Happy Birthday : ਕਾਰਤਿਕ ਆਰੀਅਨ ਨੇ ਆਪਣੇ ਪਾਲਤੂ ਕੁੱਤੇ ਕਟੋਰੀ ਨਾਲ ਕੱਟਿਆ ਜਨਮਦਿਨ ਦਾ ਕੇਕ, ਤਸਵੀਰਾਂ ਹੋਇਆਂ ਵਾਇਰਲ
Happy Birthday Kartik Aaryan: ਬਾਲੀਵੁੱਡ ਦੇ ਸ਼ਹਿਜ਼ਾਦਾ ਵਜੋਂ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ (Kartik Aaryan) ਆਪਣੇ ਕਈ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਅੱਜ ਯਾਨੀ 22 ਨਵੰਬਰ ਨੂੰ ਕਾਰਤਿਕ ਆਰੀਅਨ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣਾ ਜਨਮਦਿਨ ਮਨਾਉਂਦੇ ਹੋਏ ਤਸਵੀਰਾ ਸ਼ੇਅਰ ਕੀਤੀਆਂ ਹਨ ਤੇ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਫਿਲਮਾਂ ਦੇ ਨਾਲ-ਨਾਲ ਕਾਰਤਿਕ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਕਾਰਤਿਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਅਦਾਕਾਰ ਦੇ ਲੇਟ ਨਾਈਟ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਹ ਤਸਵੀਰਾਂ ਕਾਫੀ ਕਿਊਟ ਹਨ।
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਬਰਥਡੇਅ ਸੈਲੀਬਰੇਸ਼ਨ ਦੇ ਦੌਰਾਨ ਕਾਰਤਿਕ ਕੇਕ ਕੱਟਣ ਤੋਂ ਪਹਿਲਾਂ ਪ੍ਰਾਰਥਨਾ ਕਰਨ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਉਨ੍ਹਾਂ ਦੇ ਨਾਲ ਬੈਠਾ ਉਨ੍ਹਾਂ ਦਾ ਪਾਲਤੂ ਕੁੱਟਾ ਕਟੋਰੀ ਪਿਆਰ ਨਾਲ ਕੇਕ ਵੱਲ ਵੇਖਦਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ਦੇ ਬੈਕਗ੍ਰਾਊਂਡ ਵਿੱਚ ਅਦਾਕਾਰ ਦਾ ਕਮਰਾ ਖੂਬਸੂਰਤ ਗੁਬਾਰਿਆਂ ਦੇ ਨਾਲ ਸਜਿਆ ਹੋਇਆ ਹੈ।
ਹੋਰ ਪੜ੍ਹੋ: ਬਿਲਬੋਰਡ 'ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ 'ਵਾਚ ਆਊਟ', ਕੈਨੇਡੀਅਨ ਚਾਰਟ 'ਚ ਮਿਲਿਆ 33ਵਾਂ ਰੈਂਕ
ਫੈਨਜ਼ ਅਦਾਕਾਰ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਨਮਦਿਨ ਦੀ ਮੁਬਾਰਕਬਾਦ ਦੇ ਰਹੇ ਹਨ। ਦੱਸ ਦਈਏ ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲਬਸ ਜਿਵੇਂ ਕਿ ਕਰਨ ਜੌਹਰ, ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਅਭਿਨੇਤਾ ਨੂੰ ਉਨ੍ਹਾਂ ਦੇ ਇਸ ਖ਼ਾਸ ਦਿਨ 'ਤੇ ਸ਼ੁਭਕਾਮਨਾਵਾਂ ਦਿੱਤਿਆਂ ਹਨ। ਕਮੈਂਟ ਸੈਕਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "ਜਨਮਦਿਨ ਮੁਬਾਰਕ।" ਅਦਾਕਾਰਾ ਰਵੀਨਾ ਟੰਡਨ ਨੇ ਵੀ ''ਹੈਪੀ ਬਰਥਡੇ'' ਕਮੈਂਟ ਕੀਤਾ ਹੈ। ਇਸ ਦੇ ਨਾਲ ਹੀ ਕਰਨ ਜੌਹਰ ਨੇ ਕਾਰਤਿਕ ਨੂੰ ਟੈਗ ਕਰਦਿਆਂ ਉਨ੍ਹਾਂ ਨਾਲ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ।
- PTC PUNJABI