ਫ਼ਿਲਮ ‘ਮਸਤਾਨੇ’ ਦੀ ਸਟਾਰ ਕਾਸਟ ਗੁਰਦੁਆਰਾ ਜੋਤੀ ਸਰੂਪ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਹੋ ਰਹੀਆਂ ਵਾਇਰਲ
ਤਰਸੇਮ ਜੱਸੜ, (Tarsem Jassar) ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਮਸਤਾਨੇ’ 25 ਅਗਸਤ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੈ । ਤਰਸੇਮ ਜੱਸੜ ਅਤੇ ਫ਼ਿਲਮ ਦੇ ਹੋਰ ਸਿਤਾਰੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਜੋਤੀ ਸਰੂਪ ‘ਚ ਮੱਥਾ ਟੇਕਣ ਪਹੁੰਚੇ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਅਤੇ ਅਦਾਕਾਰ, ਕੀ ਤੁਸੀਂ ਪਛਾਣਿਆ !
ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਤਰਸੇਮ ਜੱਸੜ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਟੇ ਹੋਏ ਦਿਖਾਈ ਦੇ ਰਹੇ ਹਨ । ਦੱਸ ਦਈਏ ਕਿ ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ।
ਜਿਸ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਸ਼ਰਨ ਆਰਟ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ‘ਚ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਨੂੰ ਵਿਖਾਇਆ ਜਾਵੇਗਾ ।
ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ
ਫ਼ਿਲਮ ‘ਮਸਤਾਨੇ’ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ । ਫ਼ਿਲਮ ‘ਚ ਨਾਦਰ ਸ਼ਾਹ ਦੇ ਜ਼ੁਲਮਾਂ ਵਿਰੁੱਧ ਬੇਕਸੂਰ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਢਾਲ ਬਣੇ ਸਿੱਖਾਂ ਦੀ ਕਹਾਣੀ ਨੂੰ ਬਿਆਨ ਕੀਤਾ ਜਾਵੇਗਾ ।ਇਸ ਫ਼ਿਲਮ ਨੂੰ ਦਰਸ਼ਕ 25 ਅਗਸਤ ਨੂੰ ਸਿਨੇਮਾ ਘਰਾਂ ‘ਚ ਵੇਖ ਸਕਣਗੇ ।ਦੱਸ ਦਈਏ ਕਿ ਇਹ ਫ਼ਿਲਮ ਪੰਜਾਬੀ, ਹਿੰਦੀ, ਤੇਲਗੂ, ਮਰਾਠੀ ਅਤੇ ਤਮਿਲ ‘ਚ ਵੀ ਰਿਲੀਜ਼ ਹੋਣ ਜਾ ਰਹੀ ਹੈ ।ਦਰਸ਼ਕ ਇਸ ਫ਼ਿਲਮ ਦਾ ਅਨੰਦ ਇਨ੍ਹਾਂ ਪੰਜਾਂ ਭਾਸ਼ਾਵਾਂ ‘ਚ ਮਾਣ ਸਕਦੇ ਹਨ ।
- PTC PUNJABI