ਪਾਲ ਸਿੰਘ ਸਮਾਓ ਨੇ ਨਿੱਕੇ ਸਿੱਧੂ ਮੂਸੇਵਾਲਾ ਦੇ ਜਨਮ ‘ਤੇ ਮਨਾਈਆਂ ਖੁਸ਼ੀਆਂ, ਰਖਵਾਇਆ ਸ੍ਰੀ ਅਖੰਡ ਪਾਠ

ਲੋਕ ਕਲਾਕਾਰ ਪਾਲ ਸਿੰਘ ਸਮਾਓ ਦੇ ਵੱਲੋਂ ਸਿੱਧੂ ਪਰਿਵਾਰ ਦਾ ਸਨਮਾਨ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਪਾਲ ਸਿੰਘ ਸਮਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ ।

Reported by: PTC Punjabi Desk | Edited by: Shaminder  |  April 08th 2024 05:38 PM |  Updated: April 08th 2024 05:38 PM

ਪਾਲ ਸਿੰਘ ਸਮਾਓ ਨੇ ਨਿੱਕੇ ਸਿੱਧੂ ਮੂਸੇਵਾਲਾ ਦੇ ਜਨਮ ‘ਤੇ ਮਨਾਈਆਂ ਖੁਸ਼ੀਆਂ, ਰਖਵਾਇਆ ਸ੍ਰੀ ਅਖੰਡ ਪਾਠ

ਲ਼ੋਕ ਕਲਾਕਾਰ ਪਾਲ ਸਿੰਘ ਸਮਾਓ(Pal Singh Samaon) ਨੇ ਛੋਟੇ ਸਿੱਧੂ ਵਾਲਾ ਦੇ ਜਨਮ ‘ਤੇ ਬੀਤੇ ਦਿਨੀਂ ਅਖੰਡ ਪਾਠ ਰਖਵਾਇਆ ।ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪਾਲ ਸਿੰਘ ਸਮਾਓ ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਅਦਾਕਾਰਾ ਰਾਜ ਧਾਲੀਵਾਲ ਵੀ ਇਸ ਸਮਾਗਮ ‘ਚ ਸ਼ਾਮਿਲ ਹੋਏ । 

ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਅਤੇ ਮਾਡਲ ਦੀਪ ਸਰਦਾਰਨੀ ਦੇ ਭਰਾ ਦਾ ਹੋਇਆ ਦਿਹਾਂਤ, ਲੋਕਾਂ ਨੇ ਜਤਾਇਆ ਦੁੱਖ

ਪਾਲ ਸਿੰਘ ਸਮਾਓ ਨੇ ਪੈਰੀਂ ਪਾਈ ਜੁੱਤੀ 

ਪਾਲ ਸਿੰਘ ਸਮਾਓ ਨੇ ਸਹੁੰ ਖਾਧੀ ਸੀ ਕਿ ਜਦੋਂ ਤੱਕ ਬਾਪੂ ਬਲਕੌਰ ਸਿੰਘ ਦੇ ਘਰ ਖੁਸ਼ੀਆਂ ਨਹੀਂ ਆਉਂਦੀਆਂ ਉਦੋਂ ਤੱਕ ਉਹ ਪੈਰਾਂ ‘ਚ ਜੁੱਤੀ ਨਹੀਂ ਪਾਉਣਗੇ । ਜਿਸ ਤੋਂ ਬਾਅਦ ਹੁਣ ਬਾਪੂ ਬਲਕੌਰ ਸਿੰਘ ਦੇ ਘਰ ਸਿੱਧੂ ਮੂਸੇਵਾਲਾ ਨਿੱਕੇ ਪੈਰੀਂ ਪਰਤ ਆਇਆ ਹੈ ਤਾਂ ਪਾਲ ਸਿੰਘ ਸਮਾਓ ਨੇ ਪੈਰੀਂ ਜੁੱਤੀ ਪਾਈ । ਬਾਪੂ ਬਲਕੌਰ ਸਿੰਘ ਪਾਲ ਸਿੰਘ ਸਮਾਓ ਦੇ ਲਈ ਜੁੱਤੀ ਲੈ ਕੇ ਆਏ ਸਨ।

ਬਾਪੂ ਬਲਕੌਰ ਸਿੰਘ ਦਾ ਸਨਮਾਨ 

ਇਸ ਮੌਕੇ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਪਾਲ ਸਿੰਘ ਸਮਾਓ ਤੇ ਸਾਥੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ।ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਕੱਪੜੇ ਅਤੇ ਬੱਚੇ ਦੇ ਗਹਿਣੇ ਵੀ ਸੌਂਪੇ ਗਏ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network