ਪੰਜਾਬੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਵਿਮੀ ਨੇ ਬਾਲੀਵੁੱਡ ਨੂੰ ਦਿੱਤੀਆਂ ਸਨ ਕਈ ਹਿੱਟ ਫ਼ਿਲਮਾਂ, ਮੌਤ ਸਮੇਂ ਅਰਥੀ ਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਸੀ ਮੌਜੂਦ, ਠੇਲੇ ‘ਤੇ ਲੱਦ ਕੇ ਲਿਜਾਈ ਗਈ ਸੀ ਲਾਸ਼
ਬਾਲੀਵੁੱਡ ਇੰਡਸਟਰੀ ‘ਚ ਕਈ ਅਜਿਹੀਆਂ ਹੀਰੋਇਨਾਂ ਹੋਈਆਂ ਹਨ। ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਅਮਿੱਟ ਛਾਪ ਦਰਸ਼ਕਾਂ ਦੇ ਦਿਲਾਂ ‘ਤੇ ਛੱਡੀ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਨਾਮ ਸੀ ਵਿਮੀ। ਵਿਮੀ (Vimi) ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੀ ਸੀ ।ਵਿਮੀ ਆਜ਼ਾਦ ਖਿਆਲ ਔਰਤ ਸੀ ਜੋ ਕਿ ਇੱਕ ਪੰਜਾਬੀ ਪਰਿਵਾਰ ਵਿੱਚੋਂ ਸੀ ।
ਹੋਰ ਪੜ੍ਹੋ : ‘ਕੈਰੀ ਆਨ ਜੱਟਾ-3’ ਸੌ ਕਰੋੜ ਕੱਲਬ ‘ਚ ਹੋਈ ਸ਼ਾਮਿਲ, ਗਿੱਪੀ ਗਰੇਵਾਲ ਨੇ ਪਰਿਵਾਰ ਸਣੇ ਮਨਾਇਆ ਜਸ਼ਨ
ਆਪਣੇ ਪਰਿਵਾਰ ਤੋਂ ਵੱਖ ਹੋ ਕੇ ਉਸ ਨੇ ਇੱਕ ਮਾਰਵਾੜੀ ਕਾਰੋਬਾਰੀ ਨਾਲ ਵਿਆਹ ਕਰਵਾਇਆ ਸੀ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਵਿਮੀ ਵਿਆਹੀ ਹੋਈ ਸੀ ਪਰ ਇਸ ਦਾ ਉਸ ਦੇ ਕਰੀਅਰ ਤੇ ਕੋਈ ਅਸਰ ਨਹੀਂ ਸੀ ਪਿਆ ।ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਉਸ ਦੇ ਦੋ ਬੱਚੇ ਸਨ ਅਤੇ ਸ਼ਿਵ ਅਗਰਵਾਲ ਦੇ ਨਾਲ ਵਿਆਹ ਤੋਂ ਬਾਅਦ ਦੱਸਿਆ ਜਾਂਦਾ ਹੈ ਕੁਝ ਸਮਾਂ ਤੱਕ ਸਭ ਕੁਝ ਠੀਕ ਰਿਹਾ, ਪਰ ਪਤੀ ਨੇ ਵਿਮੀ ਨੂੰ ਛੱਡ ਦਿੱਤਾ ।
ਜਿਸ ਤੋਂ ਬਾਅਦ ਅਦਾਕਾਰਾ ਇਕਲਾਪੇ ਦੀ ਜ਼ਿੰਦਗੀ ਬਤੀਤ ਕਰਨ ਲੱਗੀ ਅਤੇ ਸ਼ਿਵ ਨਾਲ ਵੱਖ ਹੋਣ ਤੋਂ ਬਾਅਦ ਉਹ ਇੱਕ ਹੋਰ ਸ਼ਖਸ ਦੇ ਨਾਲ ਪਿਆਰ ‘ਚ ਪੈ ਗਈ ਅਤੇ ਉਸ ਨੇ ਅਦਾਕਾਰਾ ਨੂੰ ਜਿਸਮਫਰੋਸ਼ੀ ਵੱਲ ਧਕੇਲ ਦਿੱਤਾ ।
ਫ਼ਿਲਮ ‘ਨਾਨਕ ਨਾਮ ਜਹਾਜ਼’ ਦੇ ਨਾਲ ਵਟੋਰੀਆਂ ਸੁਰਖੀਆਂ
ਵਿਮੀ ਨੇ ‘ਨਾਨਕ ਨਾਮ ਜਹਾਜ਼’ ਫ਼ਿਲਮ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ‘ਹਮਰਾਜ਼’ ਫ਼ਿਲਮ ‘ਚ ਕੰਮ ਕਰਨ ਤੋਂ ਬਾਅਦ ਉਸ ਦੇ ਕੋਲ ਫ਼ਿਲਮਾਂ ਦੀ ਲਾਈਨ ਲੱਗ ਗਈ ਸੀ ।ਵਿਮੀ ਦੀ ਪਹਿਲੀ ਫਿਲਮ ਹਮਰਾਜ਼ ਸੀ ਜਿਸ ਰਾਹੀਂ ਉਹ ਸਟਾਰ ਬਣੀ। ਇਸ ਤੋਂ ਬਾਅਦ ਉਹ ਬਚਨ, ਆਬਰੂ ਅਤੇ ਕਈ ਹੋਰ ਫਿਲਮਾਂ ਵਿੱਚ ਨਜ਼ਰ ਆਈ। ਕਿਹਾ ਜਾਂਦਾ ਹੈ ਕਿ ੬੦ ਦੇ ਦਹਾਕੇ 'ਚ ਵੀ ਵਿਮੀ ਇਕ ਫਿਲਮ ਲਈ ੩ ਲੱਖ ਰੁਪਏ ਫੀਸ ਲੈਂਦੀ ਸੀ।
1977 ‘ਚ ਹੋਈ ਸੀ ਮੌਤ
10ਸਾਲਾਂ ਦੇ ਕਾਮਯਾਬ ਕਰੀਅਰ ਤੋਂ ਬਾਅਦ ਵਿਮੀ ਨੇ 1977 ‘ਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਦੱਸਿਆ ਜਾਂਦਾ ਹੈ ਕਿ ਆਖਰੀ ਸਮੇਂ ਵਿਮੀ ਦੀ ਅਰਥੀ ਨੂੰ ਮੋਢਾ ਦੇਣ ਵਾਲਾ ਵੀ ਕੋਈ ਨਹੀਂ ਸੀ ਅਤੇ ਠੇਲੇ ‘ਤੇ ਲੱਦ ਕੇ ਉਸ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਲਿਜਾਇਆ ਗਿਆ ਸੀ ।
- PTC PUNJABI