ਛੋਟੀ ਧੀ ਦੇ ਜਨਮ ਤੋਂ ਬਾਅਦ ਦੁਖੀ ਹੋ ਗਏ ਸਨ ਰਾਜੇਸ਼ ਖੰਨਾ, ਨਹੀਂ ਵੇਖਿਆ ਸੀ ਧੀ ਦਾ ਚਿਹਰਾ, ਰਿੰਕੀ ਖੰਨਾ ਦੇ ਜਨਮ ਦਿਨ ‘ਤੇ ਜਾਣੋ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਕਿੱਸਾ
ਰਿੰਕੀ ਖੰਨਾ (Rinke Khanna) ਦਾ ਅੱਜ ਜਨਮ ਦਿਨ (Birthday) ਹੈ । ਪਰ ਰਿੰਕੀ ਖੰਨਾ ਆਪਣੇ ਮਾਪਿਆਂ ਦੇ ਵਾਂਗ ਬਾਲੀਵੁੱਡ ‘ਚ ਉਹ ਮੁਕਾਮ ਨਾ ਬਣਾ ਸਕੀ ਜੋ ਕਿ ਉਸ ਦੇ ਮਾਤਾ ਪਿਤਾ ਨੇ ਬਣਾਇਆ ਸੀ । ਕੁਝ ਕੁ ਫ਼ਿਲਮਾਂ ‘ਚ ਨਜ਼ਰ ਆਉਣ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ਅਤੇ ਹਮੇਸ਼ਾ ਦੇ ਲਈ ਗਲੈਮਰਸ ਦੀ ਦੁਨੀਆ ਤੋਂ ਕਿਨਾਰਾ ਕਰ ਲਿਆ ਸੀ । ਅੱਜ ਰਿੰਕੀ ਖੰਨਾ ਦਾ ਜਨਮ ਦਿਨ ਹੈ ਅਤੇ ਅਸੀਂ ਅੱਜ ਤੁਹਾਨੂੰ ਰਿੰਕੀ ਖੰਨਾ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਾਂਗੇ ।
ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਪਰਿਵਾਰ ਦੇ ਨਾਲ ਗਈ ਵੈਕੇਸ਼ਨ ‘ਤੇ ,ਬੋਟਿੰਗ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਰਿੰਕੀ ਰਾਜੇਸ਼ ਖੰਨਾ ਤੇ ਡਿੰਪਲ ਕਪਾਡੀਆ ਦੀ ਛੋਟੀ ਧੀ
ਰਿੰਕੀ ਖੰਨਾ ਰਾਜੇਸ਼ ਅਤੇ ਡਿੰਪਲ ਕਪਾਡੀਆ ਦੀ ਛੋਟੀ ਧੀ ਹੈ । ਆਪਣੀ ਵੱਡੀ ਧੀ ਟਵਿੰਕਲ ਖੰਨਾ ਦੇ ਜਨਮ ‘ਤੇ ਰਾਜੇਸ਼ ਖੰਨਾ ਬੜੇ ਖੁਸ਼ ਹੋਏ ਸਨ । ਉਹ ਆਪਣੀ ਵੱਡੀ ਧੀ ‘ਤੇ ਜਾਨ ਛਿੜਕਦੇ ਸਨ । ਪਰ ਜਦੋਂ ਉਨ੍ਹਾਂ ਦੀ ਛੋਟੀ ਬੇਟੀ ਰਿੰਕੀ ਦਾ ਜਨਮ ਹੋਇਆ ਤਾਂ ਸਥਿਤੀ ਬਿਲਕੁਲ ਇਸ ਦੇ ਉਲਟ ਹੋ ਗਈ ਸੀ । ਰਾਜੇਸ਼ ਖੰਨਾ ਨੇ ਧੀ ਦਾ ਚਿਹਰਾ ਤੱਕ ਨਹੀਂ ਸੀ ਵੇਖਣਾ ਪਸੰਦ ਕਰਦੇ । ਇੱਥੋਂ ਤੱਕ ਕਿ ਧੀ ਦਾ ਨਾਮ ਵੀ ਰੱਖਣਾ ਭੁੱਲ ਗਏ ਸਨ ।
ਮੀਡੀਆ ਰਿਪੋਰਟਸ ਮੁਤਾਬਕ ਰਾਜੇਸ਼ ਦੇ ਨਾਲ ਵਿਆਹ ਤੋਂ ਬਾਅਦ ਡਿੰਪਲ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ਅਤੇ ਰਾਜੇਸ਼ ਖੰਨਾ ਦੇ ਮੁਤਾਬਕ ਹੀ ਆਪਣੀ ਜ਼ਿੰਦਗੀ ਜਿਉਣ ਲੱਗ ਪਈ ਸੀ । ਇਸ ਦੇ ਨਾਲ ਹੀ ਉਹ ਤਣਾਅ ‘ਚ ਰਹਿਣ ਲੱਗ ਪਈ ਸੀ ਅਤੇ ਇਸੇ ਦੌਰਾਨ ਅਦਾਕਾਰਾ ਦੂਜੀ ਵਾਰ ਪ੍ਰੈਗਨੇਂਟ ਹੋ ਗਈ ਸੀ । ਉਸ ਨੇ 1977 ‘ਚ ਆਪਣੀ ਦੂਜੀ ਧੀ ਨੂੰ ਜਨਮ ਦਿੱਤਾ ਸੀ । ਰਾਜੇਸ਼ ਖੰਨਾ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਘਰ ਬੇਟਾ ਹੋਵੇਗਾ । ਪਰ ਰਿੰਕੀ ਦੇ ਜਨਮ ਨੇ ਉਨ੍ਹਾਂ ਨੂੰ ਨਿਰਾਸ਼ ਕਰ ਦਿੱਤਾ ਸੀ । ਉਨ੍ਹਾਂ ਨੇ ਆਪਣੀ ਦੂਜੀ ਧੀ ਦਾ ਚਿਹਰਾ ਤੱਕ ਨਹੀਂ ਸੀ ਵੇਖਿਆ ਅਤੇ ਨਾਂ ਹੀ ਉਸ ਦਾ ਕੋਈ ਨਾਮ ਰੱਖਿਆ ਸੀ ।
ਲੰਡਨ ‘ਚ ਰਹਿੰਦੀ ਹੈ ਰਿੰਕੀ ਖੰਨਾ
ਰਿੰਕੀ ਖੰਨਾ ਨੇ ਸਾਲ ੨੦੦੩ ‘ਚ ਬਿਜਨੇਸਮੈਨ ਸਮੀਰ ਸਰਨ ਦੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਹ ਆਪਣੇ ਪਤੀ ਅਤੇ ਬੇਟੀ ਦੇ ਨਾਲ ਲੰਡਨ ‘ਚ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਪਰਿਵਾਰ ਦੇ ਨਾਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ ।
- PTC PUNJABI