Parineeti-Raghav Wedding: ਅਰਦਾਸ ਨਾਲ ਸ਼ੁਰੂ ਹੋਈ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ, ਵੇਖੋ ਵੀਡੀਓ

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਦੋਵਾਂ ਦੇ ਘਰਾਂ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਹੈ। ਇਹ ਜੋੜਾ 24 ਸਤੰਬਰ ਨੂੰ ਉਦੈਪੁਰ 'ਚ ਵਿਆਹ ਕਰੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਆਹ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ ਗੁਰੂਘਰ ਵਿਖੇ ਅਰਦਾਸ ਕਰਨ ਨਾਲ ਸ਼ੁਰੂ ਹੋਇਆਂ।

Reported by: PTC Punjabi Desk | Edited by: Pushp Raj  |  September 20th 2023 11:50 AM |  Updated: September 20th 2023 02:30 PM

Parineeti-Raghav Wedding: ਅਰਦਾਸ ਨਾਲ ਸ਼ੁਰੂ ਹੋਈ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ, ਵੇਖੋ ਵੀਡੀਓ

Parineeti-Raghav Wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ  (Parineeti-Raghav Wedding) ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਉਹ ਇਸ ਜੋੜੀ ਦੇ ਵਿਆਹ ਨਾਲ ਜੁੜੀ ਹਰ ਅਪਡੇਟ ਜਾਨਣਾ ਚਾਹੁੰਦੇ ਹਨ। ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਤੇ ਇਸ ਦੀ ਸ਼ੁਰੂਆਤ ਗੁਰਘਰ 'ਚ ਅਰਦਾਸ ਕਰਕੇ ਕੀਤੀ ਗਈ। 

ਦੱਸ ਦਈਏ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੇ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਦੋਵਾਂ ਦੇ ਘਰਾਂ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਹੈ। ਇਹ ਜੋੜਾ 24 ਸਤੰਬਰ ਨੂੰ ਉਦੈਪੁਰ 'ਚ ਵਿਆਹ ਕਰੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਆਹ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ ਗੁਰੂਘਰ ਵਿਖੇ ਅਰਦਾਸ ਕਰਨ ਨਾਲ ਸ਼ੁਰੂ ਹੋਇਆਂ।

ਅਰਦਾਸ ਨਾਲ ਹੋਈ ਵਿਆਹ ਤੋਂ ਸਮਾਗਮਾਂ ਦੀ ਸ਼ੁਰੂਆਤ 

ਇਸ ਮੌਕੇ ਲਾੜੇ ਯਾਨੀ ਕਿ ਰਾਘਵ ਚੱਢਾ ਦੇ ਘਰ ਇੱਕ ਛੋਟਾ ਜਿਹਾ ਸਮਾਗਮ ਰੱਖਿਆ ਗਿਆ, ਜਿਸ 'ਚ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਨਜ਼ਦੀਕੀ ਦੋਸਤ ਸ਼ਾਮਿਲ ਹੋਏ। ਇਸ ਦੇ ਲਈ ਪੰਡਾਰਾ ਰੋਡ 'ਤੇ ਸਥਿਤ ਆਮ ਆਦਮੀ ਪਾਰਟੀ (ਆਪ) ਨੇਤਾ ਰਾਘਵ ਚੱਢਾ ਦੇ ਐਮਪੀ ਫਲੈਟ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਘਰ ਦੀ ਸਜਾਵਟ ਦੇ ਵੀਡੀਓ ਵੀ ਸਾਹਮਣੇ ਆਏ ਹਨ ਜੋ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

ਹੋਰ ਪੜ੍ਹੋ: Barbie Maan: ਬਾਰਬੀ ਮਾਨ ਬਨਣਾ ਚਾਹੁੰਦੀ ਸੀ ਡਾਕਟਰ , ਪਰ ਕਿਸਮਤ ਨੇ ਬਣਾਇਆ ਗਾਇਕਾ, ਜਾਣੋ ਕਿਵੇਂ ਸ਼ੁਰੂ ਹੋਇਆ ਗਾਇਕੀ ਦਾ ਸਫਰ 

ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਅੱਜ ਦੁਪਹਿਰ 3 ਵਜੇ 'ਆਪ' ਆਗੂ ਦੇ ਘਰ ਮਹਿੰਦੀ ਦੀ ਰਸਮ ਸ਼ੁਰੂ ਹੋਵੇਗੀ। ਖਬਰਾਂ ਦੀ ਮੰਨੀਏ ਤਾਂ ਇਹ ਜੋੜਾ 23 ਅਤੇ 24 ਸਤੰਬਰ ਨੂੰ ਹੋਣ ਵਾਲੇ ਵਿਆਹ ਦੇ ਜਸ਼ਨ ਲਈ ਜਲਦ ਹੀ ਉਦੈਪੁਰ ਲਈ ਰਵਾਨਾ ਹੋਣ ਵਾਲਾ ਹੈ। 24 ਸਤੰਬਰ ਨੂੰ, ਜੋੜਾ ਉਦੈਪੁਰ ਦੇ ਆਲੀਸ਼ਾਨ ਦਿ ਲੀਲਾ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ।  ਦੱਸ ਦੇਈਏ ਕਿ ਪਰਿਣੀਤੀ ਦੇ ਮੁੰਬਈ ਵਾਲੇ ਘਰ ਨੂੰ ਵੀ ਲਾਈਟਾਂ ਨਾਲ ਸਜਾਇਆ ਗਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network