ਮਨਦੀਪ ਕੌਰ ਉਰਫ ਮੈਂਡੀ ਤੱਖਰ ਦਾ ਅੱਜ ਹੈ ਜਨਮ ਦਿਨ,ਜਾਣੋਂ ਕਿਸ ਫ਼ਿਲਮ ਦੇ ਨਾਲ ਪਾਲੀਵੁੱਡ ‘ਚ ਕੀਤੀ ਸੀ ਸ਼ੁਰੂਆਤ
ਮਨਦੀਪ ਕੌਰ ਉਰਫ਼ ਮੈਂਡੀ ਤੱਖਰ (Mandy Takhar) ਅੱਜ ਆਪਣਾ ਜਨਮਦਿਨ ਮਨਾ ਰਹੀ ਹੈ । ਮੈਂਡੀ ਤੱਖਰ ਇੰਗਲੈਂਡ ਦੀ ਰਹਿਣ ਵਾਲੀ ਹੈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਉਨ੍ਹਾਂ ਦਾ ਜੱਦੀ ਪਿੰਡ ਜਲੰਧਰ ਦੇ ਨਜ਼ਦੀਕ ਮਲਿਆਣਾ ਪਿੰਡ ਹੈ । ਜਿੱਥੋਂ ਦਾ ਉਨ੍ਹਾਂ ਦਾ ਪਰਿਵਾਰ ਹੈ ।
ਹੋਰ ਪੜ੍ਹੋ : ਰਾਣਾ ਰਣਬੀਰ ਦੀ ਮਾਂ ਦਾ ਅੱਜ ਹੈ ਜਨਮ ਦਿਨ, ਅਦਾਕਾਰ ਨੇ ਮਾਂ ਦੇ ਨਾਲ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਮੈਂਡੀ ਨੇ ਲੰਡਨ ਦੀ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ । ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਤੋਂ ਇਲਾਵਾ ਇੱਕ ਭਰਾ ਅਤੇ ਇੱਕ ਭੈਣ ਹਨ । ਸਾਲ 2010 ਤੋਂ ਉਹ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ ।
ਫ਼ਿਲਮਾਂ ‘ਚ ਕੰਮ ਕਰਨ ਲਈ ਯੂਕੇ ਛੱਡ ਆਈ ਮੁੰਬਈ
ਮੈਂਡੀ ਤੱਖਰ ਆਪਣੀ ਬੀਏ ਦੀ ਪੜ੍ਹਾਈ ਕਰਨ ਤੋਂ ਬਾਅਦ ਯੂਕੇ ਤੋਂ 2009 ‘ਚ ਭਾਰਤ ਦੇ ਮੁੰਬਈ ਸ਼ਹਿਰ ‘ਚ ਆ ਗਈ । ਜਿਸ ਤੋਂ ਬਾਅਦ ਉਸ ਨੂੰ ਬੱਬੂ ਮਾਨ ਦੀ ਫ਼ਿਲਮ ‘ਏਕਮ ਸਨ ਆਫ ਸੋਲ’ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਇਸ ਤੋਂ ਬਾਅਦ ਉਨ੍ਹਾਂ ਨੂੰ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਮਿਰਜ਼ਾ ਦਾ ਅਨਟੋਲਡ ਸਟੋਰੀ’ ‘ਚ ਕੰਮ ਕਰਨ ਦਾ ਮੌਕਾ ਮਿਲਿਆ ਸੀ ।
ਇਸ ਫ਼ਿਲਮ ‘ਚ ਉਨ੍ਹਾਂ ਨੇ ਗਿੱਪੀ ਗਰੇਵਾਲ, ਹਨੀ ਸਿੰਘ ਸਣੇ ਹੋਰ ਕਈ ਕਲਾਕਾਰਾਂ ਦੇ ਨਾਲ ਕੰਮ ਕੀਤਾ ਸੀ ।ਇਸ ਫ਼ਿਲਮ ‘ਚ ਉਨ੍ਹਾਂ ਨੇ ਸਾਹਿਬਾ ਦਾ ਕਿਰਦਾਰ ਨਿਭਾਇਆ ਸੀ ਅਤੇ ਸਰਬੋਤਮ ਅਦਾਕਾਰਾ ਦਾ ਅਵਾਰਡ ਵੀ ਪੀਟੀਸੀ ਪੰਜਾਬੀ ਵੱਲੋਂ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਮੈਂਡੀ ਤੱਖਰ ਨੇ ਯੈੱਸ ਆਈ ਐੱਮ ਸਟੂਡੈਂਟ, ਟੈਲੀਵਿਜ਼ਨ, ਛੱਲੇ ਮੁੰਦੀਆਂ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
- PTC PUNJABI