ਕੈਟਰੀਨਾ ਕੈਫ ਨੇ ਮੀਡੀਆ ਕਰਮੀਆਂ ਨੂੰ ਵੰਡੇ ਮੇਕਅੱਪ ਗਿਫਟ, ਕਿਹਾ ‘ਆਪਕੀ ਗਰਲ ਫ੍ਰੈਂਡ ਹੈ ਜਾਂ ਬੀਵੀ’

ਕੈਟਰੀਨਾ ਕੈਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮੀਡੀਆ ਕਰਮੀਆਂ ਨੂੰ ਗਿਫਟ ਵੰਡਦੀ ਹੋਈ ਨਜ਼ਰ ਆ ਰਹੀ ਹੈ ।

Reported by: PTC Punjabi Desk | Edited by: Shaminder  |  November 04th 2023 06:00 PM |  Updated: November 04th 2023 06:00 PM

ਕੈਟਰੀਨਾ ਕੈਫ ਨੇ ਮੀਡੀਆ ਕਰਮੀਆਂ ਨੂੰ ਵੰਡੇ ਮੇਕਅੱਪ ਗਿਫਟ, ਕਿਹਾ ‘ਆਪਕੀ ਗਰਲ ਫ੍ਰੈਂਡ ਹੈ ਜਾਂ ਬੀਵੀ’

ਕੈਟਰੀਨਾ ਕੈਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮੀਡੀਆ ਕਰਮੀਆਂ ਨੂੰ ਗਿਫਟ ਵੰਡਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਕੈਟਰੀਨਾ ਕੈਫ ਕਹਿ ਰਹੀ ਹੈ ਕਿ ‘ਆਪਕੀ ਬੀਵੀ ਹੈ ਜਾਂ ਗਰਲ ਫ੍ਰੈਂਡ’ । ਕੈਟਰੀਨਾ ਕਈ ਮੀਡੀਆ ਕਰਮੀਆਂ ਨੂੰ ਮੇਕਅੱਪ ਦਾ ਸਮਾਨ ਦਿੰਦੀ ਹੋਈ ਨਜ਼ਰ ਆ ਰਹੀ ਹੈ ।

ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਇਹ ਵੀਡੀਓ ‘ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

ਕੈਟਰੀਨਾ ਦੀ ਨਿੱਜੀ ਜ਼ਿੰਦਗੀ 

 ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਕੁਝ ਸਮਾਂ ਪਹਿਲਾਂ ਹੀ ਵਿੱਕੀ ਕੌਸ਼ਲ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਇਸ ਤੋਂ ਪਹਿਲਾਂ ਕੈਟਰੀਨਾ ਕੈਫ ਦਾ ਨਾਮ ਰਣਬੀਰ ਕਪੂਰ ਦੇ ਨਾਲ ਵੀ ਜੁੜਿਆ ਸੀ ਪਰ ਕੈਟਰੀਨਾ ਨੇ ਆਪਣਾ ਹਮਸਫਰ ਵਿੱਕੀ ਕੌਸ਼ਲ ਨੂੰ ਚੁਣਿਆ ।

ਦੋਵੇਂ ਹੈਪਿਲੀ ਮੈਰਿਡ ਲਾਈਫ ਇਨਜੁਆਏ ਕਰ ਰਹੇ ਹਨ । ਵਿੱਕੀ ਕੌਸ਼ਲ ਦਾ ਸਬੰਧ ਪੰਜਾਬੀ ਪਰਿਵਾਰ ਦੇ ਨਾਲ ਹੈ । ਉਨ੍ਹਾਂ ਦੇ ਪਿਤਾ ਸ਼ਾਮ ਕੌਸ਼ਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਨਾਲ ਸਬੰਧ ਰੱਖਦੇ ਹਨ । 

 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network