ਰਾਣਾ ਰਣਬੀਰ ਨੇ ਪਤਨੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਦੇ ਰਹੇ ਵਧਾਈ

ਰਾਣਾ ਰਣਬੀਰ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਫੁੱਲਾਂ ਭਰੀ ਚੰਗੇਰ ਨੀ ਇੱਕ ਫੁੱਲ ਚਾਵਾਂ ਦਾ’ ।

Reported by: PTC Punjabi Desk | Edited by: Shaminder  |  May 31st 2023 10:58 AM |  Updated: May 31st 2023 10:58 AM

ਰਾਣਾ ਰਣਬੀਰ ਨੇ ਪਤਨੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਦੇ ਰਹੇ ਵਧਾਈ

ਰਾਣਾ ਰਣਬੀਰ ਨੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਫੁੱਲਾਂ ਭਰੀ ਚੰਗੇਰ ਨੀ ਇੱਕ ਫੁੱਲ ਚਾਵਾਂ ਦਾ’ । ਇਸ ਤੋਂ ਲੱਗਦਾ ਹੈ ਕਿ ਰਾਣਾ ਰਣਬੀਰ ਦੇ ਘਰ ਕੋਈ ਸ਼ੁਭ ਕਾਰਜ ਹੋਣ ਜਾ ਰਿਹਾ ਹੈ । ਕਿਉਂਕਿ ਉਨ੍ਹਾਂ ਦੀ ਪਤਨੀ ਨੇ ਸ਼ਗਨਾਂ ਵਾਲੀ ਟੋਕਰੀ ਹੱਥ ‘ਚ ਫੜੀ ਹੋਈ ਹੈ ਅਤੇ ਦੋਵੇਂ ਪਤੀ ਪਤਨੀ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ-3’ ਦੇ ਲਾਂਚ ਦੌਰਾਨ ਆਮਿਰ ਖ਼ਾਨ ਨੇ ਪਾਇਆ ਖੂਬ ਭੰਗੜਾ, ਵੀਡੀਓ ਹੋ ਰਿਹਾ ਵਾਇਰਲ

ਰਾਣਾ ਰਣਬੀਰ ਨੂੰ ਮਿਲ ਰਹੀ ਵਧਾਈ 

 ਜਿਉਂ ਹੀ ਰਾਣਾ ਰਣਬੀਰ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਅਦਾਕਾਰਾ ਰੁਪਿੰਦਰ ਰੂਪੀ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਅਦਾਕਾਰ ਬਲਰਾਜ ਸਿਆਲ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ ।

ਇਸ ਤੋਂ ਇਲਾਵਾ ਕੁੰਵਰ ਬਰਾੜ ਮਿਊਜ਼ਿਕ ਦੇ ਵੱਲੋਂ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਗਿਆ ਹੈ । ਦੱਸ ਦਈਏ ਕਿ ੨੦੨੧ ‘ਚ ਰਾਣਾ ਰਣਬੀਰ ਨੇ ਆਪਣੀ ਧੀ ਸੀਰਤ ਦੀ ਮੰਗਣੀ ਕੀਤੀ ਸੀ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਪਰਿਵਾਰ ‘ਚ ਹੁਣ ਮੁੜ ਤੋਂ ਸ਼ਾਇਦ ਕੋਈ ਖੁਸ਼ੀਆਂ ਦਾ ਮੌਕਾ ਆਇਆ ਹੈ । 

ਰਾਣਾ ਰਣਬੀਰ ਦਾ ਵਰਕ ਫਰੰਟ 

ਰਾਣਾ ਰਣਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਜਿੱਥੇ ਵਧੀਆ ਅਦਾਕਾਰ ਹਨ । ਉੱਥੇ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ । ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ ਦੀ ਕਹਾਣੀ ਅਤੇ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network