‘ਮਹਿਸਾਮਪੁਰ’ ਨਿਰਦੇਸ਼ਕ ਕਬੀਰ ਸਿੰਘ ਨੇ ‘ਅਮਰ ਸਿੰਘ ਚਮਕੀਲਾ’ ਦੇ ਕਾਤਲ ਬਾਰੇ ਕੀਤਾ ਖੁਲਾਸਾ, ਜਾਣੋ ਪੂਰੀ ਕਹਾਣੀ
‘ਅਮਰ ਸਿੰਘ ਚਮਕੀਲਾ’ (Amar Singh Chamkila) ‘ਤੇ ਬਣੀ ਫ਼ਿਲਮ ਬੀਤੇ ਦਿਨੀਂ ਰਿਲੀਜ਼ ਹੋ ਗਈ ਹੈ । ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਹਨ । ਦੋਵਾਂ ਦੇ ਕੰਮ ਦੀ ਵੀ ਖੂਬ ਤਾਰੀਫ ਹੋ ਰਹੀ ਹੈ। ਇਸੇ ਦੌਰਾਨ ਚਮਕੀਲੇ ਦੇ ਨਾਲ ਸਬੰਧਤ ਕਈ ਕਿੱਸੇ ਵੀ ਸਾਹਮਣੇ ਆ ਰਹੇ ਹਨ । ਹੁਣ ਚਮਕੀਲੇ ਦੇ ਨਾਲ ਸਬੰਧਤ ਇੱਕ ਹੋਰ ਕਿੱਸਾ ਸਾਹਮਣੇ ਆਇਆ ਹੈ। ਉਹ ਇਹ ਹੈ ਕਿ ਮਹਿਸਾਮਪੁਰ ਦੇ ਨਿਰਦੇਸ਼ਕ ਕਬੀਰ ਸਿੰਘ ਦਾ ਕਹਿਣਾ ਹੈ ਕਿ ਅਮਰ ਸਿੰਘ ਚਮਕੀਲਾ ਦਾ ਕਾਤਲ ਹਾਲੇ ਵੀ ਜਿਉਂਦਾ ਹੈ।
ਹੋਰ ਪੜ੍ਹੋ : ਨਿਸ਼ਾ ਬਾਨੋ ਦੇ ਕੰਮ ਦੀ ਪਰੀਣੀਤੀ ਚੋਪੜਾ ਨੇ ਕੀਤੀ ਤਾਰੀਫ, ਵੇਖੋ ਵੀਡੀਓ
ਗਾਇਕ ਦੀ ਮੇਜ਼ਬਾਨੀ ਕਰਨ ਵਾਲੇ ਪਰਿਵਾਰ ਨੇ ਭਾਰਤ ਛੱਡ ਦਿੱਤਾ ਹੈ।ਅਮਰ ਸਿੰਘ ਚਮਕੀਲਾ ਦਾ ਕਤਲ 8 ਮਾਰਚ 1988 ‘ਚ ਮਹਿਸਾਮਪੁਰ ‘ਚ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗਾਇਕ ਦੇ ਤਿੰਨ ਕਾਤਲਾਂ ਚੋਂ ਇੱਕ ਹਾਲੇ ਵੀ ਜਿਉਂਦਾ ਹੈ। ਮੀਡੀਆ ਰਿਪੋਰਟਸ ਮੁਤਾਬਕ ਚਮਕੀਲਾ ‘ਤੇ ਮਹਿਸਾਮਪੁਰ ਨਾਮ ਤੋਂ ਫ਼ਿਲਮ ਬਣਾ ਚੁੱਕੇ ਕਬੀਰ ਚੌਧਰੀ ਨੇ ਦਾਅਵਾ ਹੈ ਕਿ ‘ਮੈਨੂੰ ਚਮਕੀਲੇ ਦੇ ਕਤਲ ਦੀ ਜਾਣਕਾਰੀ ਉਸ ਦੇ ਇੱਕ ਕਾਤਲ ਤੋਂ ਮਿਲੀ ਹੈ। ਜੋ ਹਾਲੇ ਵੀ ਜਿਉਂਦਾ ਹੈ’।
ਕਬੀਰ ਸਿੰਘ ‘ਲਾਲ ਪਰੀ’ ਨਾਂਅ ਤੋਂ ਬਨਾਉਣਾ ਚਾਹੁੰਦੇ ਹਨ ਫ਼ਿਲਮ
ਮੀਡੀਆ ਰਿਪੋਰਟਸ ਮੁਤਾਬਕ ਫ਼ਿਲਮ ਮੇਕਰ ਕਬੀਰ ਸਿੰਘ ਹੁਣ ‘ਲਾਲ ਪਰੀ’ ਦੇ ਨਾਂਅ ਤੋਂ ਫ਼ਿਲਮ ਬਨਾਉਣਾ ਚਾਹੁੰਦੇ ਹਨ । ਇਹ ਉਨ੍ਹਾਂ ਤਿੰੰਨਾਂ ਕਾਤਲਾਂ ਦੇ ਨਾਲ ਸਬੰਧਤ ਹੋਵੇਗੀ । ਜਿਨ੍ਹਾਂ ਨੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਕਤਲ ਕੀਤਾ ਸੀ। ਦੱਸ ਦਈਏ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਕਤਲ ਕਰ ਦਿੱਤਾ ਗਿਆ ਸੀ । ਉਸ ਵੇਲੇ ਅਮਰਜੋਤ ਦੀ ਕੁੱਖ ‘ਚ ਬੱਚਾ ਵੀ ਪਲ ਰਿਹਾ ਸੀ।
- PTC PUNJABI