ਮਨਕਿਰਤ ਔਲਖ ਨੇ ਪੁੱਤਰ ਦਾ ਸਾਂਝਾ ਕੀਤਾ ਕਿਊਟ ਵੀਡੀਓ, ਦਾਦਾ ਦਾਦੀ ਨਾਲ ਖੇਡਦਾ ਆਇਆ ਨਜ਼ਰ
ਗਾਇਕ ਮਨਕਿਰਤ ਔਲਖ (Mankirt Aulakh) ਆਪਣੇ ਪੁੱਤਰ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਦੇ ਮਾਪੇ ਆਪਣੇ ਪੋਤੇ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਦਾ ਪੁੱਤਰ ਵੀ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ ।
ਮਨਕਿਰਤ ਔਲਖ ਕਰਦੇ ਸਨ ਭਲਵਾਨੀ
ਮਨਕਿਰਤ ਔਲਖ ਪਹਿਲਾਂ ਭਲਵਾਨੀ ਕਰਦੇ ਹੁੰਦੇ ਸਨ, ਪਰ ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਹੀ ਆਪਣਾ ਕਰੀਅਰ ਬਣਾਇਆ ਅਤੇ ਹੁਣ ਤੱਕ ਉਹ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ।
ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਗੈਂਗਲੈਂਡ, ਗੱਲਾਂ ਮਿੱਠੀਆਂ, ਬਦਨਾਮ, 8 ਰਫਲਾਂ, ਜੱਜ, ਵੈਲ, ਭਾਬੀ, ਕਮਲੀ ਸਣੇ ਕਈ ਗੀਤ ਸ਼ਾਮਿਲ ਹਨ ।
ਜਲਦ ਹੀ ਮਨਕਿਰਤ ਫ਼ਿਲਮ ‘ਚ ਵੀ ਆਉਣਗੇ ਨਜ਼ਰ
ਮਨਕਿਰਤ ਔਲਖ ਗੀਤਾਂ ਦੇ ਨਾਲ-ਨਾਲ ਜਲਦ ਹੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦੇਣਗੇ । ਉਹ ‘ਬਰਾਊਨ ਮੁੰਡੇ’ ਨਾਂਅ ਦੇ ਟਾਈਟਲ ਹੇਠ ਬਣਨ ਵਾਲੀ ਫ਼ਿਲਮ ‘ਚ ਕੰਮ ਕਰਦੇ ਹੋਏ ਨਜ਼ਰ ਆਉਣਗੇ । ਖਬਰਾਂ ਮੁਤਾਬਕ ਇਸ ਫ਼ਿਲਮ ਉਨ੍ਹਾਂ ਦੇ ਨਾਲ ਮੁੱਖ ਕਿਰਦਾਰ ‘ਚ ਅੰਕਿਤਾ ਸ਼ਰਮਾ ਨਜ਼ਰ ਆਏਗੀ । ਟੀ-ਸੀਰੀਜ਼ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੇ ਬਾਰੇ ਕੁਝ ਸਮਾਂ ਪਹਿਲਾਂ ਟੀ-ਸੀਰੀਜ਼ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ।
- PTC PUNJABI