ਕਿਮੀ ਵਰਮਾ ਨੂੰ ਮਾਂ ਪੁਸ਼ਪਾ ਤੋਂ ਮਿਲਿਆ ਸੰਧਾਰਾ, ਜਸਵਿੰਦਰ ਬਰਾੜ ਨੇ ਤੀਜ ਮੇਲੇ ‘ਚ ਕੀਤੀ ਸ਼ਿਰਕਤ

ਅਦਾਕਾਰਾ ਕਿਮੀ ਵਰਮਾ ਨੂੰ ਹਰਿਆਲੀ ਤੀਜ ਦੇ ਮੌਕੇ ‘ਤੇ ਸਿਆਟਲ ‘ਚ ਰਹਿਣ ਵਾਲੀ ਪੁਸ਼ਪਾ ਮਾਂ ਤੋਂ ਸੰਧਾਰਾ ਮਿਲਿਆ ਹੈ। ਜਿਸ ਦਾ ਇੱਕ ਵੀਡੀਓ ਪੁਸ਼ਪਾ ਮਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

Reported by: PTC Punjabi Desk | Edited by: Shaminder  |  August 07th 2024 11:07 AM |  Updated: August 07th 2024 11:07 AM

ਕਿਮੀ ਵਰਮਾ ਨੂੰ ਮਾਂ ਪੁਸ਼ਪਾ ਤੋਂ ਮਿਲਿਆ ਸੰਧਾਰਾ, ਜਸਵਿੰਦਰ ਬਰਾੜ ਨੇ ਤੀਜ ਮੇਲੇ ‘ਚ ਕੀਤੀ ਸ਼ਿਰਕਤ

ਅੱਜ ਹਰਿਆਲੀ ਤੀਜ (Teej 2024) ਦਾ ਤਿਉਹਾਰ ਬੜੇ ਹੀ ਜੋਸ਼-ਖਰੋਸ਼ ਦੇ ਨਾਲ ਮਨਾਇਆ ਜਾਂਦਾ ਹੈ।ਇਸ ਮੌਕੇ ‘ਤੇ ਪੰਜਾਬੀ ਅਭਿਨੇਤਰੀਆਂ ਵੀ ਤੀਜ ਦੇ ਰੰਗ ‘ਚ ਰੰਗੀਆਂ ਨਜ਼ਰ ਆਈਆਂ । ਅਦਾਕਾਰਾ ਕਿਮੀ ਵਰਮਾ ਨੂੰ ਹਰਿਆਲੀ ਤੀਜ ਦੇ ਮੌਕੇ ‘ਤੇ ਸਿਆਟਲ ‘ਚ ਰਹਿਣ ਵਾਲੀ ਪੁਸ਼ਪਾ ਮਾਂ ਤੋਂ ਸੰਧਾਰਾ ਮਿਲਿਆ ਹੈ। ਜਿਸ ਦਾ ਇੱਕ ਵੀਡੀਓ ਪੁਸ਼ਪਾ ਮਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਮੀ ਵਰਮਾ ਪੁਸ਼ਪਾ ਮਾਂ ਤੋਂ ਸੰਧਾਰੇ ਦਾ ਸਮਾਨ ਲੈਂਦੇ ਹੋਏ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਸਮਾਓਂ ਪਿੰਡ ‘ਚ ਤੀਆਂ ਦੇ ਮੇਲੇ ਦਾ ਆਯੋਜਨ, ਪਾਲ ਸਿੰਘ ਸਮਾਓ ਨੇ ਭਰਾ ਦਾ ਫਰਜ਼ ਨਿਭਾਉਂਦੇ ਹੋਏ ਭੈਣਾਂ ਨੂੰ ਦਿੱਤਾ ਸੰਧਾਰਾ

ਜਸਵਿੰਦਰ ਬਰਾੜ ਨੇ ਤੀਆਂ ਦੇ ਮੇਲੇ ‘ਚ ਕੀਤੀ ਸ਼ਿਰਕਤ 

ਜਸਵਿੰਦਰ ਬਰਾੜ ਨੇ ਵੀ ਤੀਆਂ ਦੇ ਮੌਕੇ ‘ਤੇ ਵਿਦੇਸ਼ ‘ਚ ਆਯੋਜਿਤ ਹੋਏ ਤੀਜ ਮੇਲੇ ‘ਚ ਸ਼ਿਰਕਤ ਕੀਤੀ । ਜਿਸ ਦੀਆਂ ਕੁਝ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਕੁਝ ਤਸਵੀਰਾਂ ‘ਚ ਉਹ ਆਪਣੇ ਪਤੀ ਦੇ ਨਾਲ ਵੀ ਦਿਖਾਈ ਦੇ ਰਹੇ ਹਨ । ਦੱਸ ਦਈਏ ਕਿ ਜਸਵਿੰਦਰ ਬਰਾੜ ਇਨ੍ਹੀਂ ਦਿਨੀਂ ਵਿਦੇਸ਼ ‘ਚ ਆਪਣੇ ਲਾਈਵ ਸ਼ੋਅ ਦੇ ਲਈ ਗਏ ਹੋਏ ਹਨ ਅਤੇ ਉੱਥੇ ਹੀ ਤੀਆਂ ਦੇ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ‘ਚ ਕੁੜੀਆਂ ਨੇ ਨੱਚ ਗਾ ਕੇ ਖੂਬ ਅਨੰਦ ਮਾਣਿਆ । 

  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network