ਦਿਲਜੀਤ ਦੋਸਾਂਝ ਦੀ ਪਤਨੀ ਵੱਜੋਂ ਪ੍ਰਚਾਰੀ ਜਾ ਰਹੀ ਇਸ ਕੁੜੀ ਬਾਰੇ ਜਾਣੋ

ਕੁਝ ਸਮਾਂ ਪਹਿਲਾਂ ਇਸ ਕੁੜੀ ਨੇ ਬਤੌਰ ਮਾਡਲ ਕੰਮ ਕੀਤਾ ਸੀ।ਦਿਲਜੀਤ ਦੋਸਾਂਝ ਦੇ ਨਾਲ ਨਾਮ ਜੁੜਨ ਤੋਂ ਬਾਅਦ ਇਹ ਕੁੜੀ ਦੁਨੀਆ ਦੇ ਸਾਹਮਣੇ ਆਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਗਾਇਕ ਦੇ ਨਾਲ ਉਸ ਦੀਆਂ ਤਸਵੀਰਾਂ ਹਨ, ਪਰ ਉਹ ਉਨ੍ਹਾਂ ਦੀ ਪਤਨੀ ਨਹੀਂ ਹੈ ।

Reported by: PTC Punjabi Desk | Edited by: Shaminder  |  April 12th 2024 01:12 PM |  Updated: April 12th 2024 04:17 PM

ਦਿਲਜੀਤ ਦੋਸਾਂਝ ਦੀ ਪਤਨੀ ਵੱਜੋਂ ਪ੍ਰਚਾਰੀ ਜਾ ਰਹੀ ਇਸ ਕੁੜੀ ਬਾਰੇ ਜਾਣੋ

ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ । ਕੁਝ ਦਿਨ ਪਹਿਲਾਂ ਅਦਾਕਾਰਾ ਨਿਸ਼ਾ ਬਾਨੋ ਨੂੰ ਉਨ੍ਹਾਂ ਦੀ ਪਤਨੀ ਦੱਸ ਕੇ ਪ੍ਰਚਾਰਿਆ ਜਾ ਰਿਹਾ ਸੀ । ਇੱਥੋਂ ਤੱਕ ਕਿ ਨੈਸ਼ਨਲ ਮੀਡੀਆ ਨੇ ਵੀ ਨਿਸ਼ਾ ਬਾਨੋ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਇਹ ਉਸ ਦੀ ਪਤਨੀ ਹੈ। ਜਿਸ ਤੋਂ ਬਾਅਦ ਅਦਾਕਾਰਾ ਖੁਦ ਇਸ ਮਾਮਲੇ ‘ਚ ਸਾਹਮਣੇ ਆਈ ਅਤੇ ਸਾਰੀ ਗੱਲ ਸਪੱਸ਼ਟ ਕੀਤੀ ਸੀ। ਪਰ ਇੱਕ ਹੋਰ ਕੁੜੀ ਦੇ ਨਾਲ ਵੀ ਤਸਵੀਰਾਂ ਦਿਲਜੀਤ ਦੋਸਾਂਝ ਦੀਆਂ ਸਾਹਮਣੇ ਆਈਆਂ ਹਨ। ਜਿਨ੍ਹਾਂ ‘ਚ ਇਹ ਕੁੜੀ ਦਿਲਜੀਤ ਦੇ ਨਾਲ ਨਜ਼ਰ ਆ ਰਹੀ ਹੈ। ਪਰ ਇਹ ਕੁੜੀ ਕੌਣ ਹੈ? ਇਸ ਦੇ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ। 

ਹੋਰ ਪੜ੍ਹੋ : ਲੁਧਿਆਣਾ ਦੀ ਕੋਰਟ ਨੇ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੀ ਰਿਲੀਜ਼ ‘ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰਮਾਡਲ ਹੈ ਇਹ ਕੁੜੀ 

ਕੁਝ ਸਮਾਂ ਪਹਿਲਾਂ ਇਸ ਕੁੜੀ ਨੇ ਬਤੌਰ ਮਾਡਲ ਕੰਮ ਕੀਤਾ ਸੀ।ਦਿਲਜੀਤ ਦੋਸਾਂਝ ਦੇ ਨਾਲ ਨਾਮ ਜੁੜਨ ਤੋਂ ਬਾਅਦ ਇਹ ਕੁੜੀ ਦੁਨੀਆ ਦੇ ਸਾਹਮਣੇ ਆਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਗਾਇਕ ਦੇ ਨਾਲ ਉਸ ਦੀਆਂ ਤਸਵੀਰਾਂ ਹਨ, ਪਰ ਉਹ ਉਨ੍ਹਾਂ ਦੀ ਪਤਨੀ ਨਹੀਂ ਹੈ ਅਤੇ ਨਾਂ ਹੀ ਉਸ ਦਾ ਨਾਮ ਸੰਦੀਪ ਕੌਰ ਹੈ। ਇਸ ਮਾਡਲ ਦਾ ਕਹਿਣਾ ਹੈ ਕਿ ਉਸ ਨੇ ਦਿਲਜੀਤ ਦੋਸਾਂਝ ਦੇ ਨਾਲ ਕੁਝ ਸਮਾਂ ਪਹਿਲਾਂ ਇੱਕ ਮਿਊਜ਼ਿਕ ਵੀਡੀਓ ਕੀਥਾ ਸੀ । ਇਸ ਤੋਂ ਬਾਅਦ ਹੀ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਗਾਇਕ ਦੀ ਪਤਨੀ ਦੇ ਰੂਪ ‘ਚ ਇਸਤੇਮਾਲ ਕੀਤਾ ਜਾ ਰਿਹਾ ਹੈ।  

ਦਿਲਜੀਤ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਨਹੀਂ ਕਰਦੇ ਸਾਂਝਾ 

ਦੱਸ ਦਈਏ ਕਿ ਗਾਇਕ ਦਿਲਜੀਤ ਦੋਸਾਂਝ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਦੇ ਨਾਲ ਕੋਈ ਵੀ ਗੱਲ ਸ਼ੇਅਰ ਕਰਨਾ ਪਸੰਦ ਨਹੀਂ ਕਰਦੇ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਵੀ ਇਸ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ਉਹ ੳਾਪਣੇ ਪਰਿਵਾਰ ਦੇ ਬਾਰੇ ਕਿਸੇ ਦੇ ਨਾਲ ਕੁਝ ਵੀ ਸ਼ੇਅਰ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਪਰਿਵਾਰ ਨੂੰ ਲੈ ਕੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਬਹੁਤ ਕੁਝ ਝੱਲਿਆ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network