ਪਰਿਣੀਤੀ ਚੋਪੜਾ ਨੇ ਅਮਰ ਸਿੰਘ ਚਮਕੀਲਾ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਬੀਟੀਐਸ ਤਸਵੀਰਾਂ , ਬਾਦਸ਼ਾਹ ਨੇ ਕੀਤੀ ਖਾਸ ਟਿੱਪਣੀ
Parineeti Chopra BTS pictures From Film Chamkila: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਪਰਿਣੀਤੀ ਚੋਪੜਾ ਨੇ ਆਪਣੇ ਇਸ ਫਿਲਮ ਤੋਂ ਬੀਟੀਐਸ ਤਸਵੀਰਾਂ ਸ਼ੇਅਰ ਕੀਤੀਆ ਹਨ, ਜਿਨ੍ਹਾਂ 'ਤੇ ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਨੇ ਵੀ ਰਿਐਕਸ਼ਨ ਦਿੱਤਾ ਹੈ।
ਦੱਸ ਦਈਏ ਕਿ ਅਦਾਕਾਰੀ ਦੇ ਨਾਲ -ਨਾਲ ਪਰਿਣੀਤੀ ਚੋਪੜਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਨ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਪਰਿਣੀਤੀ ਚੋਪੜਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਅਮਰ ਸਿੰਘ ਚਮਕੀਲਾ' ਤੋਂ ਆਪਣੀ ਕੁਝ ਬੀਟੀਐਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਸ਼ੇਅਰ ਕਰਦਿਆਂ ਪਰਿਣੀਤੀ ਨੇ ਲਿਖਿਆ ਮੇਰੀ ਗਲੈਮ ਟੀਮ ਨੂੰ ਸ਼ੁਭਕਾਮਨਾਵਾਂ, ਮੈਨੂੰ ਅਮਰਜੋਤ ਦੇ ਰੂਪ ਵਿੱਚ ਚਮਕੀਲਾ (ਚਮਕਦਾਰ) ਬਣਾਉਣ ਲਈ, ਗੁਰਦੁਆਰਿਆਂ ਦੇ ਸਾਰੇ ਸੁੰਦਰ ਪਲਾਂ ਲਈ, ਅਤੇ ਅਮਰਜੋਤ ਨੂੰ ਪੂਰੀ ਫਿਲਮ ਵਿੱਚ ਇਹਨਾਂ ਸਟਿਲਜ਼ ਵਿੱਚ ਕੈਦ ਕਰਨ ਲਈ...❤️।
ਦਰਅਸਲ ਪਰਿਣੀਤੀ ਨੇ ਇਨ੍ਹਾਂ ਤਸਵੀਰਾਂ ਰਾਹੀਂ ਫਿਲਮ ਵਿੱਚ ਆਪਣੇ ਕਿਰਦਾਰ ਯਾਨੀ ਕਿ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਦੇ ਕਿਰਦਾਰ ਦੀਆਂ ਝਲਕੀਆਂ ਵਿਖਾਈਆਂ ਹਨ। ਇਨ੍ਹਾਂ ਵਿੱਚ ਪਰਿਣੀਤੀ ਚੋਪੜ ਹੁਬਹੂ ਅਮਰਜੋਤ ਵਾਂਗ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਉੱਤੇ ਮਸ਼ਹੂਰ ਬਾਲੀਵੁੱਡ ਰੈਪਰ ਬਾਦਸ਼ਾਹ ਨੇ ਕਮੈਂਟ ਕਰਦਿਆਂ ਲਿਖਿਆ ਤੀਜੀ ਸਲਾਈਡ, ਗੋਲੀ ਖਾਨੇ ਕਾ ਤਾਰਿਕਾ ਥੋਡਾ ਕੈਜ਼ੂਅਲ ਹੈ।
ਹੋਰ ਪੜ੍ਹੋ : ਰਾਮ ਸੀਆ ਰਾਮ ਤੋਂ ਲੈ ਕੇ ਰਾਮ ਕਾ ਨਾਮ ਤੱਕ ਸੁਣੋ ਭਗਵਾਨ ਰਾਮ 'ਤੇ ਬਣੇ ਇਹ ਬਾਲੀਵੁੱਡ ਦੇ ਸੁਪਹਿੱਟ ਗੀਤ
ਦੱਸ ਦਈਏ ਕਿ ਫਿਲਮ ਵਿੱਚ ਪਰਿਣੀਤੀ ਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਹ ਫਿਲਮ 12 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ Netflix ਉੱਤੇ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿੱਚ ਦਿਲਜੀਤ ਦੇ ਨਾਲ-ਨਾਲ ਪਰਿਣੀਤੀ ਚੋਪੜਾ ਵੀ ਅਮਰਜੋਤ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ। ਇਸ ਫਿਲਮ ਨੂੰ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਤੇ ਇਸ ਦਾ ਸੰਗੀਤ ਏ.ਆਰ ਰਹਿਮਾਨ ਨੇ ਦਿੱਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
- PTC PUNJABI