ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਪਾਕਿਸਤਾਨੀ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇ ਨਾਲ ਕੀਤਾ ਜਾਵੇਗਾ ਸਨਮਾਨਿਤ
ਗੁਰਦਾਸ ਮਾਨ (Gurdas Maan) ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕਾਂ ਚੋਂ ਇੱਕ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਗੁਰਦਾਸ ਮਾਨ ਨੂੰ ਪਾਕਿਸਤਾਨੀ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ।
ਹੋਰ ਪੜ੍ਹੋ : ਨਿਮਰਤ ਖਹਿਰਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਲਈ ਕੀਤਾ ਸੰਘਰਸ਼
ਇਹ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਦੇ ਵੱਲੋਂ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਕਹਾਣੀਕਾਰ ਵਰਿਆਮ ਸੰਧੂ, ਪੰਜਾਬੀ ਕਵੀ ਰਵਿੰਦਰ ਰਵੀ ਨੂੰ ਇਸ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ।
Waris Shah International Award 2022-23 Winners: 1. Waryam Singh Sandhu ਵਰਿਆਮ ਸਿੰਘ ਸੰਧੂ top Punjabi Story Writer 2. Ravinder Ravi ਰਵਿੰਦਰ ਰਵੀ top Punjabi Poet 3. Gurdas Mann top Punjabi SingerCONGRATULATIONS,ਵਧਾਈਆਂ,مبارکاں other names 'll be announced later pic.twitter.com/1Im77og0ga
— ILYAS GHUMMAN (@ILYASGHUMMAN5) August 7, 2023
ਗੁਰਦਾਸ ਮਾਨ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੀਤਾ ਕੰਮ
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ । ਉਨ੍ਹਾਂ ਨੇ ‘ਨਨਕਾਣਾ’, ‘ਦਿਲ ਵਿਲ ਪਿਆਰ ਵਿਆਰ’, ‘ਮਿੰਨੀ ਪੰਜਾਬ’, ‘ਯਾਰੀਆ’, ‘ਸ਼ਹੀਦ-ਏ-ਮੁਹੱਬਤ’ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਦੇ ਨਾਲ ਦਰਸ਼ਕਾਂ ਦ ਦਿਲ ਜਿੱਤਿਆ ।
ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਗੁਰਦਾਸ ਮਾਨ ਨੇ ਹਮੇਸ਼ਾ ਹੀ ਆਪਣੇ ਗੀਤਾਂ ‘ਚ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਭਾਵੇਂ ਉਹ ‘ਲੱਖ ਪ੍ਰਦੇਸੀ ਹੋਈਏ’, ‘ਪਿੰਡ ਦੀਆਂ ਗਲੀਆਂ’, ‘ਰੋਟੀ’ ਸਣੇ ਕਈ ਗੀਤ ਹਨ । ਜਿਨ੍ਹਾਂ ‘ਚ ਉਨ੍ਹਾਂ ਨੇ ਮਿਹਨਤ, ਹੱਕ ਹਲਾਲ ਦੀ ਰੋਜ਼ੀ ਰੋਟੀ ਅਤੇ ਆਪਣੇ ਦੇਸ਼ ਦੇ ਨਾਲ ਮੋਹ ਦੀ ਗੱਲ ਕੀਤੀ ਹੈ ।
- PTC PUNJABI