ਮਦਰਸ ਡੇਅ ‘ਤੇ ਵੇਖੋ ਬਾਲੀਵੁੱਡ ਫ਼ਿਲਮਾਂ ‘ਚ ਮਾਂ ‘ਤੇ ਬੋਲੇ ਗਏ ਉਹ ਹਿੱਟ ਡਾਇਲੌਗਸ ਜੋ ਯਾਦਗਾਰ ਹੋ ਨਿੱਬੜੇ
ਅੱਜ ਮਦਰਸ ਡੇਅ (Mothers Day) ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਫ਼ਿਲਮਾਂ ਦੇ ਅਜਿਹੇ ਯਾਦਗਾਰ ਡਾਇਲੌਗਸ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਕਈ ਸਾਲ ਪਹਿਲਾਂ ਰਿਲੀਜ਼ ਹੋਈਆਂ ਫ਼ਿਲਮਾਂ ‘ਚ ਬੋਲੇ ਗਏ ਸਨ, ਪਰ ਅੱਜ ਵੀ ਇਹ ਡਾਇਲੌਗਸ (Bollywood Movies dialogues ) ਸਦਾਬਹਾਰ ਹਨ। ਇਹ ਡਾਇਲੌਗਸ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ । ਆਓ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਪ੍ਰਸਿੱਧ ਡਾਇਲੌਗਸ ਦੇ ਬਾਰੇ ਦੱਸਦੇ ਹਾਂ ।
ਹੋਰ ਪੜ੍ਹੋ : ਨੀਰੂ ਬਾਜਵਾ ਪਤੀ ਦੇ ਨਾਲ ਮੈਕਸੀਕੋ ‘ਚ ਮਨਾ ਰਹੀ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ
ਅਮਿਤਾਭ ਬੱਚਨ ਦੀ ਫ਼ਿਲਮ ‘ਦੀਵਾਰ’ ਦਾ ਪ੍ਰਸਿੱਧ ਡਾਇਲੌਗ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਿਤਾਭ ਬੱਚਨ ਦੀ ਫ਼ਿਲਮ ‘ਦੀਵਾਰ’ ਦੀ । ਜਿਸ ‘ਚ ਸ਼ਸ਼ੀ ਕਪੂਰ ਅਤੇ ਅਮਿਤਾਭ ਬੱਚਨ ਦਾ ਸੀਨ ਹੁੰਦਾ ਹੈ । ਜਿਸ ‘ਚ ਅਮਿਤਾਭ ਬੱਚਨ ਕਹਿੰਦੇ ਹਨ ਕਿ ‘ਆਜ ਮੇਰੇ ਪਾਸ ਗਾੜੀ ਹੈ, ਬੰਗਲਾ ਹੈ, ਬੈਂਕ ਬੈਲੇਂਸ ਹੈ ਤੁਮ੍ਹਾਰੇ ਪਾਸ ਕਯਾ ਹੈ ਤਾਂ ਇਸ ਦੇ ਜਵਾਬ ‘ਚ ਸ਼ਸ਼ੀ ਕਪੂਰ ਕਹਿੰਦੇ ਹਨ ਕਿ ਮੇਰੇ ਪਾਸ ਮਾਂ ਹੈ । ਨਿਰੂਪਮਾ ਰਾਏ ਨੇ ਫ਼ਿਲਮ ‘ਚ ਦੋਵਾਂ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ ।
ਰਾਣੀ ਮੁਖਰਜੀ ਦਾ ਡਾਇਲੌਗ
ਔਰਤ ਦਾ ਇੱਕ ਨਹੀਂ ਤਿੰਨ ਜਨਮ ਹੁੰਦੇ ਹਨ । ਪਹਿਲਾ ਜਦੋਂ ਉਹ ਕਿਸੇ ਦੀ ਧੀ ਬਣ ਕੇ ਦੁਨੀਆ ‘ਚ ਆਉਂਦੀ ਹੈ ।ਦੂਜਾ ਜਦੋਂ ਉਹ ਕਿਸੇ ਦੀ ਪਤਨੀ ਬਣਦੀ ਹੈ ਅਤੇ ਤੀਜਾ ਉਹ ਜਦੋਂ ਮਾਂ ਬਣਦੀ ਹੈ । ਅਦਾਕਾਰਾ ਰਾਣੀ ਮੁਖਰਜੀ ਦਾ ਇਹ ਡਾਇਲੌਗ ਵੀ ਕਾਫੀ ਮਸ਼ਹੂਰ ਹੋਇਆ ਸੀ ।
ਫ਼ਿਲਮ ‘ਕਰਣ ਅਰਜੁਨ’ ‘ਚ ਰਾਖੀ ਦਾ ਡਾਇਲੌਗ ਵੀ ਹੈ ਮਸ਼ਹੂਰ
ਫ਼ਿਲਮ ‘ਕਰਣ ਅਰਜੁਨ’ ‘ਚ ਰਾਖੀ ਦਾ ਡਾਇਲੌਗ ਵੀ ਕਾਫੀ ਮਸ਼ਹੂਰ ਹੈ।ਜਿਸ ‘ਚ ਰਾਖੀ ਕਹਿੰਦੀ ਹੈ ‘ਜਦੋਂ ਇੱਕ ਮਾਂ ਦਾ ਦਿਲ ਤੜਫਦਾ ਹੈ ਨਾ ਤਾਂ ਅਸਮਾਨ ‘ਚ ਵੀ ਦਰਾਰਾਂ ਪੈ ਜਾਂਦੀਆਂ ਹਨ’। ਰਾਖੀ ਦੇ ਇਸ ਡਾਇਲੌਗ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ।
ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਰਈਸ’ ਦਾ ਡਾਇਲੌਗ ਵੀ ਖੂਬ ਕੀਤਾ ਗਿਆ ਪਸੰਦ
ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਰਈਸ’ ਦਾ ਡਾਇਲੌਗ ‘ਅੰਮੀ ਜਾਨ ਕਹਿਤੀ ਥੀ ਕਿ ਕੋਈ ਧੰਦਾ ਛੋਟਾ ਨਹੀਂ ਹੋਤਾ, ਔਰ ਧੰਦੇ ਸੇ ਬੜਾ ਕੋਈ ਧਰਮ ਨਹੀਂ ਹੋਤਾ’ ਇਸ ਡਾਇਲੌਗ ਨੇ ਵੀ ਖੂਬ ਵਾਹ ਵਾਹੀ ਬਟੋਰੀ ਸੀ ।
- PTC PUNJABI