Happy Birthday MS Dhoni : ਜਾਣੋ ਕਿੰਝ ਸ਼ੁਰੂ ਹੋ ਗਈ ਐਮ.ਐਸ ਧੋਨੀ ਤੇ ਸਾਕਸ਼ੀ ਦੀ ਲਵ ਸਟੋਰੀ
MS Dhoni and Sakshi's Love story : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਆਪਣਾ 42ਵਾਂ ਸਾਲ ਦੇ ਹੋ ਗਏ ਹਨ। ਅੱਜ ਐਮ ਐਸ ਧੋਨੀ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਕਿ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦੀ ਲਵ ਸਟੋਰੀ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 7 ਜੁਲਾਈ ਨੂੰ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਧੋਨੀ ਜਿੱਥੇ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਕਾਫੀ ਸਫਲ ਹਨ, ਉਥੇ ਹੀ ਉਹ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਕਾਫੀ ਖੁਸ਼ ਹਨ।
ਉਨ੍ਹਾਂ ਦਾ ਵਿਆਹ ਸਾਕਸ਼ੀ ਸਿੰਘ ਰਾਵਤ ਨਾਲ ਹੋਇਆ ਹੈ ਅਤੇ ਉਨ੍ਹਾਂ ਦੀ ਇੱਕ ਪਿਆਰੀ ਬੇਟੀ ਜੀਵਾ ਹੈ। ਆਓ ਜਾਣਦੇ ਹਾਂ ਧੋਨੀ ਦੇ ਜਨਮਦਿਨ 'ਤੇ, ਉਨ੍ਹਾਂ ਦੀ ਅਤੇ ਸਾਕਸ਼ੀ ਦੀ ਦਿਲਚਸਪ ਪ੍ਰੇਮ ਕਹਾਣੀ।
ਧੋਨੀ ਦਾ ਜਨਮ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਧੋਨੀ ਦੇ ਪਿਤਾ ਪਾਨ ਸਿੰਘ ਰਾਂਚੀ ਦੇ ਮੈਕੋਨ 'ਚ ਕੰਮ ਕਰਦੇ ਸਨ ਅਤੇ ਇਸ ਕਾਰਨ ਉਹ ਇੱਥੇ ਹੀ ਸੈਟਲ ਹੋ ਗਏ। ਜਦਕਿ ਸਾਕਸ਼ੀ ਸਿੰਘ ਰਾਵਤ ਕੋਲਕਾਤਾ ਨਾਲ ਸਬੰਧਤ ਸੀ।
ਸਾਕਸ਼ੀ ਦੇ ਪਿਤਾ ਅਤੇ ਧੋਨੀ ਦੇ ਪਿਤਾ ਮੈਕੋਨ ਵਿੱਚ ਕੰਮ ਕਰਦੇ ਸਨ ਅਤੇ ਉਹ ਦੋਸਤ ਸਨ। ਇਸ ਲਈ ਧੋਨੀ ਅਤੇ ਸਾਕਸ਼ੀ ਵੀ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ। ਇੱਥੋਂ ਤੱਕ ਕਿ ਉਹ ਰਾਂਚੀ ਦੇ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ। ਹਾਲਾਂਕਿ, ਸਾਕਸ਼ੀ ਸਿੰਘ ਦਾ ਪਰਿਵਾਰ ਬਾਅਦ ਵਿੱਚ ਦੇਹਰਾਦੂਨ ਵਿੱਚ ਵੱਸ ਗਿਆ।
ਸਾਕਸ਼ੀ ਆਪਣੇ ਪਰਿਵਾਰ ਸਮੇਤ ਦੇਹਰਾਦੂਨ ਸ਼ਿਫਟ ਹੋ ਗਈ ਸੀ। ਕਰੀਬ 10 ਸਾਲ ਬਾਅਦ ਸਾਲ 2007 'ਚ ਇੱਕ ਵਾਰ ਫਿਰ ਧੋਨੀ ਅਤੇ ਸਾਕਸ਼ੀ ਕੋਲਕਾਤਾ 'ਚ ਮਿਲੇ ਸਨ।
ਦਰਅਸਲ ਇਸ ਦੌਰਾਨ ਟੀਮ ਇੰਡੀਆ ਕੋਲਕਾਤਾ ਦੇ ਤਾਜ ਬੰਗਾਲ ਹੋਟਲ 'ਚ ਰੁਕੀ ਹੋਈ ਸੀ ਅਤੇ ਦਿਲਚਸਪ ਗੱਲ ਇਹ ਹੈ ਕਿ ਸਾਕਸ਼ੀ ਇੱਥੋਂ ਹੀ ਆਪਣੀ ਇੰਟਰਨਸ਼ਿਪ ਕਰ ਰਹੀ ਸੀ। ਸਾਕਸ਼ੀ ਦੇ ਮੈਨੇਜਰ ਯੁੱਧਜੀਤ ਦੱਤਾ ਨੇ ਧੋਨੀ ਅਤੇ ਉਨ੍ਹਾਂ ਦੀ ਮੁਲਾਕਾਤ ਕਰਵਾਈ ਸੀ।
ਇਸ ਮੁਲਾਕਾਤ ਦੌਰਾਨ ਧੋਨੀ ਨੇ ਸਾਕਸ਼ੀ ਦਾ ਫੋਨ ਨੰਬਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਕਸ਼ੀ ਨੂੰ ਮੈਸੇਜ ਵੀ ਕੀਤਾ। ਬਸ ਫਿਰ ਕੀ ਸੀ, ਦੋਵਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਗਿਆ ਅਤੇ ਫਿਰ ਦੋ ਸਾਲ ਬਾਅਦ ਧੋਨੀ ਨੇ ਸਾਕਸ਼ੀ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਧੋਨੀ ਅਤੇ ਸਾਕਸ਼ੀ ਦਾ ਵਿਆਹ 4 ਜੁਲਾਈ 2010 ਨੂੰ ਹੋਇਆ ਸੀ। ਇਸ ਜੋੜੇ ਨੇ 6 ਫਰਵਰੀ 2015 ਨੂੰ ਇੱਕ ਪਿਆਰੀ ਬੇਟੀ ਜੀਵਾ ਨੂੰ ਜਨਮ ਦਿੱਤਾ ਸੀ। ਫਿਲਹਾਲ ਧੋਨੀ ਅਤੇ ਸਾਕਸ਼ੀ ਆਪਣੀ ਬੇਟੀ ਨਾਲ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ।
- PTC PUNJABI