ਬਜ਼ਾਰਾਂ ‘ਚ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਦੀ ਭਰਮਾਰ
ਰੱਖੜੀ (Rakhi 2023) ਦੇ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ ।ਅਜਿਹੇ ‘ਚ ਬਜ਼ਾਰਾਂ ਵਿੱਚ ਵੀ ਵੱਖ ਵੱਖ ਵੈਰਇਟੀ ਦੀਆਂ ਰੱਖੜੀਆਂ ਮਿਲ ਰਹੀਆਂ ਹਨ । ਭੈਣਾਂ ਆਪਣੇ ਭਰਾਵਾਂ ਦੇ ਲਈ ਰੱਖੜੀਆਂ ਖਰੀਦ ਰਹੀਆਂ ਹਨ । ਪਰ ਇੱਕ ਖ਼ਾਸ ਤਰ੍ਹਾਂ ਦੀ ਰੱਖੜੀ ਵੀ ਇਸ ਵਾਰ ਬਜ਼ਾਰ ‘ਚ ਉਪਲਬਧ ਹੈ । ਉਹ ਹੈ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀ ।
ਜਿਸ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਲੱਗੀ ਹੋਈ ਹੈ ਅਤੇ ਇਸ ਰੱਖੜੀ ਨੂੰ ਲੈ ਕੇ ਬੱਚਿਆਂ ‘ਚ ਵੀ ਕਾਫੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ ।
ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨਦੀਆਂ ਨੇ ਪ੍ਰੇਮ ਰੂਪੀ ਧਾਗਾ
ਰੱਖੜੀ ਦਾ ਤਿਉਹਾਰ 30ਅਤੇ 31 ਅਗਸਤ ਦੋ ਦਿਨ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ । ਭਰਾ ਵੀ ਆਪਣੀਆਂ ਭੈਣਾਂ ਨੂੰ ਤੋਹਫ਼ੇ ਦੇ ਰੂਪ ‘ਚ ਕੁਝ ਨਾ ਕੁਝ ਦਿੰਦੇ ਹਨ ਅਤੇ ਉਨ੍ਹਾਂ ਦੇ ਹਰ ਦੁੱਖ ਸੁੱਖ ‘ਚ ਸ਼ਾਮਿਲ ਹੁੰਦੇ ਹਨ ।
ਇਸ ਦਿਨ ਭੈਣਾਂ ਆਪਣੇ ਵੀਰਾਂ ਦੀ ਲੰਮੀ ਉਮਰ ਦੇ ਨਾਲ ਨਾਲ ਆਪਣੀ ਉਮਰ ਵੀ ਭਰਾ ਨੂੰ ਲੱਗ ਜਾਣ ਦੀ ਅਸੀਸ ਦਿੰਦੀਆਂ ਹਨ । ਇਸ ਦਿਨ ਜੋ ਭੈਣਾਂ ਆਪਣੇ ਸਹੁਰੇ ਹੁੰਦੀਆਂ ਹਨ ਉਹ ਆਪਣੇ ਭਰਾਵਾਂ ਨੂੰ ਰੱਖੜੀ ਬੰਨਣ ਦੇ ਲਈ ਪੇਕੇ ਜਾਂਦੀਆਂ ਹਨ ਅਤੇ ਸਾਰਾ ਸਾਲ ਇਸ ਦਿਨ ਦੀ ਬੇਸਬਰੀ ਦੇ ਨਾਲ ਉਡੀਕ ਕਰਦੀਆਂ ਹਨ ।
- PTC PUNJABI