ਵਿਆਹ ਦੇ ਬੰਧਨ ‘ਚ ਬੱਝੀ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ, ਰਾਣਾ ਰਣਬੀਰ ਨੇ ਕਿਹਾ ‘ਹਰ ਕਿਸੇ ਦੀ ਜ਼ਿੰਦਗੀ ‘ਚ ਆਵੇ ਇਹ ਦਿਨ’
ਰਾਣਾ ਰਣਬੀਰ (Rana Ranbir) ਦੀ ਧੀ ਸੀਰਤ ਰਾਣਾ (Seerat Rana) ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੀਰਤ ਦੁਲਹਨ ਦੇ ਲਿਬਾਸ ‘ਚ ਬਹੁਤ ਹੀ ਸੋਹਣੀ ਲੱਗ ਰਹੀ ਹੈ ਅਤੇ ਉਸ ਦਾ ਲਾਲ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ । ਜਦੋਂਕਿ ਉਸ ਦੇ ਲਾੜੇ ਨੇ ਕਰੀਮ ਰੰਗ ਦਾ ਸੂਟ ਪਹਿਨਿਆ ਹੋਇਆ ਹੈ ।
ਹੋਰ ਪੜ੍ਹੋ : ਸ਼ੈਰੀ ਮਾਨ ਦੀ ਪਤਨੀ ਪਰੀਜ਼ਾਦ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਪਤਨੀ ਦੇ ਨਾਲ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਰਾਣਾ ਰਣਬੀਰ ਵੀ ਧੀ ਦੇ ਹੱਥ ਪੀਲੇ ਕਰਨ ਤੋਂ ਬਾਅਦ ਖੁਸ਼ ਦਿਖਾਈ ਦਿੱਤੇ ਅਤੇ ਧੀ ਦੇ ਨਾਲ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ।
ਇਸ ਤੋਂ ਪਹਿਲਾਂ ਸੰਗੀਤ ਦੀਆਂ ਤਸਵੀਰਾਂ ਹੋਈਆਂ ਸੀ ਵਾਇਰਲ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੀਰਤ ਦੇ ਸੰਗੀਤ ਦੀਆਂ ਤਸਵੀਰਾਂ ਅਤੇ ਵੀਡੀਓ ਕਾਫੀ ਵਾਇਰਲ ਹੋਈਆਂ ਸਨ । ਜਿਸ ‘ਚ ਸੀਰਤ ਨੇ ਗਿੱਧਾ ਪਾਇਆ ਹੀ ਸੀ । ਉਸ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਵੀ ਜਾਗੋ ਦੇ ਦੌਰਾਨ ਬੋਲੀਆਂ ਪਾ ਕੇ ਖੂਬ ਰੌਣਕਾਂ ਲਾਈਆਂ ਸਨ ।
ਰਾਣਾ ਰਣਬੀਰ ਨੇ ਕਿਹਤਾ ‘ਇਹ ਦਿਨ ਸਭ ਦੀ ਜ਼ਿੰਦਗੀ ‘ਚ ਆਵੇ’
ਰਾਣਾ ਰਣਬੀਰ ਨੇ ਇਸ ਤੋਂ ਪਹਿਲਾਂ ਨਾਨਕੇ ਮੇਲ ਅਤੇ ਮਹਿੰਦੀ ਦਾ ਇੱਕ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਸੀ ।
ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ ‘ਨਾਨਕਾ ਮੇਲ ਤੇ ਮਹਿੰਦੀ, ਇਹ ਦਿਨ ਸਭ ਦੀ ਜ਼ਿੰਦਗੀ ‘ਚ ਆਵੇ’ ।
- PTC PUNJABI