Luxury Life of Diljit Dosanjh: ਲਗਜ਼ਰੀ ਕਾਰਾਂ ਤੇ ਕਰੋੜਾਂ ਦੀ ਪ੍ਰਾਪਰਟੀ ਦੇ ਮਾਲਕ ਹਨ ਦਿਲਜੀਤ ਦੋਸਾਂਝ

ਕਈ ਇੰਟਰਵਿਊਜ਼ ਜਾਂ ਇਵੈਂਟ ਦੌਰਾਨ ਦਿਲਜੀਤ ਦੋਸਾਂਝ ਆਪਣੇ ਮਹਿੰਗੇ ਪਹਿਰਾਵੇ, ਮਹਿੰਗੀਆਂ ਘੜੀਆਂ ਤੇ ਮਹਿੰਗੇ ਜੁੱਤਿਆਂ ਕਾਰਨ ਮੀਡੀਆ ਦਾ ਧਿਆਨ ਆਪਣੇ ਲੱਗ ਖਿੱਚ ਲੈਂਦੇ ਹਨ। ਉਨ੍ਹਾਂ ਦੇ ਗਾਣਿਆਂ ਦੀ ਤਰ੍ਹਾਂ ਉਨ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਵੀ ਲਗਜ਼ਰੀ ਦੀ ਕੋਈ ਕਮੀ ਨਹੀਂ ਹੈ। ਦਿਲਜੀਤ ਦੋਸਾਂਝ ਆਪਣੇ ਗਾਣਿਆਂ ਦੀ ਤਰ੍ਹਾਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਪੂਰੀ ਲਗਜ਼ਰੀ ਲਾਈਫ ਜਿਉਂਦੇ ਹਨ।

Reported by: PTC Punjabi Desk | Edited by: Entertainment Desk  |  May 20th 2023 05:16 PM |  Updated: May 20th 2023 06:53 PM

Luxury Life of Diljit Dosanjh: ਲਗਜ਼ਰੀ ਕਾਰਾਂ ਤੇ ਕਰੋੜਾਂ ਦੀ ਪ੍ਰਾਪਰਟੀ ਦੇ ਮਾਲਕ ਹਨ ਦਿਲਜੀਤ ਦੋਸਾਂਝ

Diljit Dosanjh: ਦਿਲਜੀਤ ਦੋਸਾਂਝ ਆਪਣੇ ਗਾਣਿਆਂ ਦੀ ਤਰ੍ਹਾਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਪੂਰੀ ਲਗਜ਼ਰੀ ਲਾਈਫ ਜਿਉਂਦੇ ਹਨ। ਹਾਲ ਹੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਦੇਸ਼ ਵਿਦੇਸ਼ ਵਿੱਚ ਲੱਖਾਂ ਦੀ ਪ੍ਰਾਪਰਟੀ ਹੈ ਤੇ ਉਹ ਲਗਜ਼ਰੀ ਕਾਰਾਂ ਦਾ ਵੀ ਸ਼ੌਂਕ ਰੱਖਦੇ ਹਨ। 

ਕਈ ਇੰਟਰਵਿਊਜ਼ ਜਾਂ ਇਵੈਂਟ ਦੌਰਾਨ ਦਿਲਜੀਤ ਦੋਸਾਂਝ ਆਪਣੇ ਮਹਿੰਗੇ ਪਹਿਰਾਵੇ, ਮਹਿੰਗੀਆਂ ਘੜੀਆਂ ਤੇ ਮਹਿੰਗੇ ਜੁੱਤਿਆਂ ਕਾਰਨ ਮੀਡੀਆ ਦਾ ਧਿਆਨ

ਆਪਣੇ ਲੱਗ ਖਿੱਚ ਲੈਂਦੇ ਹਨ। ਉਨ੍ਹਾਂ ਦੇ ਗਾਣਿਆਂ ਦੀ ਤਰ੍ਹਾਂ ਉਨ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਵੀ ਲਗਜ਼ਰੀ ਦੀ ਕੋਈ ਕਮੀ ਨਹੀਂ ਹੈ।

ਦਿਲਜੀਤ ਦੋਸਾਂਝ ਨਿੱਜੀ ਜ਼ਿੰਦਗੀ ਵਿੱਚ ਕਾਫੀ ਲਗਜ਼ਰੀ ਲਾਈਫ ਜੀ ਰਹੇ ਹਨ। ਇੱਕ ਰਿਪੋਰਟ ਦੇ ਮੁਤਾਬਿਕ ਦਿਲਜੀਤ ਸ਼ੋਅਜ਼, ਮਿਊਜ਼ਿਕ ਟ੍ਰੈਕਸ ਤੇ ਐਕਟਿੰਗ ਤੋਂ ਹਰ ਸਾਲ 165 ਕਰੋੜ ਦੀ ਕਮਾਈ ਕਰਦੇ ਹਨ। ਲਗਜ਼ਰੀ ਕਾਰ 'ਲੈਂਬਰਗਿੰਨੀ' ਉੱਤੇ ਗੀਤ ਗਾ ਚੁੱਕੇ ਦਿਲਜੀਤ ਦੋਸਾਂਝ ਕੋਲ ਇਸ ਵੇਲੇ ਭਾਵੇਂ ਲੈਂਬਰਗਿੰਨੀ ਤਾਂ ਨਹੀਂ ਹੈ ਪਰ ਉਨ੍ਹਾਂ ਕੋਲ ਜੋ ਕਾਰਾਂ ਹਨ ਉਨ੍ਹਾਂ ਦੀ ਕੀਮਤ ਵੀ ਕਰੋੜਾਂ ਵਿੱਚ ਹੈ। ਉਨ੍ਹਾਂ ਕੋਲ 1.92 ਕਰੋੜ ਰੁਪਏ ਦੀ ਕੀਮਤ ਵਾਲੀ Porsche Cayenne ਅਤੇ 2 ਕਰੋੜ ਰੁਪਏ ਦੀ ਕੀਮਤ ਵਾਲੀ Porsche Panamera ਹੈ। 

ਇਸ ਤੋਂ ਪਤਾ ਲਗਦਾ ਹੈ ਕਿ ਦਿਲਜੀਤ ਦੋਸਾਂਝ ਇਸ ਵੇਲੇ ਆਲੀਸ਼ਾਨ ਘਰਾਂ ਅਤੇ ਲਗਜ਼ਰੀ ਕਾਰਾਂ ਦੇ ਮਾਲਕ ਹਨ। ਉਨ੍ਹਾਂ ਦੀ ਲਗਜ਼ਰੀ ਪ੍ਰਾਪਰਟੀ ਵਿੱਚ ਕੈਲੀਫੋਰਨੀਆ ਵਿੱਚ ਆਲੀਸ਼ਾਨ ਡੁਪਲੈਕਸ ਹੈ। ਵੁਡਨ ਫਲੋਰਿੰਗ ਅਤੇ ਫਰਨੀਚਰ ਨਾਲ ਸਜੇ ਇਸ ਆਲੀਸ਼ਾਨ ਘਰ ਦੀ ਕੀਮਤ ਕਰੋੜਾਂ ਵਿੱਚ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ਮੁੰਬਈ ਅਤੇ ਲੁਧਿਆਣਾ ਵਿੱਚ ਵੀ ਪ੍ਰਾਪਰਟੀ ਹੈ, ਜਿਸ ਵਿੱਚ ਮੁੰਬਈ ਦੇ ਖਾਰ ਵਿੱਚ 3BHK ਅਪਾਰਟਮੈਂਟ ਵੀ ਸ਼ਾਮਲ ਹੈ ਜਿਸ ਦੀ ਕੀਮਤ ਲਗਭਗ 12 ਕਰੋੜ ਰੁਪਏ ਹੈ। ਦਿਲਜੀਤ ਕੋਲ ਆਪਣੇ ਜੱਦੀ ਸ਼ਹਿਰ ਲੁਧਿਆਣਾ ਵਿੱਚ ਵੀ ਇੱਕ ਸੁੰਦਰ ਘਰ ਹੈ। 

ਦਿਲਜੀਤ ਦੋਸਾਂਝ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਵਿੱਚ ਉਨ੍ਹਾਂ ਦੀ ਕਾਮੇਡੀ ਐਕਸ਼ਨ ਤੇ ਇਮੋਸ਼ਨ ਸਭ ਕੁੱਝ ਅਸੀਂ ਦੇਖ ਚੁੱਕੇ ਹਾਂ ਉੱਥੇ ਹੀ ਬਾਲੀਵੁੱਡ ਵਿੱਚ ਦਿਲਜੀਤ ਨੇ  'ਉੜਤਾ ਪੰਜਾਬ', 'ਗੁੱਡ ਨਿਊਜ਼', 'ਫਿਲੌਰੀ' ਅਤੇ 'ਸੂਰਮਾ' ਵਰਗੀਆਂ ਫਿਲਮਾਂ ਵਿੱਚ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਨਿਮਰਤ ਕੌਰ ਦੇ ਨਾਲ ਫਿਲਮ 'ਜੋੜੀ' ਵਿੱਚ ਕੰਮ ਕੀਤਾ।

ਹੋਰ ਪੜ੍ਹੋ: ਡਰੱਗਜ਼ ਮਾਮਲੇ 'ਚ 2 ਸਾਲ ਤੋਂ ਜੇਲ੍ਹ 'ਚ ਬੰਦ ਏਜਾਜ਼ ਖਾਨ ਨੂੰ ਮਿਲੀ ਜ਼ਮਾਨਤ, ਮਾਪਿਆਂ ਤੇ ਬੱਚਿਆਂ ਨੂੰ ਮਿਲ ਹੋਏ ਭਾਵੁਕ

ਤੁਹਾਨੂੰ ਦਸ ਦੇਈਏ ਕਿ ਇਸ ਫਿਲਮ  ਜੋੜੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਮਰਹੂਮ ਗਾਇਕ ਚਮਕੀਲਾ ਦੀ ਬਾਇਓਪਿੱਕ ਹੈ। ਬਾਲੀਵੁੱਡ ਪ੍ਰਾਜੈਕਟਾਂ ਦੀ ਗੱਲ ਕਰੀਏ ਤਾਂ ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਦਿਲਜੀਤ ਦੋਸਾਂਝ ਕਰੀਨਾ ਕਪੂਰ ਨਾਲ ਇੱਕ ਹੋਰ ਫਿਲਮ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network