Diljit Dosanjh: ਲੱਖਾਂ ਦਿਲਾਂ ਦੀ ਧੜਕਨ ਬਣੇ ਦਿਲਜੀਤ ਦੋਸਾਂਝ ਦਾ ਜਾਣੋ ਕਿਸ ਲਈ ਧੜਕਦਾ ਹੈ ਦਿਲ, ਗਾਇਕ ਨੇ ਕੀਤਾ ਖੁਲਾਸਾ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੰਗੀਤ ਦੀ ਦੁਨੀਆਂ ਦਾ ਇੱਕ ਚਰਚਿਤ ਨਾਂਅ ਹਨ। ਆਪਣੀ ਗਾਇਕੀ ਦੇ ਨਾਲ ਦੇਸ਼ ਵਿਦੇਸ਼ ਬੈਠੇ ਫੈਨਜ਼ ਦੇ ਦਿਲਾਂ ਦੀ ਧੜਕਨ ਬਣੇ ਦਿਲਜੀਤ ਦੋਸਾਂਝ ਦਾ ਦਿਲ ਕਿਸੇ 'ਤੇ ਆਇਆ ਹੈ। ਹੁਣ ਦਿਲਜੀਤ ਦੋਸਾਂਝ ਦਾ ਦਿਲ ਕਿਸ ਦੇ ਲਈ ਧੜਕਦਾ ਹੈ, ਇਸ ਦਾ ਖੁਲਾਸਾ ਖੁਦ ਗਾਇਕ ਵੱਲੋਂ ਕੀਤਾ ਗਿਆ ਹੈ।

Reported by: PTC Punjabi Desk | Edited by: Pushp Raj  |  August 21st 2023 09:00 AM |  Updated: August 21st 2023 01:12 AM

Diljit Dosanjh: ਲੱਖਾਂ ਦਿਲਾਂ ਦੀ ਧੜਕਨ ਬਣੇ ਦਿਲਜੀਤ ਦੋਸਾਂਝ ਦਾ ਜਾਣੋ ਕਿਸ ਲਈ ਧੜਕਦਾ ਹੈ ਦਿਲ, ਗਾਇਕ ਨੇ ਕੀਤਾ ਖੁਲਾਸਾ

Diljit Dosanjh Has a crush on This Star: ਮਸ਼ਹੂਰ ਪੰਜਾਬੀ  ਗਾਇਕ ਦਿਲਜੀਤ ਦੋਸਾਂਝ (Diljit Dosanjh )  ਸੰਗੀਤ ਦੀ ਦੁਨੀਆਂ ਦਾ ਇੱਕ ਚਰਚਿਤ ਨਾਂਅ ਹਨ। ਆਪਣੀ ਗਾਇਕੀ ਦੇ ਨਾਲ ਦੇਸ਼ ਵਿਦੇਸ਼ ਬੈਠੇ ਫੈਨਜ਼ ਦੇ ਦਿਲਾਂ ਦੀ ਧੜਕਨ ਬਣੇ ਦਿਲਜੀਤ ਦੋਸਾਂਝ ਦਾ ਦਿਲ ਕਿਸੇ 'ਤੇ ਆਇਆ ਹੈ। ਹੁਣ ਦਿਲਜੀਤ ਦੋਸਾਂਝ ਦਾ ਦਿਲ ਕਿਸ ਦੇ ਲਈ ਧੜਕਦਾ ਹੈ, ਇਸ ਦਾ ਖੁਲਾਸਾ ਖੁਦ ਗਾਇਕ ਵੱਲੋਂ ਕੀਤਾ ਗਿਆ ਹੈ। 

ਕੋਚੈਲਾ 'ਚ ਆਪਣੇ ਅਨੋਖੇ ਅੰਦਾਜ਼ ਦੇ ਚੱਲਦੇ ਦਿਲਜੀਤ ਦੋਸਾਂਝ ਅਕਸਰ ਸੋਸ਼ਲ ਮੀਡੀਆ 'ਤੇ ਲਗਾਤਾਰ  ਸੁਰਖੀਆਂ 'ਚ ਰਹਿੰਦੇ ਹਨ। ਜੇਕਰ ਦਿਲਜੀਤ ਦੋਸਾਂਝਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਖ਼ੁਦ ਦੀ ਜ਼ਿੰਦਗੀ ਨੂੰ ਕਾਫੀ ਨਿੱਜੀ ਰੱਖਦੇ ਹਨ ਤੇ ਕਦੇ ਵੀ ਪਰਿਵਾਰ ਜਾਂ ਪਰਿਵਾਰਕ ਮੈਂਬਰਾਂ ਬਾਰੇ ਪਬਲਿਕ ਵਿੱਚ ਜ਼ਿਆਦਾ ਗੱਲਬਾਤ ਨਹੀਂ ਕਰਦੇ।  ਹਾਲਾਂਕਿ ਦਿਲਜੀਤ ਦੋਸਾਂਝ ਜਦੋਂ ਵੀ ਕਿਸੇ ਸ਼ੋਅ ਦਾ ਹਿੱਸਾ ਬਣੇ ਹਨ, ਤਾਂ ਉਨ੍ਹਾਂ ਆਪਣੇ ਦਿਲ ਦੀ ਗੱਲ ਪ੍ਰਸ਼ੰਸਕਾਂ ਦੇ ਸਾਹਮਣੇ ਖੁੱਲ੍ਹ ਕੇ ਰੱਖੀ ਹੈ। ਇਸ ਵਿਚਾਲੇ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਦਿਲਜੀਤ ਦਾ ਕ੍ਰਸ਼ ਕੌਣ ਹੈ ਆਖਿਰ ਕੌਣ ਹੈ ਉਹ ਖੂਬਸੂਰਤ ਹਸੀਨਾ ਜਿਸ ਲਈ ਦਿਲਜੀਤ ਦਾ ਦਿਲ ਧੜਕਦਾ ਹੈ। 

ਦਰਅਸਲ, ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ 'ਚ ਆਪਣੇ ਗੀਤਾਂ ਅਤੇ ਅਦਾਕਾਰੀ ਨਾਲ ਪਛਾਣ ਬਨਾਉਣ ਵਾਲੇ ਦਿਲਜੀਤ ਦੋਸਾਂਝ ਨੇ ਇਸ ਚੈਟ ਸ਼ੋਅ 'ਚ ਦੱਸਿਆ ਕਿ ਹਾਲੀਵੁੱਡ ਸਟਾਰ ਕਾਇਲੀ ਜੇਨਰ ਉਨ੍ਹਾਂ ਦੀ ਕ੍ਰਸ਼ ਹੈ। ਹਾਲਾਂਕਿ ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਕਰੀਨਾ ਕਪੂਰ ਨੂੰ ਵੀ ਆਪਣਾ ਕ੍ਰਸ਼ ਦੱਸਿਆ ਸੀ। ਦਿਲਜੀਤ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਪੰਜਾਬੀ ਗਾਇਕਾ ਨੀਰੂ ਬਾਜਵਾ ਕਾਇਲੀ ਜੇਨਰ ਵਾਂਗ ਦਿਖਦੀ ਹੈ। ਉਸ ਦੌਰਾਨ ਲੋਕਾਂ ਦਾ ਇਹੀ ਕਹਿਣਾ ਸੀ ਇਸ ਲਈ ਪਹਿਲਾ ਨੀਰੂ ਬਾਜਵਾ ਨਾਲ ਕਈ ਫਿਲਮਾਂ ਕਰਦੇ ਸੀ।  

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨਾਲ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਸਰਦਾਰ ਜੀ, ਜੱਟ ਰੋਮਾਂਟਿਕ ਵਰਗੀਆਂ ਕਈ ਫਿਲਮਾਂ ਵਿੱਚ ਇਸ ਜੋੜੀ ਨੂੰ ਦੇਖਿਆ ਜਾ ਚੁੱਕਿਆ ਹੈ।

ਹੋਰ ਪੜ੍ਹੋ: Sonam Bajwa : ਟ੍ਰੈਡਸ਼ੀਨਲ ਡਰੈਸ ਪਾ ਸੋਨਮ ਬਾਜਵਾ ਨੇ ਲੁੱਟਿਆ ਫੈਨਜ਼ ਦਾ ਦਿਲ, ਵੇਖੋ ਅਦਾਕਾਰਾ ਦੀ ਮਨਮੋਹਕ ਤਸਵੀਰਾਂ 

ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਖਾਈ ਦੇਣਗੇ। ਇਸ ਫਿਲਮ ਵਿੱਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਅਹਿਮ ਭੂਮਿਕਾ ਨਜ਼ਰ ਆਵੇਗੀ। ਇਸ ਦੇ ਨਾਲ ਹੀ ਦਿਲਜੀਤ ਦੇ ਫੈਨਜ਼ ਉਨ੍ਹਾਂ ਦੀ ਅਪਕਮਿੰਗ ਐਲਬਮ 'Ghost' ਨੂੰ ਲੈ ਕੇ ਉਤਸ਼ਾਹਿਤ ਹਨ ਜਲਦ ਹੀ ਇਸ ਦੇ ਰਿਲੀਜ਼ ਹੋਣ ਦੀ ਉਮੀਦ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network