ਪ੍ਰਿਯੰਕਾ ਚੋਪੜਾ ਦੇ ਭਰਾ ਨੇ ਕਰਵਾਈ ਮੰਗਣੀ, ਅਦਾਕਾਰਾ ਨੇ ਮੰਗਣੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਭਰਾ ਨੇ ਆਪਣੀ ਗਰਲ ਫ੍ਰੈਂਡ ਨੀਲਮ ਦੇ ਨਾਲ ਮੰਗਣੀ ਕਰਵਾ ਲਈ ਹੈ । ਜਿਸ ਦੀਆਂ ਤਸਵੀਰਾਂ ਅਦਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

Reported by: PTC Punjabi Desk | Edited by: Shaminder  |  August 28th 2024 03:36 PM |  Updated: August 28th 2024 03:36 PM

ਪ੍ਰਿਯੰਕਾ ਚੋਪੜਾ ਦੇ ਭਰਾ ਨੇ ਕਰਵਾਈ ਮੰਗਣੀ, ਅਦਾਕਾਰਾ ਨੇ ਮੰਗਣੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra)ਦੇ ਭਰਾ ਨੇ ਆਪਣੀ ਗਰਲ ਫ੍ਰੈਂਡ ਨੀਲਮ ਦੇ ਨਾਲ ਮੰਗਣੀ ਕਰਵਾ ਲਈ ਹੈ । ਜਿਸ ਦੀਆਂ ਤਸਵੀਰਾਂ ਅਦਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿਯੰਕਾ ਆਪਣੀ ਹੋਣ ਵਾਲੀ ਭਾਬੀ ਦੇ ਨਾਲ ਨਜ਼ਰ ਆ ਰਹੀ ਹੈ।ਸਿਧਾਰਥ ਚੋਪੜਾ ਤੇ ਨੀਲਮ ਦੀ ਮੰਗਣੀ ਦੇ ਮੌਕੇ ‘ਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰ ਅਤੇ ਦੋਸਤ ਵੀ ਨਜ਼ਰ ਆਏ । ਇਸ ਦੇ ਨਾਲ ਹੀ ਨੀਲਮ ਦੇ ਕਜ਼ਨ ਤੇ ਅਦਾਕਾਰਾ ਮਨਾਰਾ ਚੋਪੜਾ ਵੀ ਨਜ਼ਰ ਆਏ ।

 ਹੋਰ ਪੜ੍ਹੋ : ਪ੍ਰਸਿੱਧ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਸੋਗ

ਪ੍ਰਿਯੰਕਾ ਦੀ ਹੋਣ ਵਾਲੀ ਭਾਬੀ ਵੀ ਹੈ ਅਦਾਕਾਰਾ 

ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਹੋਣ ਵਾਲੀ ਭਾਬੀ ਨੀਲਮ ਉਪਾਧਿਆਏ ਵੀ ਇੱਕ ਵਧੀਆ ਅਦਾਕਾਰਾ ਹੈ ਅਤੇ ਉਸ ਨੇ ਕਈ ਤਮਿਲ ਤੇ ਤੇਲਗੂ ਫ਼ਿਲਮਾਂ ‘ਚ ਕੰਮ ਕੀਤਾ ਹੈ। ਨੀਲਮ ਨੂੰ ਪਹਿਲਾ ਬ੍ਰੇਕ ਐੱਮਟੀਵੀ ਤੋਂ ਮਿਲਿਆ ਸੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦੇ ਲਈ ਵੀ ਆਫਰ ਆਉਣੇ ਸ਼ੁਰੁ ਹੋ ਗਏ।

ਉਸ  ਨੇ ਸਾਲ 2012 ‘ਚ ਫ਼ਿਲਮ ‘ਮਿਸਟਰ-7’ ਦੇ ਨਾਲ ਅਦਾਕਾਰੀ ‘ਚ ਡੈਬਿਊ ਕੀਤਾ ਸੀ । ਪ੍ਰਿਯੰਕਾ ਚੋਪੜਾ ਤੇ ਅਦਾਕਾਰਾ ਨੀਲਮ ਦੀ ਰਿਲੇਸ਼ਨਸ਼ਿਪ ਕਾਫੀ ਸਮੇਂ ਤੋਂ ਸੁਰਖੀਆਂ ਵਟੋਰ ਰਹੀ ਸੀ ।ਦੋਨਾਂ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਬਹੁਤ ਨਿੱਜੀ ਰੱਖਿਆ ਸੀ।ਨੀਲਮ ਤੇ ਸਿਧਾਰਥ ਨੂੰ ਪ੍ਰਿਯੰਕਾ ਤੇ ਨਿੱਕ ਜੋਨਾਸ ਦੀ ਇੱਕ ਹੋਲੀ ਪਾਰਟੀ ‘ਚ ਇੱਕਠਿਆਂ ਵੇਖਿਆ ਗਿਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network