਦਰ ਤੇ ਬਾਹਰ ਦੀ ਰੌਣਕ ਦੇਖਦੇ ਹੀ ਬਣਦੀ ਸੀ ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰਾਜੇਸ਼ ਖੰਨਾ ਨੂੰ ਉਨ੍ਹਾਂ ਦਾ ਪੂਰਾ ਪਰਿਵਾਰ ਇੱਕਲਾ ਛੱਡ ਗਿਆ ਤੇ ਰਾਜੇਸ਼ ਖੰਨਾ ਦੇ ਪ੍ਰਸ਼ੰਸਕਾਂ ਦੀ ਭੀੜ ਵੀ ਕਿਤੇ ਗਾਇਬ ਹੋ ਗਈ।
- PTC PUNJABI